ਪੈਰਿਸ 'ਚ ਛੂੱਟੀਆਂ ਦਾ ਆਨੰਦ ਮਾਣਦੀ ਨਜ਼ਰ ਆਈ 'ਮਿਸਿਜ਼ ਕੋਹਲੀ', ਵੇਖੋ ਤਸਵੀਰਾਂ

By  Pushp Raj July 22nd 2022 01:03 PM -- Updated: July 22nd 2022 01:31 PM

Mrs. Kohli' enjoying her vacation in Paris: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਕ੍ਰਿਕਟਰ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਧੀ ਤੇ ਪਤੀ ਵਿਰਾਟ ਨਾਲ ਪੈਰਿਸ ਵਿੱਚ ਹੈ। ਇਹ ਜੋੜਾ ਇਥੇ ਆਪਣੀ ਵਕੇਸ਼ਨਸ ਮਨਾਉਣ ਪੁੱਜਾ ਹੈ। ਅਨੁਸ਼ਕਾ ਨੇ ਇਥੋਂ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਕਿ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

Image Source: Instagram

ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਪਿਛਲੇ ਲੰਮੇਂ ਸਮੇਂ ਤੋਂ ਫਿਲਮੀ ਪਰਦੇ ਤੋਂ ਦੂਰ ਹਨ, ਪਰ ਉਹ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਇਸ ਰਾਹੀਂ ਉਹ ਹਮੇਸ਼ਾ ਆਪਣੇ ਫੈਨਜ਼ ਨਾਲ ਜੁੜੀ ਰਹਿੰਦੀ ਹੈ। 'ਮਿਸਿਜ਼ ਕੋਹਲੀ' ਇਨ੍ਹੀਂ ਦਿਨੀ ਆਪਣੇ ਪਤੀ ਵਿਰਾਟ ਕੋਹਲੀ ਅਤੇ ਧੀ ਵਾਮਿਕਾ ਕੋਹਲੀ ਦੇ ਨਾਲ ਪੈਰਿਸ ਵਿਖੇ ਆਪਣੀ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ।

ਹਾਲ ਹੀ ਵਿੱਚ ਅਨੁਸ਼ਕਾ ਸ਼ਰਮਾ ਨੇ ਆਪਣੇ ਅਧਿਕਾਰਿਤ ਇੰਸਟਗ੍ਰਾਮ ਅਕਾਉਂਟ ਉੱਤੇ ਪੈਰਿਸ ਤੋਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਨੁਸ਼ਕਾ ਨੇ ਪੋਸਟ ਨਾਲ ਕੈਪਸ਼ਨ ਵੀ ਲਿਖਿਆ ਹੈ। ਇਸ ਕੈਪਸ਼ਨ 'ਚ ਅਨੁਸ਼ਕਾ ਨੇ ਲਿਖਿਆ, " When in Paris .. eat many croissants ?"

Image Source: Instagram

ਅਨੁਸ਼ਕਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋਏ ਕਿ ਅਨੁਸ਼ਕਾ ਨੇ ਚਿੱਟੇ ਰੰਗ ਦਾ ਬਾਥਰੋਬ ਪਾਇਆ ਹੋਇਆ ਹੈ। ਉਹ ਖਿੜਕੀ ਵਿੱਚ ਬੈਠੀ ਹੋਈ ਹੈ। ਤਸਵੀਰ ਵਿੱਚ ਅਨੁਸ਼ਕਾ ਦੇ ਇੱਕ ਹੱਥ ਵਿੱਚ ਕੌਫੀ ਦਾ ਕੱਪ ਹੈ ਤੇ ਦੂਜੇ ਹੱਥ ਵਿੱਚ ਪੈਰਿਸ ਦੀ ਲਜ਼ੀਜ਼ ਕੁਕੀਜ਼ croissants ( ਫ੍ਰੈਂਚ ਪੇਸਟ੍ਰੀ) ਨਜ਼ਰ ਆ ਰਹੀ ਹੈ। ਅਨੁਸ਼ਕਾ ਕੌਫੀ ਦੇ ਨਾਲ ਇਸ ਫ੍ਰੈਂਚ ਪੇਸਟ੍ਰੀ ਦਾ ਆਨੰਦ ਮਾਣ ਰਹੀ ਹੈ।

ਇਨ੍ਹਾਂ ਤਸਵੀਰਾਂ ਨਾਲ ਇਹ ਪਤਾ ਲੱਗ ਰਿਹਾ ਹੈ ਕਿ ਅਦਾਕਾਰਾ ਪੈਰਿਸ ਵਿਖੇ ਆਪਣੀ ਛੂੱਟੀਆਂ ਦਾ ਭਰਪੂਰ ਆਨੰਦ ਮਾਣ ਰਹੀ ਹੈ। ਅਨੁਸ਼ਕਾ ਦੇ ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।

Image Source: Instagram

ਹੋਰ ਪੜ੍ਹੋ: ਫਿਲਮ 'ਐਮਰਜੈਂਸੀ' ਤੋਂ ਸਾਹਮਣੇ ਆਇਆ ਅਨੁਪਮ ਖੇਰ ਦਾ ਫਰਸਟ ਲੁੱਕ, ਜਾਣੋ ਕਿਸ ਕਿਰਦਾਰ 'ਚ ਆਉਣਗੇ ਨਜ਼ਰ

ਜੇਕਰ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਅਨੁਸ਼ਕਾ ਸ਼ਰਮਾ ਨੂੰ ਆਖਰੀ ਵਾਰ ਉਨ੍ਹਾਂ ਦੀ ਫਿਲਮ ਜ਼ੀਰੋ ਵਿੱਚ ਵੇਖਿਆ ਗਿਆ ਸੀ। ਇਸ ਵਿੱਚ ਉਨ੍ਹਾਂ ਨਾਲ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਅਤੇ ਕੈਟਰੀਨਾ ਕੈਫ ਵੀ ਨਜ਼ਰ ਆਏ।ਹੁਣ ਚਾਰ ਸਾਲਾਂ ਬਾਅਦ ਜਲਦ ਹੀ ਅਨੁਸ਼ਕਾ ਫਿਲਮ ਪਰਦੇ 'ਤੇ ਵਾਪਸੀ ਕਰਨ ਲਈ ਤਿਆਰ ਹੈ। ਅਨੁਸ਼ਕਾ ਜਲਦ ਹੀ ਆਪਣੀ ਆਉਣ ਵਾਲੀ ਫਿਲਮ 'ਚੱਕਦੇ ਐਕਸਪ੍ਰੈਸ' ਵਿੱਚ ਨਜ਼ਰ ਆਵੇਗੀ। ਇਹ ਫਿਲਮ ਭਾਰਤੀ ਮਹਿਲਾ ਕ੍ਰਿਕਟਰ ਝੂਲਨ ਗੋਸਵਾਮੀ ਦੇ ਜੀਵਨ ਉੱਤੇ ਆਧਾਰਿਤ ਹੈ।

Related Post