ਅੱਜ ਰਾਤ ਦੇਖੋ ਮਿਸਟਰ ਪੰਜਾਬ 2019 ਮੈਗਾ ਆਡੀਸ਼ਨ ਰਾਊਂਡ ਦੇ ਸਭ ਤੋਂ ਵਧੀਆ ਪਲ ਸਿਰਫ਼ ਪੀਟੀਸੀ ਪੰਜਾਬੀ 'ਤੇ

ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ ਮਿਸਟਰ ਪੰਜਾਬ 2019 ਦਾ ਕਾਰਵਾਂ ਹਰ ਰੋਜ਼ ਅੱਗੇ ਵੱਧ ਰਿਹਾ ਹੈ। ਪਿਛਲੇ ਦਿਨੀਂ ਹੋਏ ਮੈਗਾ ਆਡੀਸ਼ਨਾਂ 'ਚ ਪੰਜਾਬੀ ਗੱਭਰੂਆਂ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਅਤੇ ਕਈਆਂ ਨੂੰ ਨਿਰਾਸ਼ਾ ਵੀ ਝੱਲਣੀ ਪਈ। ਹੁਣ ਦੁਬਾਰਾ ਉਸੇ ਮੈਗਾ ਆਡੀਸ਼ਨ ਦੇ ਸਭ ਤੋਂ ਖ਼ੂਬਸੂਰਤ ਪਲ ਇੱਕ ਵਾਰ ਫਿਰ ਦੇਖਣ ਨੂੰ ਮਿਲਣ ਵਾਲੇ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮਿਸਟਰ ਪੰਜਾਬ 2019 ਦੇ ਬੈਸਟ ਆਫ਼ ਮੈਗਾ ਆਡੀਸ਼ਨ ਦੀ ਜਿਹੜੇ ਅੱਜ ਰਾਤ (1 ਅਗਸਤ) 8:30 ਵਜੇ ਪੀਟੀਸੀ ਪੰਜਾਬੀ 'ਤੇ ਦੇਖਣ ਨੂੰ ਮਿਲਣ ਵਾਲੇ ਹਨ।
ਹੋਰ ਵੇਖੋ : ਜਾਣੋ ਗੈਰੀ ਸੰਧੂ ਨੇ ਆਪਣੇ ਕੰਠ 'ਤੇ ਆਖਿਰ ਕਿਸ ਦੇ ਨਾਮ ਦਾ ਬਣਵਾਇਆ ਹੈ ਟੈਟੂ
ਬੈਸਟ ਆਫ ਮੈਗਾ ਆਡੀਸ਼ਨ 'ਚ ਉਹ ਪਲ ਦਿਖਾਏ ਜਾਣਗੇ ਜਿੰਨ੍ਹਾਂ ਨੇ ਸਭ ਤੋਂ ਵੱਧ ਦਿਲ ਜਿੱਤਿਆ ਹੋਵੇਗਾ। 'ਮਿਸਟਰ ਪੰਜਾਬ' ਪੰਜਾਬ ਦੇ ਉਹਨਾਂ ਗੱਭਰੂਆਂ ਨੂੰ ਵੱਡਾ ਮੰਚ ਪ੍ਰਦਾਨ ਕਰਦਾ ਹੈ ਜਿੰਨ੍ਹਾਂ 'ਚ ਕਿਸੇ ਮੰਜ਼ਿਲ 'ਤੇ ਪਹੁੰਚਣ ਦਾ ਜਿਗਰਾ ਅਤੇ ਹੌਂਸਲਾ ਹੁੰਦਾ ਹੈ। ਹੁਣ ਮੈਗਾ ਆਡੀਸ਼ਨ ਤੋਂ ਬਾਅਦ ਅੱਗੇ ਵਧਦੇ ਹੋਏ ਦੇਖਣਾ ਹੋਵੇਗਾ ਅਜਿਹਾ ਕਿਹੜਾ ਨੌਜਵਾਨ ਹੋਵੇਗਾ ਜਿਸ 'ਚ ਮਿਸਟਰ ਪੰਜਾਬ ਦੇ ਖ਼ਿਤਾਬ ਨੂੰ ਹਾਸਿਲ ਕਰਨ ਦੀ ਕਾਬਲੀਅਤ ਹੈ। ਸੋ ਦੇਖਣਾ ਨਾ ਭੁਲਣਾ ਮਿਸਟਰ ਪੰਜਾਬ 2019 ਅੱਜ ਰਾਤ 8:30 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ।