ਜੇਕਰ ਤੁਸੀਂ ਵੀ ਹਾਸਿਲ ਕਰਨਾ ਚਾਹੁੰਦੇ ਹੋ 'ਮਿਸਟਰ ਪੰਜਾਬ 2019' 'ਗਰੈਂਡ ਫਿਨਾਲੇ' ਦੇ VIP ਪਾਸ ਤਾਂ ਡਾਊਨਲੋਡ ਕਰੋ 'ਪੀਟੀਸੀ ਪਲੇਅ ਐਪ'
Aaseen Khan
September 4th 2019 02:47 PM --
Updated:
September 6th 2019 01:29 PM
ਮਿਸਟਰ ਪੰਜਾਬ ਪੀਟੀਸੀ ਪੰਜਾਬੀ ਦਾ ਅਜਿਹਾ ਟੈਲੇਂਟ ਹੰਟ ਸ਼ੋਅ ਜਿਸ 'ਚ ਹਰ ਵਾਰ ਗੱਭਰੂਆਂ ਨੂੰ ਪੰਜਾਬ ਭਰ 'ਚੋਂ ਛਾਂਟ ਕੇ ਵੱਡੇ ਮੰਚ 'ਤੇ ਲਿਆਂਦਾ ਜਾਂਦਾ ਹੈ। ਮਿਸਟਰ ਪੰਜਾਬ 2019 ਦਾ ਸਫ਼ਰ ਵੀ ਇਸ ਵਾਰ ਸ਼ਾਨਦਾਰ ਰਿਹਾ ਹੈ ਅਤੇ ਹੁਣ ਇਹ ਸਿਲਸਿਲਾ ਪਹੁੰਚ ਚੁੱਕਿਆ ਹੈ ਆਪਣੇ ਆਖਰੀ ਪੜਾਅ 'ਤੇ ਜਿਸ 'ਚ 9 ਜਾਂਬਾਜ਼ ਗੱਭਰੂਆਂ ਨੇ ਜਗ੍ਹਾ ਬਣਾਈ ਹੈ। 8 ਸਤੰਬਰ ਨੂੰ ਮਿਸਟਰ ਪੰਜਾਬ 2019 ਦਾ ਗਰੈਂਡ ਫਿਨਾਲੇ ਹੋਣ ਜਾ ਰਿਹਾ ਹੈ ਜਿਸ 'ਚ ਰੌਸ਼ਨ ਪ੍ਰਿੰਸ, ਸੁਨੰਦਾ ਸ਼ਰਮਾ, ਗਗਨ ਕੋਕਰੀ ਅਤੇ ਜੌਰਡਨ ਸੰਧੂ ਆਪਣੀ ਗਾਇਕੀ ਨਾਲ ਰੌਣਕਾਂ ਲਗਾਉਣਗੇ।