'ਮਿਸਟਰ ਪੰਜਾਬ 2018' ਸ਼ੋਅ ਪਹੁੰਚਿਆ ਆਖਰੀ ਪੜਾਅ 'ਤੇ, ਦੇਖੋ ਗਰੈਂਡ ਫਿਨਾਲੇ ਸਿਰਫ ਪੀਟੀਸੀ ਪੰਜਾਬੀ 'ਤੇ 

By  Rupinder Kaler November 15th 2018 10:39 AM -- Updated: November 15th 2018 11:17 AM

ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਟੈਲੇਂਟ ਹੰਟ ਸ਼ੋਅ, 'ਮਿਸਟਰ ਪੰਜਾਬ 2018' ਆਪਣੇ ਅਖੀਰਲੇ ਪੜਾਅ 'ਤੇ ਪਹੁੰਚ ਗਿਆ ਹੈ ਤੇ ਇਸ ਸ਼ੋਅ ਦਾ ਗਰੈਂਡ ਫਿਨਾਲੇ 17 ਨਵੰਬਰ ਨੂੰ ਹੋਣ ਜਾ ਰਿਹਾ ਹੈ । ਇਸ ਦੌਰਾਨ ਮੋਹਾਲੀ ਦੇ ਫੁੱਟਬਾਲ ਗਰਾਉਂਡ ਵਿੱਚ ਵੱਡਾ ਪ੍ਰੋਗਰਾਮ ਕਰਵਾਇਆ ਜਾਵੇਗਾ । 'ਮਿਸਟਰ ਪੰਜਾਬ 2018' ਨੂੰ ਲੈ ਕੇ ਕਰਵਾਏ ਜਾਣ ਵਾਲੇ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਪੰਜਾਬ ਦੇ ਨੰਬਰ 1 ਪੰਜਾਬੀ ਚੈਨਲ ਪੀਟੀਸੀ ਪੰਜਾਬੀ 'ਤੇ ਕੀਤਾ ਜਾਵੇਗਾ ।

ਹੋਰ ਵੇਖੋ : ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਰੇਮੋ ਡਿਸੂਜਾ ਅਟਾਰੀ ਬਾਡਰ ਪਹੁੰਚ ਕੇ ਹੋਏ ਭਾਵੁਕ , ਦੇਖੋ ਵੀਡੀਓ

https://www.instagram.com/p/Bn8E8yqnUwF/?utm_source=ig_embed&utm_campaign=embed_video_watch_again

ਸਤੰਬਰ ਮਹੀਨੇ ਵਿੱਚ ਸ਼ੁਰੂ ਹੋਏ ਇਸ ਪ੍ਰੋਗਾਰਮ ਨੂੰ ਲੋਕਾਂ ਦਾ ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਲੋਕ ਇਸ ਸ਼ੋਅ ਨੂੰ ਬੜੀ ਹੀ ਰੀਝ ਨਾਲ ਦੇਖਦੇ ਹਨ । ਇਸ ਸ਼ੋਅ ਦਾ ਹਿੱਸਾ ਬਣਨ ਲਈ ਹਜ਼ਾਰਾਂ ਨੌਜਵਾਨਾਂ ਨੇ ਅਡੀਸ਼ਨ ਦਿੱਤਾ ਸੀ ।

ਹੋਰ ਵੇਖੋ : ਜੱਟ ਦਾ ਪਜਾਮਾ ਮੋਡੀਫਾਈ ਕਰਕੇ ਮਰ ਜਾਣੀ ਨੇ ਪਾ ਲਿਆ ਪਲਾਜ਼ੋ

https://www.instagram.com/p/BnIh6NIgoTM/?utm_source=ig_embed

ਪੰਜਾਬ ਦੇ ਚਾਰ ਵੱਡੇ ਸ਼ਹਿਰਾਂ ਅੰਮ੍ਰਿਤਸਰ, ਚੰਡੀਗੜ੍ਹ, ਲੁਧਿਆਣਾ ਅਤੇ ਜਲੰਧਰ ਵਿੱਚ ਅਡੀਸ਼ਨ ਰੱਖੇ ਗਏ ਸਨ । ਵਿੰਦੂ ਦਾਰਾ ਸਿੰਘ, ਕਰਤਾਰ ਚੀਮਾ ਅਤੇ ਇੰਦਰਜੀਤ ਨਿੱਕੂ ਵਰਗੇ ਜੱਜਾਂ ਦੀ ਹਰ ਤਰ੍ਹਾਂ ਦੀ ਕਸੋਟੀ 'ਤੇ ਖਰੇ ਉਤਰਕੇ 10 ਗੱਭਰੂ ਇਸ ਸ਼ੋਅ ਦੇ ਫਾਈਨਲ ਰਾਉਂਡ ਵਿੱਚ ਪਹੁੰਚੇ ਹਨ ।

ਹੋਰ ਵੇਖੋ : ਹਰਿਆਣਵੀਂ ਡਾਂਸਰ ਸਪਨਾ ਚੌਧਰੀ ਦੀ ਕਾਰ ਮੁੰਡਿਆਂ ਨੇ ਘੇਰੀ, ਦੇਖੋ ਵੀਡਿਓ

https://www.instagram.com/p/BoBuG_mHxaN/?utm_source=ig_embed&utm_campaign=embed_video_watch_again

ਜੇਕਰ ਤੁਸੀਂ ਵੀ ਜਾਨਣਾ ਚਾਹੁੰਦੇ ਕਿ 'ਮਿਸਟਰ ਪੰਜਾਬ 2018' ਦੇ ਫਾਈਨਲ ਰਾਉਂਡ ਵਿੱਚ ਕੀ ਹੁੰਦਾ ਹੈ ਤੇ ਕੌਣ ਬਣਦਾ ਹੈ ਮਿਸਟਰ ਪੰਜਾਬ ਤਾਂ ਪਹੁੰਚੋ ਫੁੱਟਬਾਲ ਗਰਾਉਂਡ ਨੇੜੇ ਦੁਸਹਿਰਾ ਗਰਾਉਂਡ ਮੋਹਾਲੀ । ਇਸ ਸ਼ੋਅ ਵਿੱਚ ਗਾਇਕ ਨਿੰਜਾ , ਰਾਜਵੀਰ ਜਵੰਦਾ, ਜੋਰਡਨ ਸੰਧੂ, ਜੈਨੀ ਜੌਹਲ, ਗੁਰਕਿਰਤ ਰਾਏ ਅਤੇ ਗੁਰਮੰਤਰ ਰੌਣਕਾਂ ਲਾਉਣਗੇ ਤੇ ਸ਼ੋਅ ਨੂੰ ਹੋਸਟ ਕਰਨਗੇ ਸਤਿੰਦਰ ਸੱਤੀ । 'ਮਿਸਟਰ ਪੰਜਾਬ 2018 ' ਦਾ ਪ੍ਰੋਗਰਾਮ ਸ਼ਾਮ 6.00 ਵਜੇ ਸ਼ੁਰੂ ਹੋਵੇਗਾ ।ਇਸ ਦਾ ਸਿੱਧਾ ਪ੍ਰਸਾਰਣ ਤੁਸੀਂ ਦੇਖ ਸਕਦੇ ਹੋ ਪੀਟੀਸੀ ਪੰਜਾਬੀ 'ਤੇ ।

Related Post