ਕੋਰੋਨਾ ਵੈਕਸੀਨ ਲਗਵਾਉਂਦੇ ਹੋਏ ਇਹਨਾਂ ਫ਼ਿਲਮੀ ਸਿਤਾਰਿਆਂ ਦੀਆਂ ਨਿਕਲੀਆਂ ਚੀਕਾਂ, ਤਸਵੀਰਾਂ ਦੇਖਕੇ ਤੁਹਾਡਾ ਵੀ ਨਿਕਲ ਜਾਵੇਗਾ ਹਾਸਾ

ਕੁਝ ਬੰਦੇ ਲੋਕਾਂ ਨੂੰ ਹਸਾਉਣ ਲਈ ਕੁਝ ਵੀ ਕਰ ਜਾਂਦੇ ਹਨ । ਅਜਿਹੀਆਂ ਹੀ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਜਿਹਨਾਂ ਨੂੰ ਦੇਖ ਕੇ ਕਿਸੇ ਦਾ ਵੀ ਹਾਸਾ ਨਿਕਲ ਜਾਵੇਗਾ । ਦਰਅਸਲ ਇਹ ਤਸਵੀਰਾਂ ਕੁਝ ਫ਼ਿਲਮੀ ਸਿਤਾਰਿਆਂ ਦੀਆਂ ਹਨ ਜਿਨ੍ਹਾਂ ਨਾਲ ਛੇੜਛਾੜ ਕਰਕੇ ਉਨ੍ਹਾਂ ਨੂੰ ਹਾਸੋਹੀਣੀਆਂ ਬਣਾਇਆ ਗਿਆ ਹੈ ।
ਹੋਰ ਪੜ੍ਹੋ :
ਅਦਾਕਾਰਾ ਸੁੱਖੀ ਪਵਾਰ ਨੂੰ ਆਪਣੇ ਪਤੀ ‘ਤੇ ਆਇਆ ਗੁੱਸਾ, ਵੀਡੀਓ ਹੋ ਰਿਹਾ ਵਾਇਰਲ
ਇਨ੍ਹਾਂ ਤਸਵੀਰਾਂ ’ਚ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ਨੂੰ ਕੋਰੋਨਾ ਵੈਕਸੀਨ ਲਗਵਾਉਂਦੇ ਦਿਖਾਇਆ ਗਿਆ ਹੈ । ਵੈਕਸੀਨ ਲਗਵਾਉਣ ਵੇਲੇ ਜੋ ਉਨ੍ਹਾਂ ਦੇ ਹਾਵ-ਭਾਵ ਬਣਾਏ ਗਏ ਹਨ, ਉਨ੍ਹਾਂ ਨੂੰ ਦੇਖ ਕੇ ਹਰ ਕਿਸੇ ਦਾ ਹਾਸਾ ਨਿਕਲ ਜਾਵੇਗਾ।
ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੁਕੋਣ ਤਸਵੀਰਾਂ ’ਚ ਰੋਂਦੇ ਦਿਖਾਈ ਦੇ ਰਹੇ ਹਨ। ਉਥੇ ਅਨੁਸ਼ਕਾ ਸ਼ਰਮਾ, ਆਲੀਆ ਭੱਟ ਦੇ ਹਾਵ-ਭਾਵ ਬੇਹੱਦ ਅਜੀਬ ਤੇ ਹਾਸੇ ਵਾਲੇ ਹਨ ।
ਜਿਨ੍ਹਾਂ ਨੂੰ ਦੇਖਦਿਆਂ ਹੀ ਤੁਸੀਂ ਖੁਸ਼ ਹੋ ਜਾਓਗੇ। ਦੱਸ ਦੇਈਏ ਕਿ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ।