ਪਿਛਲੇ ਹਫ਼ਤੇ ਜਾਰੀ ਹੋਈ ਫ਼ਿਲਮ ਦਾਣਾ ਪਾਣੀ ਨੂੰ ਵੇਖਣ ਲਈ ਬਹੁਤ ਲੋਕ ਸਿਨੇਮਾਘਰਾਂ ਵਿਚ ਜਾਂਦੇ ਦਿੱਖ ਰਹੇ ਹਨ | ਲੋਕਾਂ ਵਲੋਂ ਇਸ ਫ਼ਿਲਮ ਨੂੰ ਵੇਖਣ ਲਈ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਜੋ ਵੀ ਇਸ ਫ਼ਿਲਮ ਨੂੰ ਦੇਖ ਕੇ ਆ ਰਿਹਾ ਹੈ ਉਹ ਇਸੀ ਫ਼ਿਲਮ ਦੇ ਗੁਣ ਗਏ ਰਿਹਾ ਹੈ | ਸਾਡਾ ਦਾਅਵਾ ਹੈ, ਕਿ ਤੁਹਾਨੂੰ ਇਹ ਫ਼ਿਲਮ ਬਹੁਤ ਪਸੰਦ ਆਵੇਗੀ ਕਿਉਂਕਿ ਇਕ ਵਧੀਆ ਪ੍ਰੋਡਕਸ਼ਨ ਅਤੇ ਡਿਰੇਕਸ਼ਨ ਨਾਲ ਬਣੀ ਹੈ ਇਹ ਫ਼ਿਲਮ | ਉਮੀਦ ਹੈ ਆਉਣ ਵਾਲੇ ਦਿਨਾਂ ਵਿਚ ਇਹ ਫ਼ਿਲਮ ਚੰਗੀ ਕਮਾਈ ਕਰੂਗੀ | ਜੇ ਤੁਸੀਂ ਕੋਈ ਇਮੋਸ਼ਨਲ ਅਤੇ ਗੰਭੀਰਤਾ ਵਾਲੀ ਫ਼ਿਲਮ Daana Paani ਵੇਖਣਾ ਚਾਹੁੰਦੇ ਹੋ ਤਾਂ ਇਹ ਫ਼ਿਲਮ ਤੁਹਾਡੀ ਜ਼ਰੂਰਤ ਜਰੂਰ ਪੂਰੀ ਕਰੂਗੀ |
ਜਿੰਮੀ ਸ਼ੇਰਗਿੱਲ, ਸਿਮੀ ਚਾਹਲ, ਗੁਰਪ੍ਰੀਤ ਘੁੱਗੀ, ਨਿਰਮਲ ਰਿਸ਼ੀ ਅਤੇ ਕਨਿਕਾ ਮਾਨ ਇਸ ਫ਼ਿਲਮ ਵਿਚ ਖਾਸ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ | ਫ਼ਿਲਮ ਨੂੰ ਡਾਇਰੈਕਟ ਕਿੱਤਾ ਹੈ ਤਰਨਵੀਰ ਸਿੰਘ ਜਗਪਾਲ ਨੇ | ਇਹ ਇਕ ਬਹੁਤ ਹੀ ਵਧੀਆ ਫ਼ਿਲਮ ਬਣਾਈ ਗਈ ਹੈ, ਫ਼ਿਲਮ ਵਿਚ ਹਰ ਕਿਰਦਾਰ ਦੀ ਭੂਮਿਕਾ ਤੁਹਾਨੂੰ ਪਸੰਦ ਆਵੇਗੀ |
ਕਹਾਣੀ ਦੀ ਜੇ ਗੱਲ ਕਰੀਏ ਤਾਂ ਫ਼ਿਲਮ ਦਾਣਾ ਪਾਣੀ ਵਿਚ ਸੰਨ 1960 ਨੂੰ ਦਰਸ਼ਾਇਆ ਗਿਆ ਹੈ ਜਿਸ ਵਿਚ ਮਹਿਤਾਬ ਸਿੰਘ Jimmy Sheirgill ਅਤੇ ਬਸੰਤ ਕੌਰ ਦੀ ਕਹਾਣੀ ਸਾਹਮਣੇ ਆਈ ਹੈ | ਹਵਲਦਾਰ ਮਹਿਤਾਬ ਆਪਣੇ ਇਕ ਸ਼ਹੀਦ ਕਾਮਰੇਡ ਦੇ ਪਰਿਵਾਰ ਨੂੰ ਮਿਲਣ ਉਸਦੇ ਪਿੰਡ ਜਾਉਂਦਾ ਹੈ ਜਿੱਥੇ ਉਸਦੀ ਮੁਲਾਕਾਤ ਬਸੰਤ ਕੌਰ ਨਾਲ ਹੁੰਦੀ ਹੈ ਜਿਸਨਾਲ ਉਸਨੂੰ ਪਿਆਰ ਹੋ ਜਾਂਦਾ ਹੈ | ਬਸੰਤ ਕੌਰ ਨੂੰ ਮਿਲਣ ਤੋਂ ਬਾਅਦ ਉਸਦੀ ਜ਼ਿੰਦਗੀ ਵਿਚ ਇੱਕ ਨਵਾਂ ਮੋੜ ਆਉਂਦਾ ਹੈ |
ਫ਼ਿਲਮ Daana Paani ਦੀਆਂ ਸਕਾਰਾਤਮਕ ਚੀਜ਼ਾਂ
- ਇਸ ਫ਼ਿਲਮ ਵਿਚ ਡਿਰੇਕਸ਼ਨ ਵਜੋਂ ਬਹੁਤ ਵਧੀਆ ਕੰਮ ਕਿੱਤਾ ਗਿਆ ਹੈ
- ਪ੍ਰੋਡਕਸ਼ਨ ਵਲੋਂ ਵੀ ਕੋਈ ਕਮੀ ਨਹੀਂ ਦਿਸਦੀ
- ਸਕਰੀਨਪਲੇ ਅਤੇ ਅਦਾਕਾਰੀ ਵੀ ਬਹੁਤ ਵਧੀਆ ਕੀਤੀ ਗਈ ਹੈ
ਫ਼ਿਲਮ Daana Paani ਦੀਆਂ ਨਾਕਰਾਤਮਕ ਚੀਜ਼ਾਂ
- ਫ਼ਿਲਮ ਦੀ ਐਡੀਟਿੰਗ ਵਿਚ ਕੁਝ ਕਮੀ ਮਹਿਸੂਸ ਹੁੰਦੀ ਹੈ
- ਸਕ੍ਰਿਪਟਿੰਗ ਵੀ ਕਮਜ਼ੋਰ ਸੀ
Final Review: 4/5
ਪਰ ਜੇਕਰ ਪੂਰੀ ਫ਼ਿਲਮ ਦੀ ਗੱਲ ਕਿੱਤੀ ਜਾਵੇ ਤਾਂ ਫ਼ਿਲਮ ਮਨੋਰੰਜਨ ਨਾਲ ਭਰਪੂਰ ਹੈ | ਗੰਭੀਰਤਾ ਵਾਲੀਆਂ ਫ਼ਿਲਮਾਂ ਦੀ ਸੂਚੀ ਵਿਚ ਇਹ ਫ਼ਿਲਮ ਵਧੀਆ ਕਮਾਈ ਕਰੇਗੀ |