ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਐਮੀ ਵਿਰਕ Ammy Virk ਦੀ ਫਿਲਮ 'ਹਰਜੀਤਾ' ਅੱਜ ਸ਼ੁੱਕਰਵਾਰ (18 ਮਈ) ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਇਸ ਫਿਲਮ 'ਚ ਐਮੀ ਵਿਰਕ ਅਤੇ ਸਾਵਣ ਰੂਪਾਵਾਲੀ ਨੇ ਮੁੱਖ ਭੂਮਿਕਾ ਨਿਭਾਈ। ਦੱਸ ਦੇਈਏ ਕਿ ਜਦੋਂ ਇਸ ਫਿਲਮ ਦਾ ਟਰੇਲਰ ਆਇਆ ਸੀ ਤਾਂ ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਸੀ | ਜਿਵੇਂ ਕਿ ਉਮੀਦ ਸੀ ਫਿਲਮ ਦੇ ਰਿਲੀਜ਼ ਮੌਕੇ ਅੱਜ ਸਿਨੇਮਾਘਰਾਂ 'ਚ ਦਰਸ਼ਕਾਂ ਦਾ ਉਨ੍ਹਾਂ ਹੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਫਿਲਮ ਨੂੰ ਵੇਖਣ ਲਈ ਦਰਸ਼ਕ ਕਾਫੀ ਭਾਰੀ ਮਾਤਰਾ 'ਚ ਸਿਨੇਮਾਘਰਾਂ 'ਚ ਪੁੱਜੇ। ਭਾਰਤ ਦੀ ਰਾਸ਼ਟਰੀ ਖੇਡ ਹਾਕੀ 'ਤੇ ਆਧਾਰਿਤ ਹੋਣ ਕਾਰਨ ਇਹ ਫਿਲਮ ਕਾਫੀ ਚਰਚਾ 'ਚ ਰਹਿ ਚੁੱਕੀ ਹੈ।
Love & Respect #Harjeeta Go & Watch
ਕਹਾਣੀ — ਨਿਰਦੇਸ਼ਕ ਵਿਜੈ ਕੁਮਾਰ ਅਰੋੜਾ ਦੀ ਇਸ ਫਿਲਮ 'ਚ ਐਮੀ ਵਿਰਕ Ammy Virk ਦੇ ਕਿਰਦਾਰ ਰਾਹੀਂ ਹਾਕੀ ਖਿਡਾਰੀਆਂ ਦੀ ਜ਼ਿੰਦਗੀ ਅਤੇ ਖੇਡ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਹੁੰਦੀ ਸਿਆਸਤ ਨੂੰ ਵੀ ਉਭਾਰਿਆ ਗਿਆ ਹੈ। ਫਿਲਮ ਦੇ ਨਿਰਦੇਸ਼ਕ ਵਿਜੈ ਕੁਮਾਰ ਅਰੋੜਾ ਮੁਤਾਬਕ ਇਹ ਫਿਲਮ ਖੇਡ ਭਾਵਨਾ ਨੂੰ ਦਰਸਾਉਂਦੀ ਹੈ ਤੇ ਹਾਕੀ ਦੇ ਸਨਮਾਨ 'ਚ ਵਾਧਾ ਕਰਦੀ ਹੈ। ਇਹ ਫਿਲਮ ਦੇਸ਼ ਭਗਤੀ ਦੇ ਜਜ਼ਬੇ ਰਾਹੀਂ ਇਕ ਖਿਡਾਰੀ 'ਚ ਜਾਨ ਫੂਕਦੀ ਹੈ।
Love & Respect #Harjeeta Go & Watch
ਪੰਜਾਬੀ ਫਿਲਮ ਦੇ ਨਾਮਵਰ ਅਦਾਕਾਰ ਐਮੀ ਵਿਰਕ ਨੇ ਇਸ ਫਿਲਮ ਰਾਹੀਂ ਆਪਣੀ ਅਦਾਕਾਰੀ ਦੇ ਕੱਦ ਨੂੰ ਹੋਰ ਉੱਚਾ ਚੁੱਕਿਆ ਹੈ। ਪੂਰੀ ਫਿਲਮ ਦੀ ਕਹਾਣੀ ਐਮੀ ਵਿਰਕ ਅਤੇ ਸਾਵਣ ਰੂਪਾਵਾਲੀ ਦੇ ਮੋਢਿਆਂ 'ਤੇ ਹੀ ਟਿਕੀ ਹੋਈ ਹੈ। ਸਾਵਣ ਰੂਪਾਵਾਲੀ ਦਾ ਕਿਰਦਾਰ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਾ ਰਿਹਾ ਹੈ।
Love & Respect #Harjeeta Go & Watch
ਐਕਟਿੰਗ — ਫਿਲਮ 'ਹਰਜੀਤਾ Harjeeta ' 'ਚ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਐਕਟਰ ਐਮੀ ਵਿਰਕ Ammy Virk ਹਨ। ਇਸ ਤੋਂ ਇਲਾਵਾ ਉਨ੍ਹਾਂ ਨਾਲ ਸਾਵਣ ਰੂਪਾਵਾਲੀ ਮੁੱਖ ਭੂਮਿਕਾ 'ਚ ਹਨ। ਇਨ੍ਹਾਂ ਹਸਤੀਆਂ ਨੇ ਆਪਣੇ-ਆਪਣੇ ਕਿਰਦਾਰਾਂ ਨਾਲ ਪੂਰੀ ਤਰ੍ਹਾਂ ਨਿਆਂ ਕੀਤਾ ਹੈ। ਫਿਲਮ 'ਚ ਹਰੇਕ ਕਿਰਦਾਰ ਦੀ ਦਮਦਾਰ ਐਕਟਿੰਗ ਵੇਖਣ ਨੂੰ ਮਿਲ ਰਹੀ ਹੈ। ਹੁਣ ਫਿਰ ਦਮਦਾਰ ਐਕਟਿੰਗ ਹੋਣ ਦੇ ਕਾਰਨ ਹੀ ਇਹ ਫਿਲਮ ਦਰਸ਼ਕਾਂ ਦੇ ਦਿਲਾਂ 'ਚ ਘਰ ਕਰ ਰਹੀ ਹੈ |
https://www.youtube.com/watch?v=4ZW46kW7mG8&t=1s
Shukar waheguru ji da, tuhada saareyan da bahut bahut dhanwaad... i luv u...