ਨਿਰਦੇਸ਼ਕ ਅਭਿਨਯ ਦੇਵ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਬਲੈਕਮੇਲ' ਸ਼ੁਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਸੈਂਸਰ ਬੋਰਡ ਵਲੋਂ U/A ਸਰਟੀਫਿਕੇਟ ਮਿਲਿਆ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਰਫਾਨ ਖਾਨ, ਕੀਰਤੀ ਕੁਲਹਾਰੀ' ਦਿਵਿਆ ਦੱਤਾ, ਪ੍ਰਦੂਮਨ ਸਿੰਘ, ਅਰੁਨੋਦਏ ਸਿੰਘ, ਗਜਰਾਜ ਰਾਓ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ।
ਫਿਲਮ ਦੀ ਕਹਾਣੀ ਦੇਵ (ਇਰਫਾਨ ਖਾਨ irrfan khan) ਅਤੇ ਰੀਨਾ (ਕੀਰਤੀ ਕੁਲਹਾਰੀ) ਤੋਂ ਸ਼ੁਰੂ ਹੁੰਦੀ ਹੈ। ਦੋਵੇਂ ਪਤੀ-ਪਤਨੀ ਹਨ। ਦੇਵ ਇਕ ਵਿਗਿਆਪਨ ਕੰਪਨੀ 'ਚ ਕੰਮ ਕਰਦਾ ਹੈ, ਜਿਸ ਦੀ ਵਜ੍ਹਾ ਕਾਰਨ ਉਸਨੂੰ ਘਰ ਜਾਣ 'ਚ ਕਈ ਵਾਰ ਕਾਫੀ ਸਮਾਂ ਲੱਗ ਜਾਂਦਾ ਹੈ, ਦੂਜੇ ਪਾਸੇ ਰੀਨਾ ਹਾਊਸਵਾਈਫ ਹੈ। ਇਕ ਦਿਨ ਜਦੋਂ ਦੇਵ ਆਫਿਸ ਤੋਂ ਘਰ ਪਹੁੰਚਦਾ ਹੈ ਤਾਂ ਉਹ ਦੇਖਦਾ ਹੈ ਕਿ ਰੀਨਾ ਆਪਣੇ ਦੋਸਤ ਰੰਜੀਤ (ਅਰੁਨੋਦਏ ਸਿੰਘ) ਨਾਲ ਇੰਟੀਮੇਟ ਹੋ ਰਹੀ ਹੈ। ਦੇਵ ਜਦੋਂ ਰੀਨਾ ਨੂੰ ਰੰਜੀਤ ਨਾਲ ਦੇਖਦਾ ਹੈ ਤਾਂ ਉਸਦੇ ਦਿਮਾਗ 'ਚ ਤਿੰਨ ਖਿਆਲ ਆਉਂਦੇ ਹਨ, ਪਹਿਲਾ ਇਹ 'ਰੀਨਾ ਨੂੰ ਮਾਰ ਦਿਆਂ', ਦੂਜਾ 'ਰੰਜੀਤ ਨੂੰ ਮਾਰ ਦਿਆਂ' ਜਾਂ ਤੀਜਾ 'ਉਨ੍ਹਾਂ ਨੂੰ ਬਲੈਕਮੇਲ ਕਰਾਂ। ਦੇਵ ਨੇ ਬਲੈਕਮੇਲ ਦਾ ਰਸਤਾ ਚੁਣਿਆ। ਉਸ ਦੌਰਾਨ ਹੀ ਕਹਾਣੀ 'ਚ ਕਈ ਉਤਾਰ-ਚੜਾਅ ਆਉਂਦੇ ਹਨ। ਅੰਤ ਕੀ ਹੁੰਦਾ ਹੈ ਇਹ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਹੋਵੇਗੀ।
ਫਿਲਮ ਦੀ ਕਮਜ਼ੋਰ ਕੜੀ ਇਸਦੀ ਲੰਬਾਈ ਹੈ ਜੋ ਕਿ 2 ਘੰਟੇ, 20 ਮਿੰਟ ਦੀ ਹੈ। ਸ਼ਾਰਪ ਐਡੀਟਿੰਗ ਕੀਤੀ ਜਾਂਦੀ ਤਾਂ ਹੋਰ ਜ਼ਿਆਦਾ ਕ੍ਰਿਸਪੀ ਹੋ ਸਕਦੀ ਸੀ। ਫਿਲਮ ਦੇ ਗੀਤਾਂ ਨੂੰ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ। ਫਿਲਮ 'ਚ ਅਹਿਮ ਮੁੱਦਾ ਪਿਆਰ ਹੈ, ਜਿਸ 'ਤੇ ਹੋਰ ਜ਼ਿਆਦਾ ਬਿਤਹਰੀਨ ਸਕ੍ਰੀਨਪਲੇਅ ਲਿਖਿਆ ਜਾ ਸਕਦਾ ਸੀ।
ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 18 ਕਰੋੜ ਦੱਸਿਆ ਜਾ ਰਿਹਾ ਹੈ। ਇਸ ਫਿਲਮ ਨੂੰ ਭਾਰਤ 'ਚ 1,550 ਅਤੇ ਵਿਦੇਸ਼ਾਂ 'ਚ 311 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਹੁੰਦੀ ਹੈ ਜਾਂ ਨਹੀਂ।