ਪੰਜਾਬੀ ਫ਼ਿਲਮ ਨੌਕਰ ਵਹੁਟੀ ਦਾ ਜਿਹੜੀ ਕਿ 23 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸੁਕਤਾ ਬਣੀ ਹੋਈ ਹੈ ਖ਼ਾਸ ਕਰਕੇ ਬਿੰਨੂ ਢਿੱਲੋਂ ਦੇ ਦੋ ਦੋ ਕਿਰਦਾਰ ਫ਼ਿਲਮ 'ਚ ਦੇਖਣ ਨੂੰ ਮਿਲਣ ਵਾਲੇ ਹਨ ਜਿੰਨ੍ਹਾਂ ਦੇ ਪੋਸਟਰਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉੱਥੇ ਹੀ ਅਦਾਕਾਰ ਕੁਲਰਾਜ ਰੰਧਾਵਾ ਵੀ ਇਸ ਫ਼ਿਲਮ ਰਾਹੀਂ ਲੰਮੇ ਸਮੇਂ ਬਾਅਦ ਪੰਜਾਬੀ ਫ਼ਿਲਮਾਂ 'ਚ ਵਾਪਸੀ ਕਰਨ ਜਾ ਰਹੇ ਹਨ।
View this post on Instagram
ਇਹਨਾਂ ਤੋਂ ਇਲਾਵਾ ਫ਼ਿਲਮ 'ਚ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ ਅਤੇ ਉਪਾਸਨਾ ਸਿੰਘ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਕੈਰੀ ਆਨ ਜੱਟਾ ਵਰਗੀਆਂ ਪੰਜਾਬੀ ਇੰਡਸਟਰੀ ਦੀਆਂ ਸਭ ਤੋਂ ਵੱਧ ਹਿੱਟ ਫ਼ਿਲਮਾਂ ਦੇਣ ਵਾਲੇ ਸਮੀਪ ਕੰਗ ਨੇ ਹੀ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ। ਇਹ ਫ਼ਿਲਮ ਪੂਰੀ ਕਾਮੇਡੀ ਅਤੇ ਫੈਮਿਲੀ ਡਰਾਮਾ ਹੋਣ ਵਾਲੀ ਹੈ। ਜਲਦ ਇਸ ਦਾ ਟਰੇਲਰ ਸਾਹਮਣੇ ਆਵੇਗਾ।
ਹੋਰ ਵੇਖੋ : ਧਰਮਿੰਦਰ ਨੇ ਮੱਝਾਂ ਨਾਲ ਵੀਡੀਓ ਸਾਂਝੀ ਕਰ ਕਿਹਾ 'ਡੰਗਰਾਂ ਨਾਲ ਡੰਗਰ ਹੋਣਾ ਪੈਂਦਾ', ਦੇਖੋ ਵੀਡੀਓ
View this post on Instagram
ਰੋਹਿਤ ਕੁਮਾਰ, ਸੰਜੀਵ ਕੁਮਾਰ, ਰੁਚੀ ਅਤੇ ਆਸ਼ੂ ਮੁਨੀਸ਼ ਸਾਹਨੀ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ।ਦੇਖਣਾ ਹੋਵੇਗਾ ਦਰਸ਼ਕਾਂ ਨੂੰ ਵਹੁਟੀ ਦਾ ਇਹ ਨੌਕਰ ਕਿੰਨ੍ਹਾਂ ਕੁ ਪਸੰਦ ਆਉਂਦਾ ਹੈ।ਇਸ ਤੋਂ ਇਲਾਵਾ ਬਿੰਨੂ ਢਿੱਲੋਂ 11 ਅਕਤੂਬਰ ਨੂੰ ਸਰਗੁਣ ਮਹਿਤਾ ਨਾਲ ਫ਼ਿਲਮ 'ਝੱਲੇ' ਲੈ ਕੇ ਆ ਰਹੇ ਹਨ ਜਿਸ ਦਾ ਸ਼ੂਟ ਚੱਲ ਰਿਹਾ ਹੈ ਅਤੇ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ।
View this post on Instagram