ਯੂਟਿਊਬ 'ਤੇ ਇਹ ਗਾਣੇ ਵੇਖੇ ਗਏ ਸਭ ਤੋਂ ਵੱਧ, ਜਾਰੀ ਹੋਈ ਲਿਸਟ, ਦੇਖੋ ਵੀਡਿਓ 

By  Rupinder Kaler January 2nd 2019 03:49 PM

ਯੂਟਿਊਬ ਨੇ ਆਪਣੀ ਸਾਲਾਨਾ ਰਿਵਾਇੰਡ ਲਿਸਟ ਜਾਰੀ ਕੀਤੀ ਹੈ । ਇਸ ਲਿਸਟ ਵਿੱਚ ਜੋ ਖੁਲਾਸਾ ਹੋਇਆ ਹੈ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ।ਯੂਟਿਊਬ ਵੱਲੋਂ ਜਾਰੀ ਇਸ ਲਿਸਟ ਵਿੱਚ ਵਿੱਚ ਗਲੋਬਲ ਤੇ ਭਾਰਤੀ ਵੀਡੀਓ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਦੱਸਿਆ ਗਿਆ ਹੈ ਕਿ 2018  ਵਿੱਚ ਕਿਹੜੀ ਵੀਡਿਓ ਸਭ ਤੋਂ ਵੱਧ ਦੇਖੀ ਗਈ ਹੈ ਤੇ ਕਿਹੜੀ ਵੀਡਿਓ ਟ੍ਰੈਂਡਿੰਗ ਵਿੱਚ ਰਹੀ ਹੈ ।ਭਾਰਤ  ਵਿੱਚ ਸਭ ਤੋਂ ਵੱਧ ਵੇਖੀਆਂ ਜਾਣ ਵਾਲੀਆਂ ਵੀਡਿਓ ਦੀ ਗੱਲ ਕੀਤੀ ਜਾਏ ਤਾਂ ਇਨ੍ਹਾਂ ਵਿੱਚ 'ਦਾਰੂ ਬਦਨਾਮ' ਗਾਣਾ ਆਉਂਦਾ ਹੈ। ਇਸ ਗੀਤ ਨੂੰ ਕਮਲ ਕਾਹਲੋਂ ਤੇ ਪਰਮ ਸਿੰਘ ਨੇ ਗਾਇਆ ਹੈ। ਇਸੇ ਤਰ੍ਹਾਂ ਐਮੀ ਵਿਰਕ ਦੀ ਫਿਲਮ ਲੌਂਗ ਲਾਚੀ ਦੇ ਟਾਈਟਲ ਸੌਂਗ ਲੌਂਗ ਲਾਚੀ' ਨੂੰ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ ।ਇਸ ਗੀਤ ਦੀ ਵੀਡਿਓ ਵਿੱਚ ਅਦਾਕਾਰਾ ਨੀਰੂ ਬਾਜਵਾ ਦੇ ਠੁਮਕਿਆਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ ।

https://www.youtube.com/watch?v=YpkJO_GrCo0

ਗੁਰਨਾਮ ਭੁੱਲਰ ਦੇ ਗੀਤ 'ਡਾਇਮੰਡ' ਨੇ ਵੀ ਕਾਫੀ ਵਿਊਜ਼ ਹਾਸਲ ਕੀਤੇ ਹਨ। ਇਹ ਗਾਣਾ ਹਰ ਡੀਜੇ ਤੇ ਵੱਜਦਾ ਸੀ ਇਸ ਲਈ ਇਸ ਦੇ ਵੀਵਰਜ਼ ਦੀ ਗਿਣਤੀ ਅਸਮਾਨ ਨੂੰ ਛੂਹਦੀ ਹੈ ।

https://www.youtube.com/watch?v=ggJMQHltiQc

ਗੁਰੂ ਰੰਧਾਵਾ ਦਾ ਗੀਤ 'ਇਸ਼ਾਰੇ ਤੇਰੇ' ਵੀ ਇਸ ਲਿਸਟ ਵਿੱਚ ਸਭ ਤੋਂ ਅੱਗੇ ਹੈ ।  ਇਸ ਗੀਤ ਨੂੰ 260  ਮਿਲੀਅਨ ਤੋਂ ਵੱਧ ਲੋਕਾਂ ਨੇ ਵੇਖਿਆ ਹੈ ।

https://www.youtube.com/watch?v=8nGFWWJLHio

ਇਸੇ ਤਰ੍ਹਾਂ ਨੇਹਾ ਕੱਕੜ ਦੇ ਗੀਤ 'ਓ ਹਮਸਫ਼ਰ' ਨੇ ਵੀ ਯੂਟਿਊਬ 'ਤੇ ਕਾਫੀ ਧਮਾਲ ਪਾਈ ਹੈ।

Related Post