ਮੋਨਿਕਾ ਗਿੱਲ ਨੇ ਆਪਣੇ ਮੰਗੇਤਰ ਦੇ ਨਾਲ ਪੰਜਾਬੀ ਗੀਤ ਉੱਤੇ ਪਾਇਆ ਸ਼ਾਨਦਾਰ ਭੰਗੜਾ, ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ ਕਿਊਟ ਕਪਲ ਦਾ ਇਹ ਅੰਦਾਜ਼

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਮੋਨਿਕਾ ਗਿੱਲ(Monica Gill) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ । ਇਸ ਵਾਰ ਉਨ੍ਹਾਂ ਨੇ ਆਪਣੇ ਮੰਗੇਤਰ ਗੁਰਸ਼ਾਵਨ ਸਹੋਤਾ ਦੇ ਨਾਲ ਆਪਣਾ ਇੱਕ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ।
image source- instagram
ਮੋਨਿਕਾ ਗਿੱਲ ਨੇ ਗੁਰਸ਼ਾਨ ਸਹੋਤਾ ਦੇ ਨਾਲ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਇਸ ਵੀਡੀਓ ‘ਚ ਦੋਵੇਂ ਜਣੇ ਪੰਜਾਬੀ ਗਾਇਕ ਗੀਤਾ ਜ਼ੈਲਦਾਰ ਦੇ ਗੀਤ ‘ਚਿੱਟੇ ਸੂਟ ‘ਤੇ ਦਾਗ ਪੈ ਗਏ’ ਉੱਤੇ ਸ਼ਾਨਦਾਰ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ । ਪ੍ਰਸ਼ੰਸਕਾਂ ਨੂੰ ਇਸ ਕਿਊਟ ਕਪਲ ਦਾ ਇਹ ਪਿਆਰਾ ਜਿਹਾ ਅੰਦਾਜ਼ ਬਹੁਤ ਪਸੰਦ ਆ ਰਿਹਾ ਹੈ। ਹਰ ਕੋਈ ਕਮੈਂਟ ਕਰਕੇ ਜੋੜੀ ਦੀ ਤਾਰੀਫ ਕਰ ਰਿਹਾ ਹੈ।
image source- instagram
ਮੋਨਿਕਾ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਅਖੀਰਲੀ ਵਾਰ ਉਹ ਫ਼ਿਲਮ ‘ਯਾਰਾ ਵੇ’ ਜੋ ਕਿ ਗਗਨ ਕੋਕਰੀ ਦੇ ਨਾਲ ਨਜ਼ਰ ਆਈ ਸੀ । ਮੋਨਿਕਾ ਗਿੱਲ ਫ਼ਿਲਮਾਂ ਦੇ ਨਾਲ-ਨਾਲ ਟੀਵੀ ਦੇ ਕਈ ਐਡ ਅਤੇ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਵੀ ਨਜ਼ਰ ਆ ਚੁੱਕੇ ਹਨ । ਉਹ ਗਿੱਪੀ ਗਰੇਵਾਲ ਦੇ ਗੀਤ ‘ਆਸਕਰ ਦੇਂਦਾ ਤੇਰੇ ਲੱਕ ਨੂੰ’ ‘ਚ ਬਤੌਰ ਮਾਡਲ ਨਜ਼ਰ ਆਈ ਸੀ।
View this post on Instagram