ਮਨੀ ਲਾਂਡਰਿੰਗ ਕੇਸ 'ਚ ਜੈਕਲੀਨ ਫਰਨਾਂਡੀਜ਼ ਨੂੰ ਮਿਲੀ ਵੱਡੀ ਰਾਹਤ, ਅਦਾਕਾਰਾ ਨੂੰ ਪਟਿਆਲਾ ਹਾਊਸ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ

Money Laundering Case: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦਾ ਠੱਗ ਸੁਕੇਸ਼ ਚੰਦਰਸ਼ੇਖਰ ਨਾਲ 200 ਕਰੋੜ ਦੀ ਧੋਖਾਧੜੀ ਦੇ ਮਾਮਲੇ 'ਚ ਨਾਮ ਆਉਣ ਮਗਰੋਂ ਉਹ ਬੇਹੱਦ ਪਰੇਸ਼ਾਨ ਸੀ। ਹੁਣ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਮਨੀ ਲਾਂਡਰਿੰਗ ਕੇਸ 'ਚ ਵੱਡੀ ਰਾਹਤ ਮਿਲੀ ਹੈ। ਅਦਾਕਾਰਾ ਨੂੰ ਪਟਿਆਲਾ ਹਾਊਸ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਹੈ।
Image Source: Instagram
ਮੀਡੀਆ ਰਿਪੋਰਟਸ ਦੇ ਮੁਤਾਬਕ ਜੈਕਲੀਨ ਫਰਨਾਂਡੀਜ਼ ਨੂੰ ਮਨੀ ਲਾਂਡਰਿੰਗ ਕੇਸ 'ਚ ਪਟਿਆਲਾ ਹਾਊਸ ਕੋਰਟ ਤੋਂ 50 ਹਜ਼ਾਰ ਦੇ ਨਿੱਜੀ ਮੁਚਲਕੇ 'ਤੇ ਜ਼ਮਾਨਤ ਮਿਲ ਗਈ ਹੈ। ਹਾਲ ਹੀ ਵਿੱਚ, ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਅਭਿਨੇਤਰੀ ਤੋਂ 15 ਘੰਟੇ ਤੱਕ ਪੁੱਛਗਿੱਛ ਕੀਤੀ।
ਈਡੀ ਦੀ ਪੁੱਛਗਿੱਛ ਤੋਂ ਬਾਅਦ ਸੁਕੇਸ਼ ਅਤੇ ਜੈਕਲੀਨ ਦੇ ਪੱਕੇ ਸਬੰਧ ਹੋਣ ਦਾ ਦਾਅਵਾ ਹੋਰ ਮਜ਼ਬੂਤ ਹੋ ਗਿਆ। ਇਸ ਤੋਂ ਬਾਅਦ ਪਟਿਆਲਾ ਹਾਊਸ ਕੋਰਟ ਨੂੰ ਵੀ ਇਸ ਮਾਮਲੇ ਵਿੱਚ ਦਖਲ ਦੇਣਾ ਪਿਆ ਅਤੇ ਜੈਕਲੀਨ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ। ਜਿਸ ਤੋਂ ਬਾਅਦ ਅੱਜ ਜੈਕਲੀਨ ਅਦਾਲਤ 'ਚ ਪੇਸ਼ ਹੋਈ।
Image Source: Instagram
17 ਅਗਸਤ ਨੂੰ ਈਡੀ ਨੇ ਚਾਰਜਸ਼ੀਟ ਦਾਖ਼ਲ ਕੀਤੀ ਸੀ ,ਜਿਸ ਵਿੱਚ ਜੈਕਲੀਨ ਨੂੰ ਵੀ 200 ਕਰੋੜ ਦੀ ਧੋਖਾਧੜੀ ਦੇ ਮਾਮਲੇ ਵਿੱਚ ਮੁਲਜ਼ਮ ਪਾਇਆ ਗਿਆ। ਜਿਸ ਤੋਂ ਬਾਅਦ ਜੈਕਲੀਨ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਸਨ। ਹਾਲਾਂਕਿ ਹੁਣ ਜੈਕਲੀਨ ਨੂੰ ਕੋਰਟ ਤੋਂ ਰਾਹਤ ਮਿਲ ਗਈ ਹੈ। ਉਸ ਨੂੰ ਅੰਤਰਿਮ ਜ਼ਮਾਨਤ ਮਿਲ ਗਈ ਹੈ।
#WATCH | Actor Jacqueline Fernandez leaves from Delhi's Patiala House Court after the court granted interim bail to her on a bail bond of Rs 50,000, in connection with the Rs 200 crore money laundering case pic.twitter.com/3MgPaRnPlV
— ANI (@ANI) September 26, 2022
ਇਸ ਮਾਮਲੇ ਦੇ ਵਿੱਚ ਜੈਕਲੀਨ ਦੇ ਨਾਲ ਉਸ ਦੀ ਡਰੈਸ ਡਿਜ਼ਾਈਨਰ ਲਿਪਾਕਸ਼ੀ ਕੋਲੋਂ ਵੀ Eow ਨੇ 21 ਸਤੰਬਰ ਨੂੰ ਤਕਰੀਬਨ 7 ਘੰਟੇ ਪੁੱਛਗਿੱਛ ਕੀਤੀ ਸੀ। ਇਸ ਪੁੱਛਗਿੱਛ ਦੇ ਦੌਰਾਨ ਲਿਪਾਕਸ਼ੀ ਨੇ ਸੁਕੇਸ਼ ਅਤੇ ਜੈਕਲੀਨ ਦੇ ਰਿਸ਼ਤੇ ਬਾਰੇ ਕਈ ਖੁਲਾਸੇ ਕੀਤੇ । ਉਸ ਨੇ ਕਬੂਲ ਕੀਤਾ ਹੈ ਕਿ ਸੁਕੇਸ਼ ਨੇ ਜੈਕਲੀਨ ਨੂੰ ਕੱਪੜੇ ਅਤੇ ਤੋਹਫ਼ੇ ਦੇਣ ਲਈ ਉਸ ਨੂੰ 3 ਕਰੋੜ ਰੁਪਏ ਦਿੱਤੇ ਸਨ। ਲਿਪਾਕਸ਼ੀ ਇਲਾਵਾਦੀ ਨੇ ਇਹ ਵੀ ਕਿਹਾ ਕਿ ਚੰਦਰਸ਼ੇਖਰ ਦੀ ਗ੍ਰਿਫ਼ਤਾਰੀ ਦੀ ਖ਼ਬਰ ਤੋਂ ਬਾਅਦ ਜੈਕਲੀਨ ਫਰਨਾਂਡੀਜ਼ ਨੇ ਉਸ ਨਾਲ ਰਿਲੇਸ਼ਨਸ਼ਿਪ ਖ਼ਤਮ ਕਰ ਦਿੱਤਾ ਸੀ।
Image Source: Instagram
ਹੋਰ ਪੜ੍ਹੋ: ਰਾਜੂ ਸ਼੍ਰੀਵਾਸਤਵ ਦੀ ਅੰਤਿਮ ਅਰਦਾਸ 'ਤੇ ਪਹੁੰਚੇ ਕਈ ਕਲਾਕਾਰ, ਸੁਨੀਲ ਪਾਲ ਨੇ ਦੱਸੀ ਰਾਜੂ ਦੀ ਆਖ਼ਰੀ ਇੱਛਾ
ਮਨੀ ਲਾਂਡਰਿੰਗ ਮਾਮਲੇ ਵਿੱਚ ਹੁਣ ਤੱਕ ਜੈਕਲੀਨ ਫਰਨਾਂਡੀਜ਼ ਤੋਂ ਕਈ ਵਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਜੈਕਲੀਨ ਤੋਂ ਇਲਾਵਾ ਇਸ ਮਾਮਲੇ ਵਿੱਚ ਕੁਝ ਸਮਾਂ ਪਹਿਲਾਂ ਹੀ ਨੌਰਾ ਫ਼ਤੇਹੀ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ। ਇਸ ਮਾਮਲੇ 'ਚ ਜੈਕਲੀਨ ਅਤੇ ਨੌਰਾ ਤੋਂ ਇਲਾਵਾ ਨਿੱਕੀ ਤੰਬੋਲੀ, ਚਾਹਤ ਖੰਨਾ ਅਤੇ ਹੋਰ ਕਈ ਅਭਿਨੇਤਰੀਆਂ ਦੇ ਨਾਮ ਵੀ ਸਾਹਮਣੇ ਆਏ ਹਨ।