ਮਨੀ ਲਾਂਡਰਿੰਗ ਕੇਸ: ਜੈਕਲੀਨ ਤੇ ਨੌਰਾ ਤੋਂ ਬਾਅਦ ਦਿੱਲੀ ਪੁਲਿਸ ਸਾਹਮਣੇ ਪੇਸ਼ ਹੋਈ ਨਿੱਕੀ ਤੰਬੋਲੀ

Money Laundering case: ਜੈਕਲੀਨ ਫਰਨਾਂਡੀਜ਼ ਅਤੇ ਨੌਰਾ ਫਤੇਹੀ ਤੋਂ ਬਾਅਦ ਹੁਣ ਮਸ਼ਹੂਰ ਟੀਵੀ ਅਦਾਕਾਰਾ ਤੇ ਮਾਡਲ ਨਿੱਕੀ ਤੰਬੋਲੀ ਤੇ ਚਾਹਤ ਖੰਨਾ ਦਾ ਨਾਮ ਵੀ ਸਾਹਮਣੇ ਆਇਆ ਹੈ। ਠੱਗ ਸੁਕੇਸ਼ਚੰਦਰ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਆਏ ਦਿਨ ਇੱਕ ਤੋਂ ਬਾਅਦ ਇੱਕ ਨਵੇਂ ਖੁਲਾਸੇ ਹੋ ਰਹੇ ਹਨ। ਜੈਕਲੀਨ ਤੇ ਨੌਰਾ ਫ਼ਤੇਹੀ ਤੋਂ ਬਾਅਦ ਦਿੱਲੀ ਪੁਲਿਸ ਨੇ ਸਮਨ ਭੇਜ ਕੇ ਨਿੱਕੀ ਤੰਬੋਲੀ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਸੀ। ਇਸ ਦੇ ਚੱਲਦੇ ਅੱਜ ਨਿੱਕੀ ਤੰਬੋਲੀ ਦਿੱਲੀ ਪੁਲਿਸ ਆਰਥਿਕ ਅਪਰਾਧ ਸ਼ਾਖਾ (EOW) ਦੇ ਸਾਹਮਣੇ ਪੇਸ਼ ਹੋਈ।
image source Instagram
200 ਕਰੋੜ ਦੀ ਠੱਗੀ ਮਾਰਨ ਵਾਲਾ ਸੁਕੇਸ਼ ਚੰਦਰਸ਼ੇਖਰ ਜੇਲ੍ਹ ਵਿੱਚ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁਕੇਸ਼ ਨੇ ਇਨ੍ਹਾਂ ਪੈਸਿਆਂ ਨਾਲ ਜੈਕਲੀਨ ਅਤੇ ਨੌਰਾ ਨੂੰ ਕਈ ਮਹਿੰਗੇ ਤੋਹਫ਼ੇ ਦਿੱਤੇ ਹਨ। ਅਜਿਹੇ ਵਿੱਚ ਜੈਕਲੀਨ ਤੋਂ EOW (ਆਰਥਿਕ ਅਪਰਾਧ ਵਿੰਗ) ਵੱਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਇੰਨਾ ਹੀ ਨਹੀਂ ਇਸ ਮਾਮਲੇ 'ਚ 'ਬਿੱਗ ਬੌਸ' ਫੇਮ ਨਿੱਕੀ ਤੰਬੋਲੀ ਦਾ ਨਾਂ ਵੀ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ EOW ਨੇ ਵੀ ਸ਼ੁੱਕਰਵਾਰ ਨੂੰ ਨਿੱਕੀ ਤੰਬੋਲੀ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਅਤੇ ਨਿੱਕੀ EOW ਦਫਤਰ ਪਹੁੰਚੀ। ਇਥੇ ਅਦਾਕਾਰਾ ਕੋਲੋਂ ਕਈ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ।
image source Instagram
ਮੀਡੀਆ ਰਿਪੋਰਟਸ ਦੇ ਮੁਤਾਬਕ ਬੀਤੇ ਦਿਨ ਨੌਰਾ ਫ਼ਤੇਹੀ ਕੋਲੋਂ ਪੁੱਛਗਿੱਛ ਮਗਰੋਂ ਇਹ ਗੱਲ ਸਾਹਮਣੇ ਆਈ ਸੀ ਕਿ ਠੱਗ ਸੁਕੇਸ਼ ਚੰਦਰਸ਼ੇਖਰ ਨੇ ਮਹਿਜ਼ ਬੀ-ਟਾਊਨ ਦੀਆਂ ਵੱਡੀਆਂ ਅਭਿਨੇਤਰੀਆਂ ਨੂੰ ਹੀ ਨਹੀਂ ਸਗੋਂ ਛੋਟੀਆਂ ਅਦਾਕਾਰਾਂ ਅਤੇ ਮਾਡਲਾਂ ਨੂੰ ਵੀ ਮਹਿੰਗੇ ਤੋਹਫੇ ਦਿੱਤੇ ਸਨ। ਇਨ੍ਹਾਂ ਵਿੱਚ ਨਿੱਕੀ ਤੰਬੋਲੀ ਅਤੇ ਚਾਹਤ ਖੰਨਾ ਦਾ ਨਾਂਅ ਵੀ ਸਾਹਮਣੇ ਆਇਆ ਹੈ।
ਈਡੀ ਦੇ ਮੁਤਾਬਕ ਨਿੱਕੀ ਤੰਬੋਲੀ 'ਤੇ ਦੋਸ਼ ਹੈ ਕਿ ਸੁਕੇਸ਼ ਨੇ ਅਭਿਨੇਤਰੀ ਨੂੰ ਕਈ ਮਹਿੰਗੇ ਤੋਹਫੇ ਵੀ ਦਿੱਤੇ ਹਨ। ਇੱਕ ਰਿਪੋਰਟ ਮੁਤਾਬਕ ED ਵੱਲੋਂ ਦਾਇਰ ਕੀਤੀ ਗਈ ਚਾਰਜਸ਼ੀਟ ਵਿੱਚ ਨਿੱਕੀ ਤੰਬੋਲੀ ਦਾ ਨਾਮ ਵੀ ਸ਼ਾਮਿਲ ਹੈ। ਈਡੀ ਦੀ ਚਾਰਜਸ਼ੀਟ ਦੇ ਮੁਤਾਬਕ ਸੁਕੇਸ਼ ਨੇ ਨਿੱਕੀ ਨੂੰ 3.5 ਲੱਖ ਰੁਪਏ ਨਕਦ ਅਤੇ ਇੱਕ ਗੁਚੀ ਬੈਗ ਗਿਫ਼ਟ ਕੀਤਾ ਸੀ।
image source Instagram
ਜੈਕਲੀਨ ਫਰਨਾਂਡੀਜ਼ ਅਤੇ ਨੌਰਾ ਫਤੇਹੀ ਤੋਂ ਇਲਾਵਾ ਮਨੀ ਲਾਂਡਰਿੰਗ ਕੇਸ ਵਿੱਚ ਨਿੱਕੀ ਤੰਬੋਲੀ, ਚਾਹਤ ਖੰਨਾ, ਸੋਫੀਆ ਸਿੰਘ ਅਤੇ ਆਰੂਸ਼ਾ ਪਾਟਿਲ ਨੇ ਸੁਕੇਸ਼ ਨਾਲ ਉਸ ਸਮੇਂ ਮੁਲਾਕਾਤ ਕੀਤੀ ਜਦੋਂ ਉਹ ਜੇਲ੍ਹ ਵਿੱਚ ਸੀ। ਇਹ ਸਾਰੇ ਸੁਕੇਸ਼ ਦੀ ਸਹਿਯੋਗੀ ਪਿੰਕੀ ਇਰਾਨੀ ਰਾਹੀਂ ਉਸ ਨੂੰ ਮਿਲਣ ਲਈ ਤਿਹਾੜ ਜੇਲ੍ਹ ਗਏ ਸਨ।
ਅਪ੍ਰੈਲ 2018 'ਚ ਹੋਈ ਪਹਿਲੀ ਮੁਲਾਕਾਤ 'ਚ ਦੋਸ਼ੀ ਪਿੰਕੀ ਇਰਾਨੀ ਨੇ ਚੰਦਰਸ਼ੇਖਰ ਸੁਕੇਸ਼ ਤੋਂ 10 ਲੱਖ ਰੁਪਏ ਲਏ ਸਨ, ਜਿਸ 'ਚੋਂ ਉਸ ਨੇ 1.5 ਲੱਖ ਰੁਪਏ ਨਿੱਕੀ ਨੂੰ ਦਿੱਤੇ ਸਨ। ਦੋ-ਤਿੰਨ ਹਫ਼ਤਿਆਂ ਬਾਅਦ ਹੋਈ ਦੂਜੀ ਮੀਟਿੰਗ ਵਿੱਚ, ਨਿੱਕੀ ਇਕੱਲੀ ਸੁਕੇਸ਼ ਨੂੰ ਮਿਲਣ ਗਈ ਜਿੱਥੇ ਉਸ ਨੂੰ 2 ਲੱਖ ਰੁਪਏ ਅਤੇ ਇੱਕ ਗੁਚੀ ਬੈਗ ਦਿੱਤਾ ਗਿਆ। ਈਡੀ ਨੇ ਆਪਣੀ ਚਾਰਜਸ਼ੀਟ ਵਿੱਚ ਇਹ ਖੁਲਾਸਾ ਕੀਤਾ ਹੈ।