ਢਿੱਡ ਭਰਨ ਲਈ ਇਹ ਛੋਟਾ ਬੱਚਾ ਵਜਾਉਂਦਾ ਹੈ ਢੋਲਕੀ, ਪਰ ਬੱਚੇ ਦਾ ਇਹ ਹੁਨਰ ਪਾਉਂਦਾ ਹੈ ਵੱਡਿਆਂ ਨੂੰ ਮਾਤ, ਦੇਖੋ ਵਾਇਰਲ ਵੀਡੀਓ

ਜ਼ਿੰਦਗੀ ਜਿਉਂਣ ਲਈ ਢਿੱਡ ਭਰਨਾ ਜ਼ਰੂਰੀ ਹੁੰਦਾ ਹੈ ਤੇ ਰੋਟੀ ਕਮਾਉਣ ਲਈ ਸਭ ਨੂੰ ਕੁਝ ਨਾ ਕੁਝ ਕਰਨਾ ਹੀ ਪੈਂਦਾ ਹੈ। ਗਰੀਬੀ ਦੀ ਮਾਰ ਹੇਠ ਕੁਝ ਬੱਚੇ ਗਾਉਣ ਵਜਾਉਣ ਦਾ ਸਹਾਰਾ ਲੈਂਦੇ ਨੇ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ‘ਚ ਇੱਕ ਛੋਟਾ ਬੱਚਾ ਢੋਲਕੀ ਵਜਾਉਂਦੇ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਪੰਜਾਬੀ ਗਾਇਕ ਮਨੀ ਔਜਲਾ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ। ਸਰੋਤਿਆਂ ਦੇ ਨਾਲ ਵੀਡੀਓ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ, ‘ਅਸਲੀ ਹੁਨਰ...ਜ਼ਿੰਦਾ ਰਹਿ ਸ਼ੇਰਾ..’
View this post on Instagram
ਹੋਰ ਵੇਖੋ:ਵਿਆਹ ਵਾਲੇ ਦਿਨ ਵੀ ਲਾੜਾ ਖੇਡਦਾ ਰਿਹਾ PUBG ਗੇਮ, ਵੀਡੀਓ ਹੋ ਰਹੀ ਹੈ ਖੂਬ ਵਾਇਰਲ
ਇਹ ਛੋਟਾ ਬੱਚਾ ਢੋਲਕੀ ਇੰਨੀ ਸ਼ਾਨਦਾਰ ਵਜਾ ਰਿਹਾ ਹੈ ਕਿ ਵੱਡੇ ਕਲਾਕਾਰਾਂ ਨੂੰ ਮਾਤ ਪਾ ਰਿਹਾ ਹੈ। ਫਿਲਹਾਲ ਇਸ ਬੱਚੇ ਦਾ ਤੇ ਵੀਡੀਓ ਦਾ ਪਤਾ ਨਹੀਂ ਚਲ ਰਿਹਾ ਹੈ ਕਿ ਇਹ ਵੀਡੀਓ ਕਿੱਥੇ ਦੀ ਹੈ। ਪਰ ਬੱਚੇ ਦਾ ਇਹ ਹੁਨਰ ਕਾਬਿਲੇ ਤਾਰੀਫ਼ ਹੈ।
View this post on Instagram
ਜੇ ਗੱਲ ਕਰੀਏ ਮਨੀ ਔਜਲਾ ਦੀ ਤਾਂ ਉਹ ਬਹੁਤ ਜਲਦ ਪੰਜਾਬੀ ਗੀਤ ਤੇ ਆਪਣੀ ਐਲਬਮ ਲੈ ਕੇ ਆ ਰਹੇ ਨੇ ਜਿਸਦਾ ਖੁਲਾਸਾ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਚ ਕੀਤਾ ਹੈ। ਮਨੀ ਔਜਲਾ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ।