ਬੇਬੇ ਮਹਿੰਦਰ ਕੌਰ ਨੇ ਕੰਗਨਾ ਰਨੌਤ ਨੂੰ ਇਸ ਤਰ੍ਹਾਂ ਸਿਖਾਇਆ ਸਬਕ

ਸੋਸ਼ਲ ਮੀਡੀਆ ਤੇ ਧਰਨੇ ਤੇ ਬੈਠੇ ਕਿਸਾਨਾਂ ਦੇ ਖਿਲਾਫ ਬੋਲਣ ਵਾਲੀ ਕੰਗਨਾ ਰਨੌਤ ਦੇ ਖਿਲਾਫ ਕ੍ਰਿਮੀਨਲ ਕੇਸ ਦਰਜ ਕਰਵਾਇਆ ਗਿਆ ਹੈ । ਇਹ ਕੇਸ ਬਠਿੰਡਾ ਦੇ ਪਿੰਡ ਜੰਡੀਆਂ ਦੀ ਰਹਿਣ ਵਾਲੀ ਬਜ਼ੁਰਗ ਮਾਤਾ ਮਹਿੰਦਰ ਕੌਰ ਨੇ ਦਰਜ ਕਰਵਾਇਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿੱਲੀ ਵਿੱਚ ਕਿਸਾਨ ਅੰਦੋਲਨ ਉਤੇ ਗਈ ਇਸ ਬਜ਼ੁਰਗ ਔਰਤ ਦੀ ਤਸਵੀਰ ਕੰਗਨਾ ਰਣੌਤ ਨੇ ਆਪਣੇ ਟਵਿੱਟਰ ਹੈਂਡਲ ਸ਼ੇਅਰ ਕਰਕੇ ਭੱਦੀਆਂ ਟਿੱਪਣੀਆਂ ਕੀਤੀਆਂ ਸਨ ।
ਹੋਰ ਪੜ੍ਹੋ :
ਇਸ ਸਟਾਰ ਕਿੱਡ ਨਾਲ ਵਿਆਹ ਕਰਨਾ ਚਾਹੁੰਦੀ ਹੈ ਨੋਰਾ ਫਤੇਹੀ
ਗਗਨ ਕੋਕਰੀ ਦਾ ਨਵਾਂ ਗੀਤ ‘ਬਲੈਸਿੰਗਸ ਆਫ ਸਿਸਟਰ’ ਰਿਲੀਜ਼
ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਕਾਫੀ ਵਿਵਾਦ ਹੋਇਆ ਸੀ । ਕੰਗਨਾ ਨੇ ਲਿਖਿਆ ਸੀ ਇਹ ਔਰਤਾਂ 100-100 ਰੁਪਏ ਲੈ ਕੇ ਧਰਨੇ ਉਤੇ ਆਉਂਦੀਆਂ ਹਨ। ਇਸ ਘਟਨਾ ਤੋਂ ਬਾਅਦ ਮਹਿੰਦਰ ਕੌਰ ਨੂੰ ਸਨਮਾਨਤ ਵੀ ਕੀਤਾ ਗਿਆ ਹੈ।
ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਮਹਿੰਦਰ ਕੌਰ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਜਿਸ ਦੀ ਜਾਣਕਾਰੀ ਵਕੀਲ ਰਘਬੀਰ ਸਿੰਘ ਵਹਿਣੀਵਾਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਅਸੀਂ ਹੁਣ ਕ੍ਰਿਮੀਨਲ ਕੰਪਲੇਂਟ ਫਾਈਲ ਕਰ ਦਿੱਤੀ ਹੈ। ਇਸ ਵਿਚ ਧਾਰਾ 500 ਅਤੇ 499 ਦੇ ਚੱਲਦੇ ਕਾਰਵਾਈ ਦੀ ਮੰਗ ਕੀਤੀ ਹੈ ਜਿਸ ਦੀ ਸੁਣਵਾਈ 11 ਜਨਵਰੀ ਨੂੰ ਹੋਣੀ ਹੈ।