Attack on Singer Alfaaz Singh: ਪੰਜਾਬ ਵਿੱਚ ਆਏ ਦਿਨ ਕਲਾਕਾਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੇ ਉਨ੍ਹਾਂ ਉੱਤੇ ਜਾਨਲੇਵਾ ਹਮਲੇ ਦੇ ਮਾਮਲੇ ਵੱਧਦੇ ਜਾ ਰਹੇ ਹਨ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਕਿ ਹੁਣ ਇੱਕ ਹੋਰ ਪੰਜਾਬੀ ਗਾਇਕ ਅਲਫ਼ਾਜ਼ 'ਤੇ ਜਾਨਲੇਵਾ ਹਮਲਾ ਹੋਇਆ ਹੈ। ਹੁਣ ਖ਼ਬਰ ਹੈ ਕਿ ਮੁਹਾਲੀ ਪੁਲਿਸ ਨੇ ਗਾਇਕ ਅਲਫਾਜ਼ ਸਿੰਘ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Image Source: Instagram
ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਬੀਤੇ ਦਿਨੀਂ ਅਲਫਾਜ਼ ਸਿੰਘ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਮੁਹਾਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਕਤ ਮੁਲਜ਼ਮ ਦੀ ਪਛਾਣ ਵਾਸੀ (ਰਾਏਪੁਰ ਰਾਣੀ) ਪੰਚਕੂਲਾ, ਹਰਿਆਣਾ ਵਜੋਂ ਹੋਈ ਹੈ। ਪੁਲਿਸ ਵੱਲੋਂ ਇਸ ਮਾਮਲੇ ਉੱਤੇ ਅਗਲੀ ਕਾਰਵਾਈ ਜਾਰੀ ਹੈ। ਗਾਇਕ ਹਨੀ ਸਿੰਘ ਨੇ ਮੁਹਾਲੀ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਲਈ ਉਨ੍ਹਾਂ ਨੂੰ ਧੰਨਵਾਦ ਕਿਹਾ ਹੈ।
Image Source: Instagram
ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਅਲਫਾਜ਼ 'ਤੇ ਮੋਹਾਲੀ ਦੇ ਇੱਕ ਰੈਸਟੋਰੈਂਟ 'ਚ ਮਾਮੂਲੀ ਤਕਰਾਰ ਤੋਂ ਬਾਅਦ ਇਹ ਹਮਲਾ ਹੋਇਆ ਸੀ। ਅਲਫਾਜ਼ ਦਾ ਇਲਾਜ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਜਾਰੀ ਹੈ। ਉਹ ਅਜੇ ਵੀ ਆਈਸੀਯੂ ਵਿੱਚ ਹਨ।
ਯੋ-ਯੋ ਹਨੀ ਸਿੰਘ ਨੇ ਭਰਾ ਅਲਫਾਜ਼ ਦਾ ਹੈਲਥ ਅਪਡੇਟ ਜਾਰੀ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਨਵੀਂ ਪੋਸਟ ਸ਼ਾਂਝੀ ਕੀਤੀ ਹੈ। ਇਸ ਪੋਸਟ ਵਿੱਚ ਉਨ੍ਹਾਂ ਨੇ ਫੈਨਜ਼ ਨੂੰ ਅਪੀਲ ਕੀਤੀ ਹੈ ਕਿ ਉਹ ਅਲਫਾਜ਼ ਸਿੰਘ ਦੇ ਲਈ ਲਗਾਤਾਰ ਅਰਦਾਸ ਕਰਨ, ਕਿਉਂਕਿ ਅਜੇ ਵੀ ਅਲਫਾਜ਼ ਦੀ ਹਾਲਤ ਗੰਭੀਰ ਹੈ ਅਤੇ ਉਹ ICU ਦੇ ਵਿੱਚ ਦਾਖਲ ਹਨ।
Image Source: Instagram
ਹੋਰ ਪੜ੍ਹੋ: ਗਾਇਕ ਅਲਫ਼ਾਜ਼ ਦੀ ਹਾਲਤ ਅਜੇ ਵੀ ਗੰਭੀਰ, ਯੋ-ਯੋ ਹਨੀ ਸਿੰਘ ਨੇ ਪੋਸਟ ਸਾਂਝੀ ਕਰ ਫੈਨਜ਼ ਨੂੰ ਭਰਾ ਲਈ ਅਰਦਾਸ ਕਰਨ ਦੀ ਕੀਤੀ ਅਪੀਲ
ਦੱਸ ਦਈਏ ਕਿ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕਰਕੇ ਅਲਫਾਜ਼ 'ਤੇ ਹੋਏ ਹਮਲੇ ਦੀ ਜਾਣਕਾਰੀ ਦਿੱਤੀ ਸੀ। ਮਸ਼ਹੂਰ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਸਣੇ ਪੰਜਾਬੀ ਇੰਡਸਟਰੀ ਦੇ ਹੋਰ ਕਈ ਗਾਇਕਾਂ ਨੇ ਵੀ ਗਾਇਕ ਅਲਫ਼ਾਜ਼ ਸਿੰਘ 'ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਪੰਜਾਬੀ ਕਲਾਕਾਰਾਂ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ।
UPDATE | The singer Alfaaz was injured after a speeding vehicle hit him while he stood at side of road on Banur Landran highway outside a Dhaba. Accused Vicky, resident of Raipur Rani, Panchkula, Haryana has been arrested by Mohali police.
The singer is out of danger.
— ANI (@ANI) October 3, 2022