MOH: ਪਿਆਰ ਦੀਆਂ ਗਹਿਰਾਈਆਂ ਨੂੰ ਬਿਆਨ ਕਰਦਾ ਨਵਾਂ ਗੀਤ ‘ਮੇਰੀ ਜ਼ੁਬਾਨ’ ਕਮਲ ਖ਼ਾਨ ਦੀ ਆਵਾਜ਼ ‘ਚ ਹੋਇਆ ਰਿਲੀਜ਼

By  Lajwinder kaur September 6th 2022 02:14 PM -- Updated: September 6th 2022 01:37 PM
MOH: ਪਿਆਰ ਦੀਆਂ ਗਹਿਰਾਈਆਂ ਨੂੰ ਬਿਆਨ ਕਰਦਾ ਨਵਾਂ ਗੀਤ ‘ਮੇਰੀ ਜ਼ੁਬਾਨ’ ਕਮਲ ਖ਼ਾਨ ਦੀ ਆਵਾਜ਼ ‘ਚ ਹੋਇਆ ਰਿਲੀਜ਼

Moh Movie New Song Meri Zuban Released:  ਸਰਗੁਣ ਮਹਿਤਾ ਜੋ ਕਿ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਸਰਗੁਣ ਮਹਿਤਾ ਜੋ ਕਿ ਇੱਕ ਲੰਬੇ ਅਰਸੇ ਤੋਂ ਪੰਜਾਬੀ ਫ਼ਿਲਮੀ ਜਗਤ ਦੇ ਨਾਲ ਜੁੜੀ ਹੋਈ ਹੈ। ਏਨੀਂ ਦਿਨੀਂ ਉਹ ਆਉਣ ਵਾਲੀ ਫ਼ਿਲਮ ਮੋਹ ਨੂੰ ਲੈ ਕੇ ਚਰਚਾ ਹੈ। ਦੱਸ ਦਈਏ ਅਦਾਕਾਰਾ ਦੇ ਜਨਮਦਿਨ ਮੌਕੇ ਉੱਤੇ ਮੋਹ ਫ਼ਿਲਮ ਦਾ ਨਵਾਂ ਗੀਤ ਰਿਲੀਜ਼ ਕੀਤਾ ਹੈ। ਜੀ ਹਾਂ ‘ਮੇਰੀ ਜ਼ੁਬਾਨ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਨਾਮੀ ਗਾਇਕ ਕਮਲ ਖ਼ਾਨ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

ਹੋਰ ਪੜ੍ਹੋ : ਕੀ ਮਾਧੁਰੀ ਦੀਕਸ਼ਿਤ ਨੇ ਕਰਵਾਈ ਸਰਜਰੀ? ਵੀਡੀਓ ਦੇਖਣ ਤੋਂ ਬਾਅਦ ਯੂਜ਼ਰਸ ਨੇ ਕਿਹਾ, 'ਚਿਹਰੇ ਦਾ ਕੀ ਹਾਲ ਕਰ ਲਿਆ'

moh movie sargun and gitaz image source YouTube

ਪਿਆਰ ਦੇ ਰੰਗਾਂ ਨਾਲ ਭਰੇ ਇਸ ਗੀਤ ਨੂੰ ਸਰਗੁਣ ਮਹਿਤਾ ਤੇ ਗੀਤਾਜ਼ ਬਿੰਦਰੱਖੀਆ ਉੱਤੇ ਫਿਲਮਾਇਆ ਗਿਆ ਹੈ। ਗਾਣੇ ਦੇ ਵੀਡੀਓ ‘ਚ ਦੋਵਾਂ ਕਲਾਕਾਰਾਂ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਨੇ ਤੇ ਮਿਊਜ਼ਿਕ ਬੀ ਪਰਾਕ ਨੇ ਦਿੱਤਾ ਹੈ। ਟਿਪਸ ਮਿਊਜ਼ਿਕ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਆਪਣੀ ਰਾਏ ਕਮੈਂਟ ਬਾਕਸ ‘ਚ ਜਾ ਕੇ ਦੇ ਸਕਦੇ ਹੋ।

moh movie song image source YouTube

ਪਿਆਰ ਅਤੇ ਜਜ਼ਬਾਤਾਂ ਨਾਲ ਭਰੀ ਫ਼ਿਲਮ ਮੋਹ ਜੋ ਕਿ 16 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਗਦੀਪ ਸਿੱਧੂ ਵੱਲੋਂ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ, ਜੋ ਕਿ ਇਸ ਤੋਂ ਪਹਿਲਾਂ ਸੁਫਨਾ, ਕਿਸਮਤ, ਕਿਸਮਤ 2 ਤੇ ਲੇਖ ਵਰਗੀਆਂ ਕਮਾਲ ਦੀਆਂ ਫ਼ਿਲਮਾਂ ਨਾਲ ਵਾਹ ਵਾਹੀ ਖੱਟ ਚੁੱਕੀ ਹੈ। ਜਗਦੀਪ ਸਿੱਧੂ ਨੂੰ ਇਸ ਫ਼ਿਲਮ ਤੋਂ ਕਾਫੀ ਜ਼ਿਆਦਾ ਉਮੀਦਾਂ ਨੇ।

sargun mehta and gitaz song image source YouTube

Related Post