ਫ਼ਿਲਮ 'ਮਿੱਟੀ',ਵਿਰਾਸਤ ਬੱਬਰਾਂ ਦੀ' ਪੰਜਾਬ ਦੇ ਮਹਾਨ ਇਤਿਹਾਸ ਨੂੰ ਕਰੇਗੀ ਪਰਦੇ 'ਤੇ ਪੇਸ਼, ਦੇਖੋ ਫਰਸਟ ਲੁੱਕ
ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਵੱਲੋਂ ਪ੍ਰੋਡਿਊਸ ਕੀਤੀ ਪਹਿਲੀ ਪੰਜਾਬੀ ਫ਼ਿਲਮ "ਮਿੱਟੀ" ਵਿਰਾਸਤ ਬੱਬਰਾਂ ਦੀ' ਦੀ ਚਰਚਾ ਪਿਛਲੇ ਲੰਬੇ ਸਮੇਂ ਤੋਂ ਪਾਲੀਵੁੱਡ ਦੇ ਗਲਿਆਰਿਆਂ 'ਚ ਚੱਲ ਰਹੀ ਹੈ ਅਤੇ ਹੁਣ ਫ਼ਿਲਮ ਦਾ ਪਹਿਲਾ ਆਫੀਸ਼ੀਅਲ ਪੋਸਟਰ ਸਾਹਮਣੇ ਆ ਚੁੱਕਿਆ ਹੈ। ਹਰਿਦੇ ਸ਼ੈੱਟੀ ਦੇ ਨਿਰਦੇਸ਼ਨ 'ਚ ਫ਼ਿਲਮਾਈ ਗਈ ਇਹ ਫ਼ਿਲਮ ਇਸੇ ਸਾਲ 23 ਅਗਸਤ ਨੂੰ ਸਿਨੇਮਾ ਘਰਾਂ 'ਚ ਦੇਖਣ ਨੂੰ ਮਿਲਣ ਵਾਲੀ ਹੈ। ਫ਼ਿਲਮ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਨਾਲ-ਨਾਲ 1922 ਦੇ ਸਮੇਂ ਚੱਲੀ ਬੱਬਰ ਲਹਿਰ ਜਿਸ 'ਚ ਖ਼ਾਸ ਕਰਕੇ ਉਹਨਾਂ 6 ਬੱਬਰ ਸ਼ਹੀਦਾਂ ਦੀ ਕਹਾਣੀ ਪੇਸ਼ ਕਰੇਗੀ ਜਿਹੜੇ ਅੰਗਰੇਜ਼ਾਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ ਸਨ।
Mitti Virast Babbran Di Punjabi movie first look out produced by Hema malini
ਸਟਾਰ ਕਾਸਟ ਦੀ ਗੱਲ ਕਰੀਏ ਤਾਂ ਫ਼ਿਲਮ 'ਚ ਲਖਵਿੰਦਰ ਕੰਡੋਲਾ, ਕੁਲਜਿੰਦਰ ਸਿੱਧੂ, ਜਗਜੀਤ ਸੰਧੂ, ਨਿਸ਼ਾਵਨ ਭੁੱਲਰ, ਜਪਜੀ ਖਹਿਰਾ, ਧੀਰਜ ਕੁਮਾਰ, ਅਕਾਂਸ਼ਾ ਸਰੀਨ, ਸ਼ਵਿੰਦਰ ਮਾਹਲ, ਗੁਰਪ੍ਰੀਤ ਭੰਗੂ ਅਤੇ ਅਨੀਤਾ ਸਵਦੀਸ਼ ਵਰਗੇ ਕਲਾਕਾਰ ਫ਼ਿਲਮ 'ਚ ਅਹਿਮ ਕਿਰਦਾਰ ਨਿਭਾ ਰਹੇ ਹਨ।
ਹੋਰ ਵੇਖੋ : 'ਸਿਕੰਦਰ 2' ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਟਰੈਂਡਿੰਗ 'ਚ ਛਾਇਆ ਟਰੇਲਰ
View this post on Instagram
ਪਹਿਲਾਂ ਇਹ ਫ਼ਿਲਮ ਮਾਰਚ ਦੇ ਮਹੀਨੇ 'ਚ ਰਿਲੀਜ਼ ਕੀਤੀ ਜਾਣੀ ਸੀ ਪਰ ਕਿਸੇ ਕਾਰਨਾਂ ਕਰਕੇ ਫ਼ਿਲਮ ਦੀ ਰਿਲੀਜ਼ ਤਰੀਕ ਟਾਲ ਦਿੱਤੀ ਗਈ ਅਤੇ ਹੁਣ ਫ਼ਿਲਮ ਦੇ ਫਰਸਟ ਲੁੱਕ ਨਾਲ ਰਿਲੀਜ਼ ਤਰੀਕ ਵੀ ਸਾਫ਼ ਹੋ ਚੁੱਕੀ ਹੈ। ਦੇਖਣਾ ਹੋਵੇਗਾ ਬੱਬਰਾਂ ਦੀ ਮਹਾਨ ਕਹਾਣੀ ਨੂੰ ਇਹ ਫ਼ਿਲਮ ਕਿਸ ਅੰਦਾਜ਼ ਨਾਲ ਪਰਦੇ 'ਤੇ ਪੇਸ਼ ਕਰੇਗੀ।