ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਮਿਸ ਯੂਨੀਵਰਸ ਹਰਨਾਜ਼ ਸੰਧੂ, ਵੇਖੋ ਤਸਵੀਰਾਂ

ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Golden Temple) ਵਿਖੇ ਨਤਮਸਤਕ ਹੋਣ ਪੁੱਜੀ। ਇਥੇ ਉਨ੍ਹਾਂ ਨੇ ਮੱਥਾ ਟੇਕਿਆ ਤੇ ਰੱਬ ਤੋਂ ਅਸ਼ੀਰਵਾਦ ਲਿਆ। ਦੱਸ ਦਈਏ ਕਿ ਪੂਰੇ 21 ਸਾਲਾਂ ਬਾਅਦ ਮਿਸ ਯੂਨੀਵਰਸ ਦਾ ਖਿਤਾਬ ਹਾਸਲ ਕਰ ਹਰਨਾਜ਼ ਸੰਧੂ ਨੇ ਭਾਰਤ ਦਾ ਮਾਣ ਵਧਾਇਆ ਹੈ।
ਮਿਸ ਯੂਨੀਵਰਸ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰੱਬਤ ਦੇ ਭਲੇ ਦੀ ਅਰਦਾਸ ਕੀਤੀ। ਇਥੇ ਉਨ੍ਹਾਂ ਗੁਰੂ ਦੀ ਇਲਾਹੀ ਬਾਣੀ ਦਾ ਸਰਵਣ ਵੀ ਕੀਤਾ। ਮਿਸ ਯੂਨੀਵਰਸ ਬਨਣ ਤੋਂ ਬਾਅਦ ਹਰਨਾਜ਼ ਸੰਧੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹਿਲੀ ਵਾਰ ਮੱਥਾ ਟੇਕਣ ਪਹੁੰਚੀ ਹੈ।
ਜਿਸ ਵੇਲੇ ਹਰਨਾਜ਼ ਸੰਧੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਕ ਹੋਣ ਪੁੱਜੀ, ਵੱਡੀ ਗਿਣਤੀ 'ਚ ਫੈਨਜ਼ ਤੇ ਲੋਕਾਂ ਦੀ ਭੀੜ ਉਸ ਦੀ ਇੱਕ ਝਲਕ ਪਾਉਣ ਲਈ ਉਮੜ ਪਈ। ਹਾਲਾਂਕਿ ਮਿਸ ਯੂਨੀਵਰਸ ਨੂੰ ਭਾਰ ਵਧਾਉਣ ਲਈ ਬੇਰਹਿਮੀ ਨਾਲ ਟ੍ਰੋਲ ਕੀਤਾ ਜਾ ਰਿਹਾ ਹੈ, ਹਰਨਾਜ਼ ਸੰਧੂ ਨੇ ਬਾਡੀ ਸ਼ੈਮਰਸ ਨੂੰ ਕਰਾਰਾ ਜਵਾਬ ਦਿੱਤਾ ਹੈ।
ਹਾਲ ਹੀ ਵਿੱਚ, ਉਸ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਉਹ ਸੇਲੀਏਕ ਦੀ ਬਿਮਾਰੀ ਤੋਂ ਪੀੜਤ ਹੈ। ਉਸ ਨੇ ਕਿਹਾ ਕਿ ਉਸ ਨੂੰ ਬਾਡੀ ਸ਼ੇਮਿੰਗ ਤੋਂ ਨਫ਼ਰਤ ਹੈ ਪਰ ਇਸ ਨਾਲ ਉਹ ਬਹੁਤ ਪਰੇਸ਼ਾਨ ਨਹੀਂ ਹੁੰਦੀ। ਕਿਉਂਕਿ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਉਸ ਨੂੰ ਗਲੂਟਨ ਤੋਂ ਐਲਰਜੀ ਹੈ।
ਹੋਰ ਪੜ੍ਹੋ : ਮਿਸ ਯੂਨੀਵਰਸ ਹਰਨਾਜ਼ ਸੰਧੂ ਦੀ ਪਹਿਲੀ ਪੰਜਾਬੀ ਫ਼ਿਲਮ ‘ਬਾਈ ਜੀ ਕੁੱਟਣਗੇ’ ਦਾ ਪੋਸਟਰ ਹੋਇਆ ਰਿਲੀਜ਼
ਭਾਰਤ ਨੂੰ ਤਾਜ ਵਾਪਸ ਲਿਆਉਣ ਵਿੱਚ 21 ਸਾਲ ਲੱਗ ਗਏ। ਪੂਰੇ 21 ਸਾਲਾਂ ਬਾਅਦ ਮਿਸ ਯੂਨੀਵਰਸ ਦਾ ਖਿਤਾਬ ਹਾਸਲ ਕਰ ਹਰਨਾਜ਼ ਸੰਧੂ ਨੇ ਭਾਰਤ ਦਾ ਮਾਣ ਵਧਾਇਆ ਹੈ। ਇਸ ਤੋਂ ਪਹਿਲਾਂ ਸੁਸ਼ਮਿਤਾ ਸੇਨ ਨੇ 1994 ਵਿਚ ਤਾਜ ਜਿੱਤਿਆ ਸੀ ਜਦਕਿ ਲਾਰਾ ਦੱਤਾ ਨੇ 2000 ਵਿਚ ਜਿੱਤੀ ਸੀ।