ਵਿਵਾਦਾਂ ‘ਚ ਮਿਸ ਯੂਨੀਵਰਸ ਹਰਨਾਜ਼ ਸੰਧੂ, ਅਦਾਕਾਰਾ ਉਪਾਸਨਾ ਸਿੰਘ ਨੇ ਦਰਜ ਕਰਵਾਇਆ ਕੇਸ, ਜਾਣੋ ਪੂਰੀ ਖ਼ਬਰ

ਮਿਸ ਯੂਨੀਵਰਸ ਹਰਨਾਜ਼ ਸੰਧੂ (Harnaaz Sandhu) ਵਿਵਾਦਾਂ ‘ਚ ਘਿਰ ਗਈ ਹੈ । ਉਸ ‘ਤੇ ਅਦਾਕਾਰਾ ਉਪਾਸਨਾ ਸਿੰਘ ਨੇ ਕੇਸ ਦਰਜ ਕਰਵਾਇਆ ਹੈ । ਇਸ ਦੇ ਨਾਲ ਹੀ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਹੈ । ਉਪਾਸਨਾ ਸਿੰਘ ਵੱਲੋਂ ਨਿਰਦੇਸ਼ਿਤ ਫ਼ਿਲਮ ‘ਬਾਈ ਜੀ ਕੁੱਟਣਗੇ’ ‘ਚ ਹਰਨਾਜ਼ ਕੌਰ ਸੰਧੂ ਮੁੱਖ ਕਿਰਦਾਰਾਂ ‘ਚੋਂ ਇੱਕ ਹੈ । ਪਰ ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਇਸ ਦੇ ਪ੍ਰਚਾਰ ਲਈ ਉਹ ਇੱਕ ਦਿਨ ਵੀ ਨਹੀਂ ਪਹੁੰਚੀ ।
ਹੋਰ ਪੜ੍ਹੋ : ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਹਰਨਾਜ਼ ਸੰਧੂ ਪਹੁੰਚੀ ਭਾਰਤ, ਇਸ ਤਰ੍ਹਾਂ ਹੋਇਆ ਏਅਰਪੋਰਟ ‘ਤੇ ਸਵਾਗਤ
ਉਪਾਸਨਾ ਸਿੰਘ ਦਾ ਇਲਜ਼ਾਮ ਹੈ ਕਿ ਉਨ੍ਹਾਂ ਸੰਧੂ ਨਾਲ ਕਈ ਤਰੀਕਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਸੰਧੂ ਨੂੰ ਫੋਨ, ਮੈਸੇਜ ਅਤੇ ਮੇਲ ਵੀ ਕੀਤੇ ਪਰ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ।
ਹੋਰ ਪੜ੍ਹੋ : ਮਿਸ ਯੂਨੀਵਰਸ ਹਰਨਾਜ਼ ਸੰਧੂ ਦਾ ਡਾਂਸ ਵੀਡੀਓ ਹੋ ਰਿਹਾ ਵਾਇਰਲ
ਉਪਾਸਨਾ ਸਿੰਘ ਨੇ ਦੱਸਿਆ ਕਿ ਇਕਰਾਰਨਾਮੇ ਮੁਤਾਬਕ ਹਰਨਾਜ਼ ਨੇ 25 ਦਿਨਾਂ ਲਈ ਫ਼ਿਲਮ ਦਾ ਪ੍ਰਮੋਸ਼ਨ ਕਰਨਾ ਸੀ। ਉਪਾਸਨਾ ਦੇ ਵਕੀਲ ਮੁਤਾਬਕ ਉਸ ਨੇ ਅਦਾਲਤ ਤੋਂ ਹਰਜਾਨੇ ਦਾ ਦਾਅਵਾ ਕੀਤਾ ।ਦੱਸ ਦਈਏ ਕਿ ਇਹ ਫ਼ਿਲਮ 19 ਅਗਸਤ ਨੂੰ ਰਿਲੀਜ਼ ਹੋਣੀ ਹੈ ।
ਪਰ ਇਸ ਤੋਂ ਪਹਿਲਾਂ ਫ਼ਿਲਮ ਦੀ ਅਦਾਕਾਰਾ ਵਿਵਾਦਾਂ ‘ਚ ਘਿਰਦੀ ਜਾ ਰਹੀ ਹੈ । ਇਸ ਫ਼ਿਲਮ ਉਪਾਸਨਾ ਸਿੰਘ ਗੁਰਪ੍ਰੀਤ ਘੁੱਗੀ, ਦੇਵ ਖਰੌੜ ਤੇ ਉਪਾਸਨਾ ਸਿੰਘ ਦਾ ਪੁੱਤਰ ਨਾਨਕ ਸਿੰਘ ਵੀ ਮੁੱਖ ਕਿਰਦਾਰ ਨਿਭਾ ਰਿਹਾ ਹੈ । ਬੀਤੇ ਦਿਨੀਂ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ । ਬਤੌਰ ਪ੍ਰੋਡਿਊਸਰ ਉਪਾਸਨਾ ਸਿੰਘ ਦੀ ਇਹ ਪਹਿਲੀ ਫ਼ਿਲਮ ਹੈ । ਜਿਸ ਨੂੰ ਲੈ ਕੇ ਉਪਾਸਨਾ ਸਿੰਘ ਵੀ ਬਹੁਤ ਐਕਸਾਈਟਡ ਹੈ ।
View this post on Instagram