‘ਮਿਸ ਪੀਟੀਸੀ ਪੰਜਾਬੀ 2022’ ਦੀ ਜੇਤੂ ਜਸਪ੍ਰੀਤ ਕੌਰ ਦੇ ਘਰ ਜਸ਼ਨ ਦਾ ਮਹੌਲ, ਭੰਗੜੇ ਪਾ ਕੇ ਮਨਾਈ ਖੁਸ਼ੀ

By  Lajwinder kaur May 1st 2022 06:48 PM -- Updated: May 1st 2022 06:50 PM

MPP 2022 grand finale winner: ਪੀਟੀਸੀ ਪੰਜਾਬੀ ਦਾ ਹਰਮਨ ਪਿਆਰਾ ਰਿਆਲਟੀ ਸ਼ੋਅ ‘ਮਿਸ ਪੀਟੀਸੀ ਪੰਜਾਬੀ 2022’ ਅਖੀਰਕਾਰ ਆਪਣੇ ਅਖੀਰਲੇ ਪੜਾਅ ਨੂੰ ਪਾਰ ਕਰ ਗਿਆ ਤੇ ਜੇਤੂ ਮੁਟਿਆਰ ਦਾ ਨਾਮ ਸਾਹਮਣੇ ਆ ਚੁੱਕਿਆ ਹੈ। ਜੀ ਹਾਂ ਮਿਸ ਪੀਟੀਸੀ ਪੰਜਾਬੀ 2022 ਦਾ ਤਾਜ ਸੱਜਿਆ ਫਗਵਾੜਾ ਦੀ ਜਸਪ੍ਰੀਤ ਕੌਰ ਦੇ ਸਿਰ ਉੱਤੇ। ਜਿਸ ਤੋਂ ਬਾਅਦ ਜਸਪ੍ਰੀਤ ਕੌਰ ਦੀ ਖੁਸ਼ੀ ਸੱਤਵੇਂ ਆਸਮਾਨ ਉੱਤੇ ਹੈ।

ਹੋਰ ਪੜ੍ਹੋ : ਆਲਿਆ ਭੱਟ ਦੇ ਇਸ ਹੈਂਡਬੈਗ ਤੇ ਸ਼ਰਟ ਦੀ ਕੀਮਤ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਜੇਤੂ ਜਸਪ੍ਰੀਤ ਕੌਰ ਦੇ ਘਰ ਖੁਸ਼ੀ ਦਾ ਮਹੌਲ ਛਾਇਆ ਹੋਇਆ ਹੈ। ਤਸਵੀਰਾਂ 'ਚ ਦੇਖ ਸਕਦੇ ਉਹ ਢੋਲ ਉੱਤੇ ਭੰਗੜੇ ਪਾਉਂਦੀ ਨਜ਼ਰ ਆਈ, ਇਸ ਖਾਸ ਮੌਕੇ ਉੱਤੇ ਜਸਪ੍ਰੀਤ ਦੇ ਘਰਵਾਲੇ ਅਤੇ ਰਿਸ਼ਤੇਦਾਰ ਵੀ ਖੂਬ ਡਾਂਸ ਕਰਦੇ ਤੇ ਪਟਾਕੇ ਚਲਾਉਂਦੇ ਨਜ਼ਰ ਆਏ।

Miss PTC Punjabi 2022 winner Jaspreet Kaur celebrates victory with dhol, firecrackers

ਜਸਪ੍ਰੀਤ ਕੌਰ ਫਗਵਾੜਾ ਦੀ ਰਹਿਣ ਵਾਲੀ ਹੈ ਅਤੇ ਉਨ੍ਹਾਂ ਦੀ ਜਿੱਤ ਤੋਂ ਪੂਰੇ ਸ਼ਹਿਰ ਚ ਜਸ਼ਨ ਦਾ ਮਹੌਲ ਛਾਇਆ ਹੋਇਆ ਹੈ। ਜਸਪ੍ਰੀਤ ਕੌਰ ਨੇ ਮਿਸ ਪੀਟੀਸੀ ਪੰਜਾਬੀ 2022 ਦਾ ਖਿਤਾਬ ਆਪਣੇ ਨਾਮ ਕੀਤਾ ਹੈ ਇਸ ਗੱਲ ਤੋਂ ਸ਼ਹਿਰ ਵਾਲੇ ਵੀ ਬਹੁਤ ਮਾਣ ਮਹਿਸੂਸ ਕਰ ਰਹੇ ਹਨ। 'ਮਿਸ ਪੀਟੀਸੀ ਪੰਜਾਬੀ 2021' ਦੀ ਜੇਤੂ ਰਹੀ ਅਵਨੀਤ ਕੌਰ ਬਾਜਵਾ ਨੇ ਨਵੀਂ ਬਣੀ ਮਿਸ ਪੀਟੀਸੀ ਪੰਜਾਬੀ ਦੀ ਜੇਤੂ ਤਾਜ ਭੇਂਟ ਕੀਤਾ।

Miss PTC Punjabi 2022 winner Jaspreet Kaur celebrates victory with dhol, firecrackers Image Source: Instagram

ਜਸਪ੍ਰੀਤ ਨੇ ਆਪਣੇ ਇੰਸਟਾਗ੍ਰਾਮ 'ਤੇ ਜਿੱਤਣ ਤੋਂ ਬਾਅਦ ਆਪਣੇ ਜਸ਼ਨਾਂ ਦੀਆਂ ਕਈ ਵੀਡੀਓਜ਼ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਉਸਦੇ ਪਰਿਵਾਰਕ ਮੈਂਬਰ, ਦੋਸਤ ਅਤੇ ਗੁਆਂਢੀ ਸਾਰੇ ਨੱਚ ਰਹੇ ਸਨ ਅਤੇ ਖੁਸ਼ਨੁਮਾ ਪਲ ਦਾ ਆਨੰਦ ਲੈਂਦੇ ਹੋਏ ਨਜ਼ਰ ਆਏ।

Miss PTC Punjabi 2022 winner Jaspreet Kaur celebrates victory with dhol, firecrackers Image Source: Instagram

ਜਸਪ੍ਰੀਤ ਕੌਰ ਤੋਂ ਇਲਾਵਾ ਅੰਮ੍ਰਿਤਸਰ ਦੀ ਨਵਨੀਤ ਕੌਰ ਅਤੇ ਲੁਧਿਆਣਾ ਦੀ ਗੁਰਲੀਨ ਕੌਰ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ 'ਤੇ ਰਹੀਆਂ। ਦੱਸ ਦਈਏ ਮਿਸ ਪੀਟੀਸੀ ਪੰਜਾਬੀ 2022 ਵਿਜੇਤਾ ਨੂੰ ਉੱਚ ਸਿੱਖਿਆ ਹਾਸਲ ਕਰਨ ਲਈ ਇਨਾਮੀ ਰਾਸ਼ੀ ਅਤੇ ਸਕਾਲਰਸ਼ਿਪ ਵੀ ਦਿੱਤਾ ਗਿਆ। ਇਸੇ ਤਰ੍ਹਾਂ ਨਵਨੀਤ ਕੌਰ ਅਤੇ ਗੁਰਲੀਨ ਕੌਰ ਨੂੰ ਵੀ ਉਚੇਰੀ ਸਿੱਖਿਆ ਲਈ ਸਕਾਲਰਸ਼ਿਪ ਦਿੱਤੀ ਗਈ।

ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਲਗਭਗ 24 ਪ੍ਰਤੀਯੋਗੀਆਂ ਨੇ ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ, ਜੋ ਕਿ 21 ਮਾਰਚ ਨੂੰ ਸ਼ੁਰੂ ਹੋਇਆ ਅਤੇ 30 ਅਪ੍ਰੈਲ ਨੂੰ ਆਪਣੇ ਅਖੀਰਲੇ ਪੜਾਅ ਉੱਤੇ ਪਹੁੰਚਿਆ। ਵੱਖ-ਵੱਖ ਐਲੀਮੀਨੇਸ਼ਨਾਂ ਤੋਂ ਬਾਅਦ ਸੱਤ ਪ੍ਰਤੀਯੋਗੀਆਂ ਨੇ MPP 2022 ਦੇ ਗ੍ਰੈਂਡ ਫਿਨਾਲੇ ਵਿੱਚ ਜਗ੍ਹਾ ਬਣਾਈ ਸੀ।

ਦੱਸ ਦਈਏ ਕਿ ਪੀਟੀਸੀ ਨੈੱਟਵਰਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਦੇ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਲਗਾਤਾਰ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਆ ਰਿਹਾ ਹੈ । ਪੀਟੀਸੀ ਨੈੱਟਵਰਕ ਵੱਲੋਂ 2008 ‘ਚ ‘ਮਿਸ ਪੀਟੀਸੀ ਪੰਜਾਬੀ’ ਮੁਕਾਬਲੇ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਉਦੋਂ ਤੋਂ ਹੀ ਇਹ ਸ਼ੋਅ ਲਗਾਤਾਰ ਹਰ ਸਾਲ ਪੀਟੀਸੀ ਪੰਜਾਬੀ ਵੱਲੋਂ ਕਰਵਾਇਆ ਜਾ ਰਿਹਾ ਹੈ।

ਹੋਰ ਪੜ੍ਹੋ : ਅਕਸ਼ੈ ਕੁਮਾਰ ਨੇ ਦੰਦਾਂ 'ਤੇ ਰਗੜੀ ਕੰਘੀ, ਟਰੋਲ ਨੇ ਬੋਲਿਆ- ਸਰ ਵਿਮਲ ਦੇ ਦਾਗ ਤਾਂ ਨਹੀਂ ਦੂਰ ਹੋ ਰਹੇ?

 

 

View this post on Instagram

 

A post shared by PTC Punjabi (@ptcpunjabi)

Related Post