
ਮਿਸ ਪੀਟੀਸੀ ਪੰਜਾਬੀ ਦੇ ਗ੍ਰੈਂਡ ਫਿਨਾਲੇ ਵਿੱਚ ਇੱਕ ਤੋਂ ਬਾਅਦ ਇੱਕ ਧਮਾਕੇਦਾਰ ਪਰਫਾਰਮੈਂਸ ਵੇਖਣ ਨੂੰ ਮਿਲ ਰਹੀ ਹੈ | ਨੇਹਾ ਭਸੀਨ ਦੀ ਜ਼ਬਰਦਸਤ ਪਰਫਾਰਮੈਂਸ ਤੋਂ ਬਾਅਦ ਫਾਈਨਲਿਸਟ ਮੁਟਿਆਰਾਂ ਵਿਚਕਾਰ ਹੋਇਆ ਸੋਲੋ ਡਾਂਸ ਰਾਉਂਡ | ਦੱਸ ਦਈਏ ਕਿ ਸੋਲੋ ਡਾਂਸ ਰਾਉਂਡ ਵਿੱਚ ਸਾਰੀਆਂ ਮੁਟਿਆਰਾਂ ਨੇ ਦਿਤੀ ਇੱਕ ਦੂਜੇ ਨੂੰ ਜ਼ਬਰਦਸਤ ਟੱਕਰ | ਹਰ ਇੱਕ ਮੁਟਿਆਰ ਨੇ ਆਪਣੀ ਡਾਂਸ ਪਰਫਾਰਮੈਂਸ ਨਾਲ ਸਭ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ |
ਮਿਸ ਪੀਟੀਸੀ ਪੰਜਾਬੀ 2019 ਦਾ ਇਹ ਸ਼ਾਨਦਾਰ ਪ੍ਰੋਗਰਾਮ ਪੀਟੀਸੀ ਪੰਜਾਬੀ ‘ਤੇ ਲਾਈਵ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ ‘ਤੇ ਵੀ ਮਿਸ ਪੀਟੀਸੀ ਪੰਜਾਬੀ 2019 ਦਾ ਸਿੱਧਾ ਪ੍ਰਸਾਰਣ ਦੇਖਿਆ ਜਾ ਸਕਦਾ ਹੈ।