‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਗ੍ਰੈਂਡ ਫ਼ਿਨਾਲੇ ’ਚ ਮਿਸ ਪੂਜਾ ਲਗਾਉਣਗੇ ਆਪਣੇ ਗੀਤਾਂ ਦੀ ਸ਼ਹਿਬਰ

By  Rupinder Kaler December 19th 2020 05:59 PM
‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਗ੍ਰੈਂਡ ਫ਼ਿਨਾਲੇ ’ਚ ਮਿਸ ਪੂਜਾ ਲਗਾਉਣਗੇ ਆਪਣੇ ਗੀਤਾਂ ਦੀ ਸ਼ਹਿਬਰ

ਪੀਟੀਸੀ ਪੰਜਾਬੀ ’ਤੇ ਅੱਜ ਫਿਰ ਰੌਣਕਾਂ ਲੱਗਣ ਜਾ ਰਹੀਆਂ ਹਨ ਕਿਉਂਕਿ ਅੱਕ ਮਿਊਜ਼ਿਕ ਦੇ ਮਹਾ ਮੁਕਾਬਲੇ ਯਾਨੀ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦਾ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਪੀਟੀਸੀ ਪੰਜਾਬੀ ਦੇ ਇਸ ਰਿਆਲਟੀ ਸ਼ੋਅ ਵਿੱਚ ਜਿੱਥੇ ਪ੍ਰਤੀਭਾਗੀਆਂ ਵਿੱਚ ਖਿਤਾਬੀ ਮੁਕਾਬਲਾ ਹੁੰਦਾ ਦਿਖਾਇਆ ਜਾਵੇਗਾ ਉੱਥੇ ਗ੍ਰੈਂਡ ਫ਼ਿਨਾਲੇ ਵਿੱਚ ਕਈ ਵੱਡੇ ਗਾਇਕ ਆਪਣੀ ਪ੍ਰਫਾਰਮੈਂਸ ਨਾਲ ਖੂਬ ਰੰਗ ਬੰਨਣਗੇ ।

ptc

ਹੋਰ ਪੜ੍ਹੋ :

ਵਾਇਸ ਆਫ਼ ਪੰਜਾਬ -11 ਦੇ ਗ੍ਰੈਂਡ ਫਿਨਾਲੇ ‘ਚ ਵੇਖੋ ਫਿਰੋਜ਼ ਖ਼ਾਨ ਦੀ ਪਰਫਾਰਮੈਂਸ

‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਗ੍ਰੈਂਡ ਫਿਨਾਲੇ ’ਚ ਗੋਲਡਨ ਸਟਾਰ ਮਲਕੀਤ ਸਿੰਘ ਆਪਣੇ ਗੀਤਾਂ ਨਾਲ ਲਗਾਉਣਗੇ ਰੌਣਕਾਂ

vop11

ਮਿਸ ਪੂਜਾ ਆਪਣੇ ਹਿੱਟ ਗੀਤਾਂ ਨਾਲ ਇਸ ਮਿਊਜ਼ੀਕਲ ਸ਼ਾਮ ਨੂੰ ਹੋਰ ਸੁਰੀਲੀ ਬਨਾਉਣਗੇ । ਇਸ ਮੁਕਾਬਲੇ ਵਿੱਚ ਕਈ ਸੁਰਬਾਜ਼ ਹਿੱਸਾ ਲੈ ਰਹੇ ਹਨ ਜਿਹੜੇ ਕਿ ਇਸ ਤਰ੍ਹਾਂ ਹਨ :-ਕੁਸ਼ਾਗਰ ਕਾਲੀਆ, ਅਰਸ਼ ਖ਼ਾਨ, ਅਰੁਨ ਕੁਮਾਰ, ਸੁਹੇਲ ਖ਼ਾਨ, ਐਸ਼ਵਰਿਆ,ਅਭਿਜੀਤ , ਪਰਮਿੰਦਰ ਸਿੰਘ । ਇਹਨਾਂ ਪ੍ਰਤੀਭਾਗੀਆ ਦੀ ਕਿਸਮਤ ਦਾ ਫੈਸਲਾ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਜੱਜ ਕਰਨਗੇ ।

ਇਹਨਾਂ ਪ੍ਰਤੀਭਾਗੀਆਂ ਵਿੱਚੋਂ ਕੋਈ ਇੱਕ ‘ਵਾਇਸ ਆਫ਼ ਪੰਜਾਬ’ ਦਾ ਖਿਤਾਬ ਆਪਣੇ ਨਾਂਅ ਕਰੇਗਾ । ਸੋ ਦੇਖਣਾ ਨਾ ਭੁੱਲਣਾ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਅੱਜ ਸ਼ਾਮ 6.45 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ ।

Related Post