ਮਿਸ ਪੂਜਾ ਆਪਣੇ ਬੇਟੇ ਆਲਾਪ ਨਾਲ ਮਸਤੀ ਕਰਦੀ ਆਈ ਨਜ਼ਰ, ਸਾਂਝਾ ਕੀਤਾ ਕਿਊਟ ਜਿਹਾ ਵੀਡੀਓ

Miss Pooja news: ਮਿਸ ਪੂਜਾ ਅਜਿਹੀ ਗਾਇਕਾ ਹੈ, ਜਿਸ ਨੇ ਆਪਣੇ ਗੀਤਾਂ ਦੇ ਨਾਲ ਪੰਜਾਬੀ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ। ਉਹ ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ । ਗਾਇਕਾ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਵਿੱਚ ਉਨ੍ਹਾਂ ਨੇ ਆਪਣੇ ਪੁੱਤਰ ਦੇ ਨਾਲ ਇੱਕ ਕਿਊਟ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਜਿਸ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।
image Source : Instagram
image Source : Instagram
ਮਿਸ ਪੂਜਾ ਨੇ ਹਾਲ ਹੀ ‘ਚ ਇੱਕ ਨਵਾਂ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਆਪਣੇ ਪੁੱਤਰ ਆਲਾਪ ਨਾਲ ਨਜ਼ਰ ਆ ਰਹੀ ਹੈ। ਇਸ ਵੀਡੀਓ ਵਿੱਚ ਉਹ ਆਪਣੇ ਪੁੱਤਰ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਉਹ ਆਪਣੇ ਪੁੱਤਰ ਦੇ ਪਿੱਛੇ-ਪਿੱਛੇ ਭੱਜਦੀ ਹੋਈ ਦਿਖਾਈ ਦੇ ਰਹੀ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਤੂੰ ਹੀ ਮੇਰੀ ਦੁਨੀਆ ਜਹਾਨ ਵੇ।' ਫੈਨਜ਼ ਨੂੰ ਮਾਂ-ਪੁੱਤ ਦਾ ਇਹ ਕਿਊਟ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ।
image Source : Instagram
ਜੇ ਗੱਲ ਕਰੀਏ ਮਿਸ ਪੂਜਾ ਦੀ ਤਾਂ ਉਹ ਪਿਛਲੇ ਇੱਕ ਦਹਾਕੇ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਤੇ ਰਾਜ ਕਰਦੀ ਆ ਰਹੀ ਹੈ । ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਮਿਸ ਪੂਜਾ ਨੇ ਆਪਣੀ ਗਾਇਕੀ ਨਾਲ ਗਿੰਨੀਜ਼ ਬੁੱਕ ਆਫ਼ ਰਿਕਾਰਡ ਵੀ ਆਪਣਾ ਨਾਂਅ ਦਰਜ ਕਰਵਾਇਆ ਹੈ । ਇਸੇ ਲਈ ਉਸ ਦੀ ਲੰਮੀ ਫੈਨ ਫਾਲੋਵਿੰਗ ਹੈ ।
View this post on Instagram