ਮਿਸ ਪੂਜਾ ਤੇ ਸਚਿਨ ਅਹੂਜਾ ਨੇ ਦਰਸ਼ਕਾਂ ਦੇ ਪਾਈਆਂ ਢਿੱਡੀਂ ਪੀੜਾਂ, ਦੇਖੋ ਵੀਡੀਓ

ਟਿਕ-ਟੋਕ ਦਾ ਜਾਦੂ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਉੱਤੇ ਵੀ ਚੜ੍ਹਿਆ ਪਿਆ ਹੈ। ਪੰਜਾਬੀ ਇੰਡਸਟਰੀ ਦੀ ਸੁਰੀਲੀ ਗਾਇਕਾ ਮਿਸ ਪੂਜਾ ਜਿਹੜੇ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ‘ਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਹਨਾਂ ਦੇ ਨਾਲ ਸੁਰਾਂ ਦੇ ਬਾਦਸ਼ਾਹ ਸਚਿਨ ਅਹੂਜਾ ਨਜ਼ਰ ਆ ਰਹੇ ਹਨ। ਇਹ ਵੀਡੀਓ ਦੋਵਾਂ ਨੇ ਟਿਕ ਟੋਕ ਉੱਤੇ ਬਣਾਈ ਹੈ। ਇਸ ਵੀਡੀਓ ਚ ਸਚਿਨ ਅਹੂਜਾ ਮਿਸ ਪੂਜਾ ਨਾਲ ਹਾਸਾ ਠੱਠਾ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਸਰੋਤਿਆਂ ਦੇ ਢਿੱਡੀਂ ਪੀੜਾਂ ਪਾ ਰਹੀ ਹੈ।
View this post on Instagram
Sachin Ahuja vs Miss Pooja ???
ਹੋਰ ਵੇਖੋ:ਮਿਸ ਪੂਜਾ ‘ਫਿਸ਼ ਕੱਟ’ ਸੂਟ ਨਾਲ ਕਰਵਾ ਰਹੀ ਹੈ ਅੱਤ, ਦੇਖੋ ਵੀਡੀਓ
ਗੱਲ ਕਰੀਏ ਮਿਸ ਪੂਜਾ ਦੀ ਤਾਂ ਉਹਨਾਂ ਦਾ ਹਾਲ ਹੀ ‘ਚ ‘ਫਿਸ਼ ਕੱਟ ਸੂਟ’ ਗੀਤ ਸਰੋਤਿਆਂ ਦੇ ਰੁਬਰੂ ਹੋਇਆ ਹੈ। ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਧਰ ਸਚਿਨ ਅਹੂਜਾ ਵੀ ਪੰਜਾਬੀ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ। ਸਚਿਨ ਅਹੂਜਾ ਵਾਇਸ ਆਫ ਪੰਜਾਬ ਸੀਜ਼ਨ 9 ‘ਚ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ।