ਮੀਰਾ ਰਾਜਪੂਤ ਕਪੂਰ ਦੇ ਨਵੇਂ ਅੰਦਾਜ਼ ਨੇ ਕੀਤਾ ਸਭ ਨੂੰ ਹੈਰਾਨ, ਖ਼ੂਬਸੂਰਤੀ ਅਤੇ ਗਲੈਮਰਸ ਲੁੱਕ ਨੇ ਫੈਨਜ਼ ਦੇ ਉਡਾਏ ਹੋਸ਼

By  Lajwinder kaur December 7th 2021 03:12 PM

ਸ਼ਾਹਿਦ ਕਪੂਰ (Shahid Kapoor) ਦੀ ਪਤਨੀ ਮੀਰਾ ਰਾਜਪੂਤ ਕਪੂਰ  (Mira Rajput Kapoor) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਫਿੱਟਨੈਸ ਵੀਡੀਓ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਮੀਰਾ ਕਪੂਰ ਦੋ ਬੱਚਿਆਂ ਦੀ ਮਾਂ ਹੈ ਪਰ ਉਨ੍ਹਾਂ ਨੇ ਆਪਣੇ ਆਪ ਨੂੰ ਕਾਫੀ ਫਿੱਟ ਰੱਖਿਆ ਹੈ। ਇੰਨਾ ਹੀ ਨਹੀਂ ਮੀਰਾ ਅਕਸਰ ਆਪਣੇ ਪਤੀ ਸ਼ਾਹਿਦ ਕਪੂਰ ਨਾਲ ਬਿਤਾਏ ਖਾਸ ਪਲਾਂ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ। ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਕਪੂਰ ਆਪਣੀ ਖੂਬਸੂਰਤੀ ਅਤੇ ਫੈਸ਼ਨ ਸੈਂਸ ਕਰਕੇ ਸੋਸ਼ਲ ਮੀਡੀਆ ਉੱਤੇ ਛਾਈ ਰਹਿੰਦੀ ਹੈ । ਮੀਰਾ ਕਪੂਰ ਭਾਵੇਂ ਹੀ ਫ਼ਿਲਮਾਂ ਦੀ ਚਮਕ-ਦਮਕ ਤੋਂ ਦੂਰ ਹੈ ਪਰ ਉਹ ਪ੍ਰਸਿੱਧੀ ਦੇ ਮਾਮਲੇ 'ਚ ਕਿਸੇ ਬਾਲੀਵੁੱਡ ਅਭਿਨੇਤਰੀ ਤੋਂ ਘੱਟ ਨਹੀਂ ਹੈ।

feature image of shahid kapoor and mira rajput kapoor Image Source -Instagram

ਹੋਰ ਪੜ੍ਹੋ : ਜੋਸ਼ ਦੇ ਨਾਲ ਭਰਿਆ ਸ਼ਾਹਿਦ ਕਪੂਰ ਦੀ ਫ਼ਿਲਮ ‘Jersey’ ਦਾ ਪਹਿਲਾ ਗੀਤ ‘Mehram’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗੀਤ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਮੀਰਾ ਕਪੂਰ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ। ਹਾਲ ਹੀ 'ਚ ਮੀਰਾ ਕਪੂਰ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਲੇਟੈਸਟ ਤਸਵੀਰਾਂ ਅਪਲੋਡ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਸ਼ਾਨਦਾਰ ਅਤੇ ਸ਼ਾਨਦਾਰ ਲੁੱਕ 'ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਸ਼ਾਨਦਾਰ ਅਤੇ ਗਲੈਮਰਸ ਲੁੱਕ 'ਚ ਨਜ਼ਰ ਆ ਰਹੀ ਹੈ। ਮੀਰਾ ਨੇ ਕਾਲੇ ਰੰਗ ਦੀ ਕਮੀਜ਼ ਅਤੇ ਮੈਚਿੰਗ ਬਲੈਕ ਪੈਂਟ ਪਾਈ ਹੋਈ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹੈਰਾਨ ਹੋ ਰਹੇ ਨੇ ਅਤੇ ਮੀਰਾ ਦੀ ਤਾਰੀਫ ਵੀ ਕਰ ਰਹੇ ਨੇ।

ਹੋਰ ਪੜ੍ਹੋ : ਮਾਇਆ ਨਗਰੀ ਤੋਂ ਦੂਰ ਸ਼ਹਿਨਾਜ਼ ਗਿੱਲ ਆਪਣੇ ਪੰਜਾਬ ਵਾਲੇ ਘਰ ‘ਚ ਬਿਤਾ ਰਹੀ ਹੈ ਸਮਾਂ, ਭਰਾ ਸ਼ਹਿਬਾਜ਼ ਨੇ ਸ਼ੇਅਰ ਕੀਤੀਆਂ ਆਪਣੀ ਭੈਣ ਦੀਆਂ ਤਸਵੀਰਾਂ

inside image of mira kapoor Image Source -Instagram

ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਮੀਰਾ ਨੇ ਵਾਰਡਰੋਬ ਦੇ ਸਾਹਮਣੇ ਆਪਣੀ ਪਹਿਲੀ ਤਸਵੀਰ ਕਲਿੱਕ ਕੀਤੀ ਹੈ, ਜਿਸ 'ਚ ਉਹ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਮੀਰਾ ਨੇ ਬੈੱਡਰੂਮ 'ਚ ਇਕ ਤਸਵੀਰ ਕਲਿੱਕ ਕੀਤੀ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਮੀਰਾ ਦੀ ਲੁੱਕ ਨੂੰ ਚਾਰ ਚੰਨ ਲਗਾ ਰਹੇ ਨੇ, ਉਨ੍ਹਾਂ ਦੇ ਖੁੱਲ੍ਹੇ ਵਾਲ । ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ‘ਚ ਕਮੈਂਟ ਆ ਚੁੱਕੇ ਨੇ। ਦੱਸ ਦਈਏ ਸ਼ਾਹਿਦ ਕਪੂਰ ਜੋ ਕਿ ਬਹੁਤ ਜਲਦ ਆਪਣੀ ਫ਼ਿਲਮ ਜਰਸੀ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ।

 

View this post on Instagram

 

A post shared by Mira Rajput Kapoor (@mira.kapoor)

Related Post