Milkha Singh Death Anniversary : 'ਫਲਾਇੰਗ ਸਿੱਖ' ਨੇ ਆਨਸਕ੍ਰੀਨ 'ਮਿਲਖਾ' ਨੂੰ ਸਿਖਾਇਆ ਸੀ ਜ਼ਿੰਦਗੀ ਜਿਉਣ ਦਾ ਸਬਕ

'ਫਲਾਇੰਗ ਸਿੱਖ' ਦੇ ਨਾਂ ਨਾਲ ਮਸ਼ਹੂਰ ਮਿਲਖਾ ਸਿੰਘ ਦੀ ਬੀਤੇ ਸਾਲ 18 ਜੂਨ ਨੂੰ ਕੋਰੋਨਾ ਇਨਫੈਕਸ਼ਨ ਕਾਰਨ ਮੌਤ ਹੋ ਗਈ ਸੀ। ਮਿਲਖਾ ਸਿੰਘ ਦੇ ਦੇਹਾਂਤ 'ਤੇ ਨਾਂ ਸਿਰਫ ਖੇਡ ਜਗਤ ਸਗੋਂ ਬਾਲੀਵੁੱਡ ਦੀਆਂ ਹਸਤੀਆਂ ਵੀ ਸੋਗ 'ਚ ਡੁੱਬੀਆਂ ਹੋਈਆਂ ਹਨ। ਮਿਲਖਾ ਸਿੰਘ ਦੀ ਕਹਾਣੀ ਨੂੰ ਬਾਲੀਵੁੱਡ ਅਭਿਨੇਤਾ ਫਰਹਾਨ ਅਖਤਰ ਨੇ ਵੱਡੇ ਪਰਦੇ 'ਤੇ ਦਰਸਾਇਆ ਸੀ। ਫਰਹਾਨ ਮਿਲਖਾ ਸਿੰਘ ਦੇ ਰੋਲ 'ਚ ਇੰਨੇ ਰੁੱਝੇ ਹੋਏ ਸਨ ਕਿ ਖੁਦ ਮਿਲਖਾ ਸਿੰਘ ਵੀ ਉਨ੍ਹਾਂ ਨੂੰ ਦੇਖ ਕੇ ਕਾਫੀ ਪ੍ਰਭਾਵਿਤ ਹੋ ਗਏ ਸੀ।
ਮਿਲਖਾ ਸਿੰਘ ਨੇ ਫਰਹਾਨ ਨੂੰ ਫਿਲਮ ਲਈ ਟ੍ਰੇਨਿੰਗ 'ਚ ਸਹਿਯੋਗ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਜ਼ਿੰਦਗੀ ਨਾਲ ਜੁੜੇ ਕਈ ਵੱਡਮੁੱਲੇ ਸਬਕ ਵੀ ਦਿੱਤੇ, ਜਿਸ 'ਤੇ ਅੱਜ ਵੀ ਫਰਹਾਨ ਅਮਲ ਕਰਦੇ ਹਨ। ਅੱਜ ਅਸੀਂ ਤੁਹਾਨੂੰ ਉਹੀ ਗੱਲਾਂ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਵੀ ਆਪਣੀ ਜ਼ਿੰਦਗੀ 'ਚ ਲਾਗੂ ਕਰ ਸਕਦੇ ਹੋ।
ਰਾਕੇਸ਼ ਓਮਪ੍ਰਕਾਸ਼ ਮਹਿਰਾ ਦੁਆਰਾ ਨਿਰਦੇਸ਼ਤ ਫਿਲਮ ਭਾਗ ਮਿਲਖਾ ਭਾਗ 2013 ਵਿੱਚ ਆਈ ਸੀ। ਇਸ ਫਿਲਮ ਨੂੰ ਦੇਖ ਕੇ ਮਿਲਖਾ ਸਿੰਘ ਨੂੰ ਆਪਣੇ ਸੰਘਰਸ਼ ਦੇ ਦਿਨ ਯਾਦ ਆ ਗਏ ਅਤੇ ਉਹ ਆਪਣੇ ਹੰਝੂ ਨਹੀਂ ਰੋਕ ਸਕੇ।
ਬਾਲੀਵੁੱਡ ਅਦਾਕਾਰ ਫਰਹਾਨ ਅਖ਼ਤਰ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੇ ਹਨ ਕਿ ਉਨ੍ਹਾ ਨੂੰ ਮਿਲਖਾ ਸਿੰਘ ਨਾਲ ਇੰਨਾ ਸਮਾਂ ਬਤੀਤ ਕਰਨ ਲਈ ਮਿਲਿਆ। ਫਰਹਾਨ ਨੇ ਕਿਹਾ ਕਿ ਮਿਲਖਾ ਸਿੰਘ ਆਪਣੀ ਮੌਜੂਦਗੀ ਨਾਲ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਸਨ। ਉਨ੍ਹਾਂ ਨੇ ਹੀ ਫਰਹਾਨ ਨੂੰ ਫਿਲਮ 'ਚ ਆਪਣਾ ਕਿਰਦਾਰ ਨਿਭਾਉਣ ਲਈ ਪ੍ਰੇਰਿਤ ਕੀਤਾ ਸੀ।
ਫਿਲਮ 'ਭਾਗ ਮਿਲਖਾ ਭਾਗ' ਦੀ ਤਿਆਰੀ ਦੌਰਾਨ ਫਰਹਾਨ ਕਈ ਵਾਰ ਮਿਲਖਾ ਸਿੰਘ ਨੂੰ ਮਿਲਿਆ ਅਤੇ ਬਹੁਤ ਕੁਝ ਸਿੱਖਿਆ। ਇਹ ਪਹਿਲੀ ਵਾਰ ਸੀ ਜਦੋਂ ਉਹ ਮਿਲਖਾ ਸਿੰਘ ਨੂੰ ਰੇਸਿੰਗ ਟ੍ਰੈਕ 'ਤੇ ਮਿਲਿਆ ਸੀ, ਜਿੱਥੇ ਦੋਵਾਂ ਨੇ 400 ਮੀਟਰ ਤੱਕ ਜਾਗਿੰਗ ਵੀ ਕੀਤੀ ਸੀ। ਉਨ੍ਹਾਂ ਨੇ ਸਿਖਾਇਆ ਕਿ ਨਕਾਰਾਤਮਕਤਾ ਅਤੇ ਨਫ਼ਰਤ ਦੇ ਬੋਝ ਹੇਠ, ਵਿਅਕਤੀ ਜੀਵਨ ਵਿੱਚ ਅੱਗੇ ਨਹੀਂ ਵੱਧ ਸਕਦਾ ਅਤੇ ਕਦੇ ਵੀ ਫਲਾਇੰਗ ਸਿੱਖ ਨਹੀਂ ਬਣ ਸਕਦਾ। ਅਜਿਹੀ ਸਥਿਤੀ ਵਿੱਚ, ਮੁਆਫ ਕਰਨਾ ਅਤੇ ਅੱਗੇ ਵਧਣਾ ਬਹੁਤ ਜ਼ਰੂਰੀ ਹੈ।
ਹੋਰ ਪੜ੍ਹੋ: Father's Day 2022: ਜਾਣੋ ਕਿਉਂ ਮਨਾਇਆ ਜਾਂਦਾ ਹੈ 'ਫਾਦਰਸ ਡੇਅ',ਕੀ ਹੈ ਇਸ ਦਿਨ ਦਾ ਮਹੱਤਵ
ਮਿਲਖਾ ਸਿੰਘ ਨੇ ਫਰਹਾਨ ਨੂੰ ਕਈ ਸਬਕ ਦਿੱਤੇ ਸਨ ਪਰ ਸਭ ਤੋਂ ਵਧੀਆ ਸਬਕ ਇਹ ਸੀ ਕਿ ਜੇਕਰ ਤੁਸੀਂ ਜ਼ਿੰਦਗੀ 'ਚ ਕੁਝ ਕਰਨ ਦਾ ਮਨ ਬਣਾ ਲਿਆ ਹੈ ਤਾਂ ਉਸ ਨੂੰ ਪੂਰਾ ਕੀਤੇ ਬਿਨਾਂ ਹਾਰ ਨਾ ਮੰਨੋ। ਮਿਲਖਾ ਸਿੰਘ ਦੀ ਮੌਤ ਤੋਂ ਬਾਅਦ ਫਰਹਾਨ ਨੇ ਕਿਹਾ ਸੀ, 'ਮੈਂ ਵਿਸ਼ਵਾਸ ਨਹੀਂ ਕਰ ਸਕਦਾ ਕਿ ਤੁਸੀਂ ਇਸ ਦੁਨੀਆ 'ਚ ਨਹੀਂ ਰਹੇ। ਹੋ ਸਕਦਾ ਹੈ ਕਿ ਇਹ ਜ਼ਿੱਦੀ ਹਿੱਸਾ ਹੈ ਜੋ ਮੈਂ ਤੁਹਾਡੇ ਤੋਂ ਲਿਆ ਸੀ. ਉਹ ਹਿੱਸਾ ਜੋ ਇਕ ਵਾਰ ਕੁਝ ਕਰਨ ਦਾ ਫੈਸਲਾ ਕਰ ਲੈਂਦਾ ਹੈ, ਉਸ ਨੂੰ ਪੂਰਾ ਕੀਤੇ ਬਿਨਾਂ ਨਹੀਂ ਛੱਡਦਾ।'