
ਦੁੱਧ ਕਈ ਪੋਸ਼ਣ ਤੱਤ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਗਰਮ ਦੀ ਤੁਲਨਾ ‘ਚ ਠੰਡਾ ਦੁੱਧ ਪੀਣਾ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਕੇ ਦਿਨ ਭਰ ਐਂਨਰਜੈਟਿਕ ਮਹਿਸੂਸ ਹੁੰਦਾ ਹੈ ਨਾਲ ਹੀ ਬੀਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਕਈ ਗੁਣਾ ਘੱਟ ਰਹਿੰਦਾ ਹੈ। ਗਰਮੀਆਂ ‘ਚ ਇਸ ਦਾ ਸੇਵਨ ਕਰਨ ਨਾਲ ਠੰਡਕ ਮਹਿਸੂਸ ਹੁੰਦੀ ਹੈ। ਚੰਗੀ ਨੀਂਦ ਲੈਣ ਲਈ ਗੁਣਗੁਣਾ ਦੁੱਧ ਪੀਣਾ ਬੈਸਟ ਮੰਨਿਆ ਜਾਂਦਾ ਹੈ।
ਹੋਰ ਪੜ੍ਹੋ :
ਰਣਜੀਤ ਬਾਵਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਵੀਡੀਓ ਸਾਂਝਾ ਕਰਦੇ ਹੋਏ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਦਰਅਸਲ ਦੁੱਧ ‘ਚ ਅਮੀਨੋ ਐਸਿਡ ਟ੍ਰਾਈਪਟੋਫਨ ਹੁੰਦਾ ਹੈ। ਅਜਿਹੇ ‘ਚ ਦੁੱਧ ਗਰਮ ਕਰਕੇ ਇਸ ਨੂੰ ਸਟਾਰਚ ਵਾਲੇ ਫ਼ੂਡ ਨਾਲ ਪੀਣ ਤੋਂ ਬਾਅਦ ਇਹ ਦਿਮਾਗ ‘ਚ ਚਲਾ ਜਾਂਦਾ ਹੈ। ਅਜਿਹੇ ‘ਚ ਨੀਂਦ ਆਉਣੀ ਲੱਗਦੀ ਹੈ। ਉੱਥੇ ਹੀ ਠੰਡਾ ਦੁੱਧ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਅਜਿਹੇ ‘ਚ ਇਸਦਾ ਸੇਵਨ ਕਰਨ ਨਾਲ ਤੁਸੀਂ ਦਿਨ ਭਰ ਐਂਰਜੈਟਿਕ ਮਹਿਸੂਸ ਹੁੰਦਾ ਹੈ। ਇਹ ਭੁੱਖ ਨੂੰ ਸ਼ਾਂਤ ਕਰਨ ‘ਚ ਸਹਾਇਤਾ ਕਰਦਾ ਹੈ। ਅਜਿਹੇ ‘ਚ ਭਾਰ ਵਧਣ ਦੀ ਸਮੱਸਿਆ ਤੋਂ ਬਚਿਆ ਜਾਂਦਾ ਹੈ।
ਰੋਜ਼ਾਨਾ ਦੁੱਧ ਦਾ ਸੇਵਨ ਕਰਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਅਜਿਹੇ ‘ਚ ਹਰ ਉਮਰ ਦੇ ਲੋਕਾਂ ਨੂੰ ਵਧੀਆ ਸਰੀਰਕ ਵਿਕਾਸ ਲਈ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਠੰਡੇ ਦੁੱਧ ‘ਚ ਇਲੈਕਟ੍ਰੋਲਾਈਟਸ ਹੋਣ ਨਾਲ ਇਹ ਸਰੀਰ ਨੂੰ ਹਾਈਡਰੇਟ ਕਰਨ ‘ਚ ਸਹਾਇਤਾ ਕਰਦਾ ਹੈ। ਉੱਥੇ ਹੀ ਦਿਨ ‘ਚ 2 ਗਲਾਸ ਠੰਡਾ ਦੁੱਧ ਪੀਣ ਨਾਲ ਸਰੀਰ ‘ਚ ਨਮੀ ਰਹਿੰਦੀ ਹੈ ਅਤੇ ਐਨਰਜ਼ੀ ਮਿਲਦੀ ਹੈ।
ਸਵੇਰੇ ਇਸ ਨੂੰ ਪੀਣਾ ਬੈਸਟ ਮੰਨਿਆ ਜਾਂਦਾ ਹੈ। ਠੰਡਾ ਦੁੱਧ ਪੀਣ ਨਾਲ ਘਿਓ, ਤੇਲ ਅਤੇ ਜ਼ਿਆਦਾ ਫੈਟ ਵਾਲਾ ਭੋਜਨ ਅਸਾਨੀ ਨਾਲ ਹਜ਼ਮ ਹੁੰਦਾ ਹੈ। ਉੱਥੇ ਹੀ ਐਸਿਡਿਟੀ, ਬਦਹਜ਼ਮੀ ਆਦਿ ਪੇਟ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਠੰਡਾ ਦੁੱਧ ਪੀਣਾ ਬੈਸਟ ਆਪਸ਼ਨ ਹੈ। ਜਿੰਮ ਤੋਂ ਬਾਅਦ ਮਸਲਜ਼ ਰਿਪੇਅਰ ਹੋਣ ਲਈ ਪ੍ਰੋਟੀਨ ਅਤੇ ਐਨਰਜ਼ੀ ਦੀ ਲੋੜ ਹੁੰਦੀ ਹੈ। ਅਜਿਹੇ ‘ਚ ਠੰਡਾ ਦੁੱਧ ਪੀਣ ਨਾਲ ਇਸਦੀ ਕਮੀ ਪੂਰੀ ਹੁੰਦੀ ਹੈ।