ਮਿਲਿੰਦ ਗਾਬਾ ਆਪਣੀ ਪਤਨੀ ਪ੍ਰਿਆ ਬੈਨੀਵਾਲ ਨਾਲ ਵਿਦੇਸ਼ ‘ਚ ਲੈ ਰਹੇ ਨੇ ਛੁੱਟੀਆਂ ਦਾ ਲੁਤਫ, ਰੋਮਾਂਟਿਕ ਤਸਵੀਰ ਸਾਂਝੀ ਕਰਦੇ ਹੋਏ ਪਤਨੀ ਨੂੰ ਦਿੱਤੀ ਜਨਮਦਿਨ ਦੀ ਵਧਾਈ

Milind Gaba enjoys Wishes his wife Pria Beniwal: ਪੰਜਾਬੀ ਗਾਇਕ ਮਿਲਿੰਦ ਗਾਬਾ ਜੋ ਕਿ ਇਸੇ ਸਾਲ ਵਿਆਹ ਦੇ ਬੰਧਨ ਚ ਬੱਝੇ ਹਨ। ਜਿਸ ਕਰਕੇ ਏਨੀਂ ਦਿਨੀਂ ਆਪਣੀ ਪਤਨੀ ਦੇ ਨਾਲ ਵਿਦੇਸ਼ ਚ ਛੁੱਟੀਆਂ ਦਾ ਲੁਤਫ ਲੈ ਰਹੇ ਹਨ। ਜਿੱਥੋਂ ਉਹ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰ ਰਹੇ ਹਨ। ਮਿਲਿੰਦ ਗਾਬਾ ਨੇ ਇੱਕ ਰੋਮਾਂਟਿਕ ਤਸਵੀਰ ਸ਼ੇਅਰ ਕਰਦੇ ਹੋਏ ਆਪਣੀ ਪਤਨੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
ਹੋਰ ਪੜ੍ਹੋ : Kim Kardashian ਵਰਗਾ ਦਿਖਣ ਲਈ ਮਾਡਲ ਨੇ ਖਰਚੇ ਲਗਪਗ 5 ਕਰੋੜ, 40 ਸਰਜਰੀਆਂ ਤੋਂ ਬਾਅਦ ਚਿਹਰੇ ਦਾ ਹੋ ਗਿਆ ਇਹ ਹਾਲ
image source: Instagram
ਗਾਇਕ ਮਿਲਿੰਦ ਨੇ ਆਪਣੀ ਪਤਨੀ ਪ੍ਰਿਆ ਬੈਨੀਵਾਲ ਦੇ ਨਾਲ ਆਈਫਲ ਟਾਵਰ ਤੋਂ ਇੱਕ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ‘ਚ ਮਿਲਿੰਦ ਤੇ ਪ੍ਰਿਆ ਇੱਕ ਦੂਜੇ ਨੂੰ ਕਿੱਸ ਕਰਦੇ ਹੋਏ ਨਜ਼ਰ ਆ ਰਹੇ ਹਨ। ਮਿਲਿੰਦ ਨੇ ਕੈਪਸ਼ਨ ਚ ਲਿਖਿਆ ਹੈ- ‘ਹੈਪੀ ਬਰਥਡੇਅ ਮਿਸਿਜ਼ ਗਾਬਾ... Cant Be more happier ?
Always been my Sunshine , always will be’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
image source: Instagram
ਮਿਲਿੰਦ ਤੇ ਪ੍ਰਿਆ ਕਈ ਸਾਲ ਇੱਕ ਦੂਜੇ ਨੂੰ ਡੇਟ ਕਰਦੇ ਰਹੇ ਤੇ ਇਸੇ ਸਾਲ ਅਪ੍ਰੈਲ ਮਹੀਨੇ 'ਚ ਦੋਵਾਂ ਨੇ ਵਿਆਹ ਕਰਵਾ ਲਿਆ। ਇਸ ਵਿਆਹ 'ਚ ਕਈ ਨਾਮੀ ਕਲਾਕਾਰਾਂ ਨੇ ਵੀ ਸ਼ਿਰਕਤ ਕੀਤੀ ਸੀ। ਮਿਲਿੰਦ ਨੇ ਆਪਣੀ ਪਤਨੀ ਦੇ ਨਾਲ ਵੈਡਿੰਗ ਸੌਂਗ ‘Shaadi Karke Le Jayega Mujhe’ ਰਿਲੀਜ਼ ਕੀਤਾ ਸੀ।
image source: Instagram
ਜੇ ਗੱਲ ਕਰੀਏ ਮਿਲਿੰਦ ਗਾਬਾ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸ਼ਾਨਦਾਰ ਗੀਤ ਦੇ ਚੁੱਕੇ ਨੇ ਜਿਵੇਂ ਨਜ਼ਰ, Yaar Mod Do, ਲੱਗ ਜਾਏਗੀ, ਮੈਂ ਤੇਰੀ ਹੋ ਗਈ, ਜ਼ਰਾ ਪਾਸ ਆਓ, ਕਲੇਸ਼, ਸੋਹਣਾ 2 ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਕਈ ਬਾਲੀਵੁੱਡ ਫ਼ਿਲਮਾਂ ‘ਚ ਵੀ ਆਪਣੇ ਰੈਪ ਦਾ ਤੜਕਾ ਲਗਾ ਚੁੱਕੇ ਹਨ।
View this post on Instagram