ਮਿਲਨ ਸਿੰਘ ਦਾ ਨਾਂਅ ਸੁਣਦਿਆਂ ਹੀ ਨੱਬੇ ਦੇ ਦਹਾਕੇ 'ਚ ਪ੍ਰਸਿੱਧ ਉਸ ਗਾਇਕਾ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ ।ਨੱਬੇ ਦੇ ਦਹਾਕੇ 'ਚ ਉਨ੍ਹਾਂ ਨੂੰ ਬੱਚਾ-ਬੱਚਾ ਜਾਣਦਾ ਸੀ । ਉਨ੍ਹਾਂ ਦੇ ਕਈ ਪ੍ਰਸਿੱਧ ਗੀਤ ਨੇ ਜੋ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਚੜ੍ਹੇ ਹੋਏ ਨੇ । ਜਲੰਧਰ ਦੂਰਦਰਸ਼ਨ 'ਤੇ ਜਦੋਂ ਉਨ੍ਹਾਂ ਦਾ ਕੋਈ ਗੀਤ ਆਉਂਦਾ ਸੀ ਤਾਂ ਹਰ ਕੋਈ ਉਨ੍ਹਾਂ ਨੂੰ ਸੁਣਨ ਲਈ ਉਤਾਵਲਾ ਨਜ਼ਰ ਆਉਂਦਾ ਸੀ ।
ਹੋਰ ਵੇਖੋ:ਰੋਂਦੇ ਬੱਚੇ ਨੂੰ ਚੁੱਪ ਕਰਵਾਉਣ ਲਈ ਟੋਰਾਂਟੋ ਏਅਰਪੋਰਟ ‘ਤੇ ਤਾਇਨਾਤ ਮੁਲਾਜ਼ਮ ਨੇ ਕੀਤਾ ਡਾਂਸ ,ਵੀਡਿਓ ਹੋਇਆ ਵਾਇਰਲ
https://www.youtube.com/watch?v=HqGkUXbIoDE
ਹਾਣੀਆਂ ਤੂੰ ਕਰ ਲੈ ਪਿਆਰ ਵੇ ਜਿੰਨਾ ਤੇਰਾ ਜੀਅ ਕਰਦਾ',ਵੋ ਬਾਦਸ਼ਾਹ ਸੁਰੋਂ ਕਾ,ਆਂਖੋ ਹੀ ਆਂਖੋ ਮੇਂ ਇਸ਼ਾਰਾ ਹੋ ਗਿਆ ਸਣੇ ਉਨ੍ਹਾਂ ਨੇ ਕਈ ਪੰਜਾਬੀ ਅਤੇ ਹਿੰਦੀ ਗੀਤ ਗਾਏ । ਦੋ ਗਾਣਾ ਗਾਉਣ ਵਾਲੇ ਇਹ ਗਾਇਕ ਪਿਛਲੇ ਕੁਝ ਸਮੇਂ ਤੋਂ ਸੰਗੀਤ ਦੀ ਦੁਨੀਆ ਤੋਂ ਕਾਫੀ ਦੂਰ ਹੋ ਗਏ ਸਨ ।
ਹੋਰ ਵੇਖੋ:ਇਹ ਮੇਮ ਪੰਜਾਬੀ ਗਾਇਕਾਂ ਨੂੰ ਵੀ ਪਾਉਂਦੀ ਹੈ ਮਾਤ ,ਵੀਡਿਓ ਵੇਖ ਕੇ ਹੋ ਜਾਓਗੇ ਹੈਰਾਨ
https://www.youtube.com/watch?v=c5eWOxBp2yA
ਕਿਉਂਕਿ ਸਿਹਤ ਸਬੰਧੀ ਕੁਝ ਪਰੇਸ਼ਾਨੀ ਦੇ ਚੱਲਦਿਆਂ ਉਹ ਸੰਗੀਤ ਜਗਤ ਦੀ ਦੁਨੀਆ ਤੋਂ ਕਾਫੀ ਦੂਰ ਹੋ ਗਏ ਸਨ ।ਅੰਗਰੇਜ਼ੀ 'ਚ ਐੱਮ.ਏ ਕਰਨ ਵਾਲੇ ਮਿਲਨ ਸਿੰਘ ਨੂੰ ਗਾਇਕੀ ਦੀ ਬਦੌਲਤ ਕਈ ਸਨਮਾਨ ਵੀ ਹਾਸਲ ਹੋਏ ਨੇ ।
https://www.youtube.com/watch?v=FsVOKgaAJO8
ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਉਨ੍ਹਾਂ ਨੂੰ 'ਯਸ਼ ਭਾਰਤ 95' 'ਚ ਯੂ.ਪੀ ਦੇ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ । ਯੂਪੀ ਦੇ ਇਟਾਵਾ ਦੀ ਜੰਮਪਲ ਮਿਲਨ ਸਿੰਘ ਨੇ ਪੰਜਾਬੀ ਗੀਤ ਗਾ ਕੇ ਪੰਜਾਬੀਆਂ ਦੇ ਦਿਲਾਂ 'ਚ ਵੀ ਖਾਸ ਪਛਾਣ ਬਣਾਈ ਹੈ । ਉਨ੍ਹਾਂ ਨੇ ਸਾਢੇ ਤਿੰਨ ਸਾਲ ਦੀ ਉਮਰ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ।