ਮਸ਼ਹੂਰ ਗਾਇਕ ਮੀਕਾ ਸਿੰਘ ਦੀ ਮੈਨੇਜਰ ਸਮੋਇਆ ਖ਼ਾਨ ਦੀ ਇਸ ਤਰ੍ਹਾਂ ਹੋਈ ਮੌਤ, ਪੁਲਿਸ ਦੀ ਜਾਂਚ ’ਚ ਖੁੱਲ੍ਹੇ ਕਈ ਰਾਜ਼

ਮਸ਼ਹੂਰ ਗਾਇਕ ਮੀਕਾ ਸਿੰਘ ਦੀ ਮੈਨੇਜਰ ਸਮੋਇਆ ਖ਼ਾਨ ਦੀ ਮੌਤ ਦੀ ਵਜ੍ਹਾ ਸਾਹਮਣੇ ਆ ਗਈ ਹੈ, ਕਥਿਤ ਤੌਰ ’ਤੇ ਕਿਹਾ ਜਾ ਰਿਹਾ ਹੈ ਕਿ ਉਸ ਦੀ ਮੌਤ ਜ਼ਿਆਦਾ ਨਸ਼ਾ ਕਰਨ ਕਰਕੇ ਹੋਈ ਹੈ । ਪੁਲਿਸ ਦੀ ਮੰਨੀਏ ਤਾਂ ਸਮੋਇਆ ਖ਼ਾਨ ਡਿਪਰੈਸ਼ਨ ਨਾਲ ਜੂਝ ਰਹੀ ਸੀ। ਉਹ ਨਸ਼ਾ ਵੀ ਕਾਫੀ ਕਰਦੀ ਸੀ। ਸ਼ਾਇਦ ਜ਼ਿਆਦਾ ਨਸ਼ਾ ਕਰਨ ਕਰਕੇ ਹੀ ਉਸ ਦੀ ਮੌਤ ਹੋਈ ਹੈ। ਖ਼ਬਰਾਂ ਮੁਤਾਬਿਕ ਸਮੋਇਆ ਖ਼ਾਨ ਰਾਤ ਦੀ ਪਾਰਟੀ ਮਗਰੋਂ ਸਵੇਰੇ ਸੱਤ ਵਜੇ ਘਰ ਪਰਤੀ ਸੀ।
ਜਦੋਂ ਉਹ ਸ਼ਾਮ ਤੱਕ ਘਰੋਂ ਬਾਹਰ ਨਾ ਨਿਕਲੀ ਤਾਂ ਇਹ ਮਾਮਲਾ ਸਾਹਮਣੇ ਆਇਆ। ਘਰ ਵਿੱਚ ਮੌਜੂਦ ਕੁਝ ਲੋਕਾਂ ਨੇ ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਤੋਂ ਬਾਅਦ ਸਮੋਇਆ ਖ਼ਾਨ ਦੀ ਲਾਸ਼ ਪੰਜਾਬ ਵਿੱਚ ਉਸ ਦੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਸਮੋਇਆ ਖ਼ਾਨ ਦੀ ਮੌਤ ਤੋਂ ਬਾਅਦ ਮੀਕਾ ਸਿੰਘ ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਸੀ ।
https://www.instagram.com/p/B8gKZdkJQrz/
ਮੀਕਾ ਨੇ ਮੈਨੇਜਰ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਸੀ ‘ਇਹ ਦਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਸਾਡੀ ਪਿਆਰੀ ਸੋਮਾਇਆ ਸਾਨੂੰ ਛੱਡ ਕੇ ਦੂਸਰੀ ਦੁਨੀਆ ਵਿੱਚ ਚਲੀ ਗਈ ਹੈ । ਉਹ ਬਹੁਤ ਘੱਟ ਉਮਰ ਵਿੱਚ ਆਪਣੇ ਪਿੱਛੇ ਬਹੁਤ ਸਾਰੀਆਂ ਪਿਆਰੀਆਂ ਯਾਦਾਂ ਛੱਡ ਗਈ ਹੈ ।ਈਸ਼ਵਰ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ’ ।
https://www.instagram.com/p/B8Feax2nCSL/