ਮੀਕਾ ਸਿੰਘ ਨੇ ਪਾਰਟੀ ਗੀਤ ਛੱਡਕੇ ਪੁਰਾਣੇ ਗੀਤ ਗਾਣੇ ਕੀਤੇ ਸ਼ੁਰੂ, ਦੋਸਤ ਨਾਲ ਮਿਲ ਕੇ ਲਗਾਈ ਰੌਣਕ

By  Rajan Sharma July 3rd 2018 12:30 PM

ਪੰਜਾਬੀ ਗਾਇਕਾਂ ਦੀ ਜੇ ਗੱਲ ਕਿੱਤੀ ਜਾਵੇ ਤਾਂ ਮੀਕਾ ਸਿੰਘ ਦਾ ਨਾਮ ਆਉਣਾ ਲਾਜ਼ਮੀ ਹੈ | ਮੀਕਾ ਸਿੰਘ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਿਰਫ਼ ਪੰਜਾਬੀ ਮਿਊਜ਼ਿਕ punjabi music ਇੰਡਸਟਰੀ ਹੀ ਨਹੀਂ ਸਗੋਂ ਬਾਲੀਵੁੱਡ ਵਿਚ ਵੀ ਚੰਗਾ ਨਾਮ ਕਮਾਇਆ ਹੈ| ਦਲੇਰ ਮਹਿੰਦੀ ਦਾ ਭਰਾ ਮੀਕਾ ਸਿੰਘ Mika Singh ਬਾਲੀਵੁੱਡ ਤੇ ਪੰਜਾਬੀ ਫ਼ਿਲਮ ਇੰਡਸਟਰੀ  ਵਿਚ ਕਾਫੀ ਮਸ਼ਹੂਰ ਹੈ| ਬਾਕੀ ਸਾਰੇ ਕਲਾਕਾਰਾਂ ਵਾਂਗ ਮੀਕਾ ਸਿੰਘ ਵੀ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ ਉਹਨਾਂ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਅਤੇ ਉਹਨਾਂ ਦਾ ਇੱਕ ਦੋਸਤ ਪ੍ਰੇਮ ਭਾਟੀਆ ਕਿਸੀ ਪੁਰਾਣੀ ਫ਼ਿਲਮ ਦੇ ਗੀਤ ਤੇ ਪਰਫ਼ਾਰ੍ਮ ਕਰ ਰਹੇ ਹਨ ਅਤੇ ਦੋਨੋ ਹੀ ਗੀਤ ਦਾ ਪੂਰਾ ਆਨੰਦ ਮਾਨ ਰਹੇ ਹਨ|

https://www.instagram.com/p/BkvVM90gm3Z/?utm_source=ig_share_sheet&igshid=zjl36mbmejjz

ਦੱਸ ਦੇਈਏ ਕਿ ਸੱਭ ਤੋਂ ਵੱਡੀ ਗੱਲ ਹੈ ਕਿ ਉਨ੍ਹਾਂ ਦਾ ਹਰ ਗੀਤ ਹਿੱਟ ਹੋ ਹੀ ਜਾਂਦਾ ਹੈ। ਕਿਉਂਕਿ ਉਨ੍ਹਾਂ ਨੂੰ ਗੀਤ ਅਜਿਹੇ ਹੀ ਦਿੱਤੇ ਜਾਂਦੇ ਹਨ, ਜੋ ਹਿੱਟ ਹੋਣ ਲਈ ਹੀ ਬਣੇ ਹੁੰਦੇ ਹਨ ਪਰ ਮੀਕਾ ਸਿੰਘ ਅਜੇ ਤੱਕ ਕੁਆਰੇ ਹਨ। ਇਸ ਦੌਰਾਨ ਉਨ੍ਹਾਂ ਦਾ ਬਾਲੀਵੁੱਡ ਦੀ ਸਭ ਤੋਂ ਬੋਲਡ ਅਦਾਕਾਰਾ ‘ਤੇ ਦਿਲ ਆ ਗਿਆ ਹੈ। ਮੀਕਾ ਸਿੰਘ Mika Singh ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਸੁਪਰਹਿੱਟ ਗੀਤ ‘ਸਾਵਨ ‘ਚ ਲੱਗ ਗਈ ਆਗ’ ਨਾਲ ਕੀਤੀ ਸੀ। ਮੀਕਾ ਨੇ ਸ਼ੁਰੂਆਤ ‘ਚ ਪੰਜਾਬੀ ਗੀਤ ਗਾਏ ਸਨ ਪਰ ਹਿੱਟ ਹੋਣ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਗੀਤਾਂ ‘ਚ ਗਾਉਣ ਦਾ ਮੌਕਾ ਮਿਲਿਆ। ਮੀਕਾ ਦੁਆਰਾ ਗਾਏ ਅਜਿਹੇ ਕਈ ਗੀਤ ਹਨ, ਜੋ ਬੇਹੱਦ ਹਿੱਟ ਹੋਏ ਤੇ ਉਨ੍ਹਾਂ ਦੀ ਵਜ੍ਹਾ ਨਾਲ ਮੀਕਾ ਦੇਸ਼ਭਰ ‘ਚ ਪ੍ਰਸਿੱਧੀ ਮਿਲੀ। ਮੀਕਾ ਸਿੰਘ ਦੁਆਰਾ ਗਾਇਆ ਇਕ-ਇਕ ਗੀਚ ਸੁਪਰਹਿੱਟ ਹੈ ਤੇ ਉਨ੍ਹਾਂ ਦੇ ਨਵੇਂ ਗੀਤਾਂ ਨੂੰ ਜ਼ਿਆਦਾ ਨੌਜਵਾਨ ਪੀੜ੍ਹੀ ਪਸੰਦ ਕਰਦੀ ਹੈ।

Mika Singh Mika Singh

ਇਥੋਂ ਤੱਕ ਕੀ ਵਿਆਹ-ਪਾਰਟੀਆਂ ‘ਚ ਵੀ ਉਨ੍ਹਾਂ ਦੇ ਗੀਤਾਂ ਨੂੰ ਡੀ. ਜੇ ‘ਤੇ ਲਗਾ ਕੇ ਭੰਗੜਾ ਪਾਇਆ ਜਾਂਦਾ ਹੈ। ਮੀਕਾ ਸਿੰਘ Mika Singh ਬਾਲੀਵੁੱਡ ‘ਚ ਸਭ ਤੋਂ ਲੋਕਪ੍ਰਿਯ ਗਾਇਕ ਹੈ। ਦੱਸ ਦੇਈਏ ਕਿ ਇਸ ਪੰਜਾਬੀ ਮੁੰਡੇ ਨੇ ਵਿਆਹ ਕਰਵਾਉਣ ਦਾ ਫੈਸਲਾ ਲਿਆ ਹੈ। ਮੀਕਾ Mika Singh ਨੇ ਆਪਣੇ ਫੈਨਜ਼ ਨੂੰ ਭਰੋਸਾ ਦਿੱਤਾ ਹੈ ਕਿ ਇਹ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝੇਗਾ। ਇਕ ਇੰਟਰਵਿਊ ਦੌਰਾਨ ਜਦੋਂ ਮੀਕਾ ਸਿੰਘ ਤੋਂ ਵਿਆਹ ਬਾਰੇ ਪੁੱਛਿਆ ਗਿਆ ਕਿ ਕਿਸ ਨਾਲ ਵਿਆਹ ਕਰਵਾਉਣਾ ਚਾਹੁੰਦੇ ਹੋ ਤਾਂ ‘ਤੇ ਉਨ੍ਹਾਂ ਨੇ ‘ਸਨਮ ਰੇ’ ਅਦਾਕਾਰਾ ਉਰਵਸ਼ੀ ਰੌਤੇਲਾ ਦਾ ਨਾਂ ਲਿਆ।

Urvashi - Mika

Related Post