ਮੀਕਾ ਸਿੰਘ 'ਨੱਚ ਬੇਬੀ' ਨਾਲ ਪਾ ਰਹੇ ਧਮਾਲ 

By  Shaminder September 10th 2018 08:15 AM

ਬੇਬੀ ਨੂੰ ਨਚਾਉਣ ਆ ਗਏ ਨੇ ਮੀਕਾ ਸਿੰਘ Mika Singh ਅਤੇ ਬੇਬੀ ਵੀ ਉਨ੍ਹਾਂ ਨਾਲ ਮਸਤ ਹੋ ਕੇ ਡਾਂਸ ਕਰ ਰਹੀ ਹੈ । ਜੀ ਹਾਂ ਮੀਕਾ ਸਿੰਘ ਦਾ ਨਵਾਂ ਗੀਤ 'ਨੱਚ ਬੇਬੀ' Nach Baby ਰਿਲੀਜ਼ ਹੋ ਚੁੱਕਿਆ ਹੈ ।ਉਨ੍ਹਾਂ ਨੇ ਇੱਕ ਵੀਡਿਓ ਸਾਂਝਾ ਕਰਦੇ ਹੋਏ ਇਸ ਗੀਤ ਨੂੰ ਸੁਪੋਰਟ ਕਰਨ ਦੀ ਅਪੀਲ ਆਪਣੇ ਪ੍ਰਸੰਸ਼ਕਾਂ ਨੂੰ ਕੀਤੀ ਹੈ ।ਇਸ ਗੀਤ 'ਚ ਮੀਕਾ ਸਿੰਘ ਦਾ ਬੀਬਾ ਸਿੰਘ ਨੇ ਵੀ ਸਾਥ ਦਿੱਤਾ ਹੈ ।ਇਹ ਗੀਤ 'ਤੇ ਮੀਕਾ ਸਿੰਘ ਅਤੇ ਬੀਬਾ ਸਿੰਘ ਨੇ ਇਸ ਗੀਤ ਦੇ ਜ਼ਰੀਏ ਰੰਗ ਬੰਨਣ ਦੀ ਪੂਰੀ ਕੋਸ਼ਿਸ ਕੀਤੀ ਹੈ ਅਤੇ ਇਸ ਗੀਤ ਨੂੰ ਲੋਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

https://www.instagram.com/p/Bnd4J5uAAZy/?hl=en&taken-by=mikasingh

ਮੀਕਾ ਸਿੰਘ ਨੂੰ ਇਸ ਗੀਤ ਤੋਂ ਕਾਫੀ ਉਮੀਦਾਂ ਨੇ ,ਉਨ੍ਹਾਂ ਨੂੰ ਉਮੀਦ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਰੋਤੇ ਉਨ੍ਹਾਂ ਦੇ ਗੀਤ ਨੂੰ ਓਨਾ ਹੀ ਪਿਆਰ ਦੇਣਗੇ । ਜਿਨ੍ਹਾਂ ਕਿ ਪਹਿਲਾਂ ਆਏ ਗੀਤਾਂ ਨੂੰ ਮਿਲਿਆ ਹੈ ।ਗਾਇਕ ਮੀਕਾ ਸਿੰਘ ਮੁੜ ਤੋਂ ਆਪਣੇ ਸਰੋਤਿਆਂ ਲਈ ਨਵਾਂ ਗੀਤ ਲੈ ਕੇ ਆ ਰਹੇ ਨੇ । ਬਾਲੀਵੁੱਡ ਦੇ ਨਾਲ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਧੁੰਮਾਂ ਪਾਉਣ ਵਾਲਾ ਇਹ ਗਾਇਕ ਹੁਣ 'ਨੱਚ ਬੇਬੀ' ਨਾਲ ਜ਼ਬਰਦਸਤ ਵਾਪਸੀ ਕਰ ਰਿਹਾ ਹੈ । ਮੀਕਾ ਵੱਲੋਂ ਗਾਏ ਗਏ ਇਸ ਗੀਤ ਦੇ ਬੋਲ ਸੰਨੀ ਕੁਮਾਰ ਵੱਲੋਂ ਲਿਖੇ ਗਏ ਨੇ ਅਤੇ ਇਸ ਨੂੰ ਸੰਗੀਤਬੱਧ ਕੀਤਾ ਹੈ ਗੋਲਡੀ ਦੇਸੀ ਕਰਿਊ ਅਤੇ ਸਤਪਾਲ ਦੇਸੀ ਕਰਿਊ ਨੇ ।

https://www.instagram.com/p/BngMn8XAKdd/?hl=en&taken-by=mikasingh

ਮੀਕਾ ਸਿੰਘ ਅਤੇ ਡਾ. ਤਰੰਗ ਕ੍ਰਿਸ਼ਨਾ ਦੇ ਨਿਰਦੇਸ਼ਨ ਹੇਠ ਬਣੇ 'ਨੱਚ ਬੇਬੀ' ਗੀਤ 'ਤੇ ਮੀਕਾ ਕਿੰਨੇ ਕੁ ਲੋਕਾਂ ਨੂੰ ਨਚਾਉਣ 'ਚ ਕਾਮਯਾਬ ਰਹਿੰਦੇ ਨੇ ,ਪਰ ਫਿਲਹਾਲ ਤਾਂ ਮੀਕਾ ਆਪਣੇ ਇਸ ਨਵੇਂ ਗੀਤ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਨੇ । ਮੀਕਾ ਵਜੋਂ ਮਸ਼ਹੂਰ ਹੋਏ ਅਮਰੀਕ ਸਿੰਘ ਦਾ ਜਨਮ ਉੱਨੀ ਸੋ ਸਤੱਤਰ 'ਚ ਹੋਇਆ ਸੀ । ਉਨ੍ਹਾਂ ਨੇ ਪੰਜਾਬੀ ਅਤੇ ਹਿੰਦੀ ਤੋਂ ਇਲਾਵਾ ਬੰਗਾਲੀ ਫਿਲਮਾਂ 'ਚ ਵੀ ਆਪਣੀ ਅਵਾਜ਼ ਦਿੱਤੀ ਹੈ ।ਪਾਲੀਵੁੱਡ ਦੇ ਨਾਲ –ਨਾਲ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਗੀਤ ਗਾ ਕੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਹੈ ।

 

Related Post