Mika Di Vohti: ਮੀਕਾ ਦੇ ਸਵਯੰਵਰ 'ਚ ਮਨੋਰੰਜਨ ਦਾ ਤੜਕਾ ਲਗਾਉਣ ਆ ਰਹੀ ਹੈ ਸ਼ਹਿਨਾਜ਼ ਗਿੱਲ

Mika Di Vohti: ਪਾਲੀਵੁੱਡ ਤੇ ਬਾਲੀਵੁੱਡ ਦੀ ਮੋਸਟ ਬੈਚਲਰ ਗਾਇਕ ਮੀਕਾ ਸਿੰਘ ਜੋ ਕਿ ਬਹੁਤ ਜਲਦ ਘੋੜੀ ਚੜਣ ਜਾ ਰਹੇ ਹਨ। ਜਿਸ ਕਰਕੇ ਉਹ ਆਪਣੇ ਰਿਐਲਿਟੀ ਸ਼ੋਅ ਵਿੱਚ ਆਪਣੀ ਦੁਲਹਨ ਦੀ ਤਲਾਸ਼ ਕਰ ਰਹੇ ਹਨ। ਇਸ ਟੀਵੀ ਸ਼ੋਅ ਦਾ ਨਾਮ ਸਵਯੰਵਰ - ਮੀਕਾ ਦੀ ਵਹੁਟੀ ਹੈ। ਹੁਣ ਇਸ ਸ਼ੋਅ ਵਿੱਚ ਦਰਸ਼ਕਾਂ ਦੀ ਚਹੇਤੀ Shehnaaz Gill ਦੀ ਐਂਟਰੀ ਵੀ ਹੋਣ ਵਾਲੀ ਹੈ।
ਹੋਰ ਪੜ੍ਹੋ : Taarak Mehta Ka Ooltah Chashmah: ਇੱਕ ਹੋਰ ਅਦਾਕਾਰ 14 ਸਾਲ ਬਾਅਦ 'ਤਾਰਕ ਮਹਿਤਾ' ਛੱਡਣਗੇ, ਪ੍ਰਸ਼ੰਸਕ ਹੋਏ ਨਿਰਾਸ਼
ਜੀ ਹਾਂ ਸ਼ਹਿਨਾਜ਼ ਗਿੱਲ ਜੋ ਕਿ ਆਪਣੀ ਅਦਾਵਾਂ ਦੇ ਨਾਲ ਇਸ ਸ਼ੋਅ ‘ਚ ਚਾਰ ਚੰਨ ਲਗਾ ਰਹੀ ਹੈ। ਸ਼ਹਿਨਾਜ਼ ਦੇ ਪ੍ਰਸ਼ੰਸਕ ਇਹ ਖਬਰ ਮਿਲਣ ਤੋਂ ਬਾਅਦ ਉਤਸ਼ਾਹਿਤ ਹਨ। ਇਹ ਸ਼ੋਅ 19 ਜੂਨ ਤੋਂ ਸ਼ੁਰੂ ਹੋ ਰਿਹਾ ਹੈ ਤਾਂ ਆਓ ਜਾਣਦੇ ਹਾਂ ਮੀਕਾ ਦੇ ਇਸ ਸ਼ੋਅ 'ਚ ਸ਼ਹਿਨਾਜ਼ ਦਾ ਕੀ ਰੋਲ ਹੋਵੇਗਾ।
ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੀਆਂ ਖੂਬਸੂਰਤ ਕੁੜੀਆਂ ਮੀਕਾ ਸਿੰਘ ਦੀ ਦੁਲਹਨ ਬਣਨ ਲਈ ਸ਼ੋਅ 'ਤੇ ਆ ਰਹੀਆਂ ਹਨ। ਸ਼ਹਿਨਾਜ਼ ਇਸ ਰਿਐਲਿਟੀ ਸ਼ੋਅ ਵਿੱਚ ਮੀਕਾ ਨੂੰ ਆਪਣੇ ਲਈ ਸਹੀ ਵਹੁਟੀ ਲੱਭਣ ਵਿੱਚ ਮਦਦ ਕਰੇਗੀ ਅਤੇ ਉਸ ਨੂੰ ਕਈ ਟਿਪਸ ਵੀ ਦੇਵੇਗੀ। ਮੀਕਾ ਥੋੜਾ ਸ਼ਰਮੀਲਾ ਹੈ ਅਤੇ ਚੁਲਬਲੇ ਸੁਭਾਅ ਵਾਲੀ ਸ਼ਹਿਨਾਜ਼ ਇਸ ਸ਼ੋਅ ਵਿੱਚ ਮਨੋਰੰਜਨ ਤੜਕਾ ਲਗਾਵੇਗੀ।
ਇਸ ਸ਼ੋਅ 'ਚ ਦਰਸ਼ਕਾਂ ਲਈ ਕਾਫੀ ਕੁਝ ਦੇਖਣ ਨੂੰ ਮਿਲਦਾ ਹੈ, ਭਾਵੇਂ ਇਹ ਸ਼ੋਅ ਅਜੇ ਆਨ-ਏਅਰ ਨਹੀਂ ਹੋਇਆ ਹੈ ਪਰ ਜਿਵੇਂ-ਜਿਵੇਂ ਸ਼ੋਅ ਨਾਲ ਜੁੜੀਆਂ ਅਪਡੇਟਾਂ ਆ ਰਹੀਆਂ ਹਨ, ਲੋਕਾਂ ਦੀ ਦਿਲਚਸਪੀ ਇਸ ਸ਼ੋਅ ਨੂੰ ਲੈ ਕੇ ਵਧਦੀ ਜਾ ਰਹੀ ਹੈ। ਦੱਸ ਦਈਏ ਗਾਇਕ ਮੀਕਾ ਸਿੰਘ ਨੇ ਦਰਸ਼ਕਾਂ ਨੂੰ ਕਈ ਬਲਾਕਬਸਟਰ ਗੀਤ ਦਿੱਤੇ ਹਨ। ਮੀਕਾ ਤੋਂ ਪਹਿਲਾਂ ਰਾਖੀ ਸਾਵੰਤ, ਰਾਹੁਲ ਮਹਾਜਨ, ਰਤਨ ਰਾਜਪੂਤ, ਮੱਲਿਕਾ ਸ਼ੇਰਾਵਤ ਸਵਯੰਵਰ ਕਰ ਚੁੱਕੇ ਹਨ।
ਹੋਰ ਪੜ੍ਹੋ : ਚੰਕੀ ਪਾਂਡੇ ਨੇ ਉਡਾਇਆ ਫਰਾਹ ਖ਼ਾਨ ਦੀ ਐਕਟਿੰਗ ਦਾ ਮਜ਼ਾਕ, ਫਰਾਹ ਨੇ ਦਿੱਤਾ ਜਵਾਬ, ਕਿਹਾ 'ਆਪਣੀ ਬੇਟੀ ਨੂੰ ਸੰਭਾਲ ਪਹਿਲੇ'