ਕੀ ਚੰਡੀਗੜ੍ਹ ਦੀ ਨੀਤ ਦੀ ਜਗ੍ਹਾ ਅਕਾਂਕਸ਼ਾ ਪੁਰੀ ਬਣੀ ‘ਮੀਕਾ ਦੀ ਵਹੁਟੀ'?

ਟੀਵੀ ਦਾ ਰਿਆਲਿਟੀ ਸ਼ੋਅ ਮੀਕਾ ਦੀ ਵਹੁਟੀ ਆਪਣੇ ਅਖੀਰਲੇ ਪੜਾਅ ਤੱਕ ਪਹੁੰਚ ਗਿਆ ਹੈ। ਜਲਦੀ ਹੀ ਮੀਕਾ ਸਿੰਘ ਦੀ ਜ਼ਿੰਦਗੀ ‘ਚ ਖ਼ੂਬਸੂਰਤ ਜੀਵਨ ਸਾਥੀ ਦੀ ਐਂਟਰੀ ਹੋਣ ਵਾਲੀ ਹੈ। ਜਿਸ ਕਰਕੇ ਮੀਕਾ ਦੇ ਸਵਯੰਵਰ ‘ਚ 13 ਸੁੰਦਰੀਆਂ ਨੇ ਭਾਗ ਲਿਆ ਸੀ। ਜਿਨ੍ਹਾਂ 'ਚੋਂ 3 ਸੁੰਦਰੀਆਂ ਨੇ ਫਿਨਾਲੇ 'ਚ ਆਪਣੀ ਜਗ੍ਹਾ ਬਣਾਈ। ਰਿਪੋਰਟਸ ਮੁਤਾਬਿਕ ਮੀਕਾ ਦੇ ਸਵਯੰਵਰ ਦਾ ਫਿਨਾਲੇ ਹੋ ਗਿਆ ਹੈ।
ਹੋਰ ਪੜ੍ਹੋ : ਸੱਜੀ-ਧੱਜੀ ਕੈਟਰੀਨਾ ਕੈਫ ਦੀਆਂ ਅਣਦੇਖੀਆਂ ਤਸਵੀਰਾਂ ਹੋਈਆਂ ਵਾਇਰਲ, ਲੋਕ ਪੁੱਛ ਰਹੇ ਨੇ ਕੀ ਬੇਬੀ ਸ਼ਾਵਰ ਹੋ ਗਿਆ ਹੈ?
ਬਿੱਗ ਬੌਸ ਸਟਾਰ ਪਾਰਸ ਛਾਬੜਾ ਦੀ ਸਾਬਕਾ ਪ੍ਰੇਮਿਕਾ ਆਕਾਂਕਸ਼ਾ ਪੁਰੀ ਨੇ ਕੁਝ ਸਮਾਂ ਪਹਿਲਾਂ ਮੀਕਾ ਸਿੰਘ ਦੇ ਸਵਯੰਵਰ 'ਚ ਐਂਟਰੀ ਕੀਤੀ ਸੀ। ਆਉਂਦਿਆਂ ਹੀ ਆਕਾਂਕਸ਼ਾ ਪੁਰੀ ਨੇ ਮੀਕਾ ਸਿੰਘ 'ਤੇ ਆਪਣਾ ਜਾਦੂ ਚਲਾ ਦਿੱਤਾ ਸੀ।
ਮੀਕਾ ਦੀ ਵਹੁਟੀ ਸ਼ੋਅ ‘ਚ ਮੀਕਾ ਸਿੰਘ ਦੇ ਨਾਲ ਆਪਣੇ ਆਖਰੀ ਪੜਾਅ 'ਤੇ ਪਹੁੰਚ ਗਿਆ ਹੈ ਜਿੱਥੇ ਦਰਸ਼ਕ ਸ਼ੋਅ ਦੇ ਫਾਈਨਲਿਸਟ - ਆਕਾਂਕਸ਼ਾ ਪੁਰੀ, ਪ੍ਰਾਂਤੀਕਾ ਦਾਸ ਅਤੇ ਨੀਤ ਮਹਿਲ ਹਨ।
ਰਿਪੋਰਟਸ ਦੇ ਮੁਤਾਬਿਕ ਮੀਕਾ ਸਿੰਘ ਨੇ ਆਪਣੀ ਦੁਲਹਣ ਦੇ ਰੂਪ ‘ਚ ਆਪਣੀ ਦੋਸਤ ਅਕਾਂਕਸ਼ਾ ਪੁਰੀ ਜਾਂ ਫਿਰ ਚੰਡੀਗੜ੍ਹ ਦੀ ਨੀਤ ਮਹਿਲ ‘ਚੋਂ ਕਿਸੇ ਇੱਕ ਦੀ ਚੋਣ ਕਰਨੀ ਪਈ। ਸੂਤਰਾਂ ਦੇ ਮੁਤਾਬਿਕਾ ਅਕਾਂਕਸ਼ਾ ਪੁਰੀ ਨੇ ਇਸ ਸ਼ੋਅ ਨੂੰ ਜਿੱਤ ਲਿਆ ਹੈ। ਪਰ ਅਜੇ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ।
ਸਵਯੰਵਰ ਮੀਕਾ ਦੀ ਵਹੁਟੀ ਦਾ ਪ੍ਰੀਮੀਅਰ 19 ਜੂਨ ਨੂੰ ਹੋਇਆ ਸੀ। ਨਿਰਮਾਤਾਵਾਂ ਨੇ ਆਕਾਂਕਸ਼ਾ ਪੁਰੀ ਨੂੰ ਵਾਈਲਡਕਾਰਡ ਪ੍ਰਤੀਯੋਗੀ ਵਜੋਂ ਪੇਸ਼ ਕੀਤਾ ਸੀ। ਇਹ ਅਦਾਕਾਰਾ, ਜੋ 10 ਸਾਲਾਂ ਤੋਂ ਮੀਕਾ ਦੀ ਦੋਸਤ ਹੈ। ਅਕਾਂਕਸ਼ਾ ਨੇ ਆਪਣੀਆਂ ਭਾਵਨਾਵਾਂ ਨੂੰ ਪੂਰੇ ਦਿਲ ਨਾਲ ਮੀਕਾ ਸਿੰਘ ਦੇ ਅੱਗੇ ਬਿਆਨ ਕੀਤੀਆਂ ਸਨ।
ਇਸ ਸ਼ੋਅ ਦੇ ਗ੍ਰੈਂਡ ਫਿਨਾਲੇ ‘ਚ ਕਈ ਨਾਮੀ ਕਲਾਕਾਰ ਸ਼ਾਮਿਲ ਹੋਣਗੇ। ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਦੀ ਨੀਤ ਮਹਿਲ ਦੇ ਬਤੌਰ ਵਿਜੇਤਾ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਪਰ ਹੁਣ ਦੇਖਣਾ ਹੋਵੇਗਾ ਕਿ ਮੀਕਾ ਸਿੰਘ ਕਿਸ ਨੂੰ ਆਪਣੀ ਵਹੁਟੀ ਦੇ ਰੂਪ ‘ਚ ਚੁਣਦੇ ਹਨ।