ਪ੍ਰਿਯੰਕਾ ਚੋਪੜਾ ਦੀ ਨਵੀਂ ਲੁੱਕ ਨੇ ਕੀਤਾ ਸਭ ਨੂੰ ਹੈਰਾਨ, ਦੇਖੋ ਤਸਵੀਰਾਂ

ਪ੍ਰਿਯੰਕਾ ਚੋਪੜਾ ਦੀ ਨਵੀਂ ਲੁੱਕ ਨੇ ਕੀਤਾ ਸਭ ਨੂੰ ਹੈਰਾਨ, ਦੇਖੋ ਤਸਵੀਰਾਂ: ਬਾਲੀਵੁੱਡ ਦੀ ਦੇਸੀ ਗਰਲ ਇਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਈ ਹੈ। ਜੀ ਹਾਂ ਪ੍ਰਿਯੰਕਾ ਚੋਪੜਾ ਜੋ ਕਿ ਆਪਣੇ ਪਤੀ ਨਿਕ ਜੋਨਸ ਨਾਲ ਮੇਟ ਗਾਲਾ 2019 ਜੇ ਇਵੇਂਟ ‘ਚ ਪਹੁੰਚੇ। ਪ੍ਰਿਯੰਕਾ ਚੋਪੜਾ ਦੀ ਇਸ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦੀਆਂ ਇਹ ਤਸਵੀਰਾਂ ਦੇਖ ਕੇ ਸਭ ਹੈਰਾਨ ਹੋ ਗਏ ਹਨ ਤੇ ਇਨ੍ਹਾਂ ਤਸਵੀਰਾਂ ਚ ਉਨ੍ਹਾਂ ਦੀ ਲੁੱਕ ਦਾ ਖੂਬ ਮਜ਼ਾਕ ਵੀ ਉੱਡਾਇਆ ਜਾ ਰਿਹਾ ਹੈ।
View this post on Instagram
ਹੋਰ ਵੇਖੋ:ਵਿਆਹ ਵਾਲੇ ਦਿਨ ਵੀ ਲਾੜਾ ਖੇਡਦਾ ਰਿਹਾ PUBG ਗੇਮ, ਵੀਡੀਓ ਹੋ ਰਹੀ ਹੈ ਖੂਬ ਵਾਇਰਲ
ਪ੍ਰਿਯੰਕਾ ਚੋਪੜਾ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵੀ ਸ਼ੇਅਰ ਕੀਤੀਆਂ ਨੇ ਜਿਸ ਤੋਂ ਬਾਅਦ ਲੋਕਾਂ ਨੇ ਮਜ਼ਾਕੀਆ ਵਾਲੇ ਮੈਸੇਜਾਂ ਦੀ ਝੜੀ ਲਾ ਦਿੱਤੀ ਹੈ। ਦਰਸ਼ਕਾਂ ਨੂੰ ਸਮਝ ਹੀ ਨਹੀਂ ਆ ਰਹੀ ਹੈ ਕਿ ਪ੍ਰਿਯੰਕਾ ਨੇ ਪਾਇਆ ਕੀ ਹੈ ਤੇ ਹੇਅਰ ਸਟਾਈਲ ਕੀ ਬਣਾਇਆ ਹੈ। ਪ੍ਰਿਯੰਕਾ ਚੋਪੜਾ ਨੇ ਅਜਿਹਾ ਲੁੱਕ ਬਦਲਿਆ ਹੈ ਕਿ ਪਛਾਣਨਾ ਮੁਸ਼ਕਿਲ ਹੈ।
View this post on Instagram
ਨਿਊਯਾਰਕ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਮੈਚਿੰਗ ਵ੍ਹਾਈਟ ਤੇ ਸਿਲਵਰ ਕੱਪੜਿਆਂ ‘ਚ ਨਜ਼ਰ ਆ ਰਹੇ ਹਨ। ਪ੍ਰਿਯੰਕਾ ਇਸ ਤੋਂ ਪਹਿਲਾਂ ਵੀ ਖਾਕੀ ਰੰਗ ਦੇ ਲੰਬੇ ਕੋਟ ‘ਚ ਨਜ਼ਰ ਆਈ ਸੀ ਜਿਸ ਤੇ ਵੀ ਲੋਕਾਂ ਨੇ ਮਜ਼ਾਕ ਉੱਡਾਇਆ ਸੀ।