ਮਹਿਤਾਬ ਵਿਰਕ ‘ਨੀ ਮੈਂ ਸੱਸ ਕੁੱਟਣੀ’ ਫ਼ਿਲਮ ਦੇ ਨਾਲ ਕਰਨ ਜਾ ਰਹੇ ਨੇ ਅਦਾਕਾਰੀ ‘ਚ ਆਪਣਾ ਡੈਬਿਊ

By  Lajwinder kaur October 10th 2019 01:01 PM -- Updated: October 10th 2019 01:03 PM

ਪੰਜਾਬੀ ਮਨੋਰੰਜਨ ਜਗਤ ਦੀ ਵੱਧਦੀ ਲੋਕਪ੍ਰਿਯਤਾ ਦੇ ਚੱਲਦੇ ਨਵੇਂ-ਨਵੇਂ ਵਿਸ਼ਿਆਂ ਉੱਤੇ ਫ਼ਿਲਮਾਂ ਬਣਾਈਆਂ ਜਾ ਰਹੀਆਂ ਹਨ। ਜਿਸਦੇ ਚੱਲਦੇ ਨਵੀਂ ਫ਼ਿਲਮਾਂ ਦੇ ਨਾਲ ਨਵੇਂ ਚਿਹਰੇ ਵੀ ਅਦਾਕਾਰੀ ਦੇ ਖੇਤਰ ਚ ਸਾਹਮਣੇ ਆ ਰਹੇ ਹਨ।

ਹੋਰ ਵੇਖੋ:ਮਨਿੰਦਰ ਬੁੱਟਰ ਦੇ ਗੀਤ ‘ਇੱਕ ਤੇਰਾ’ ‘ਤੇ ਇਸ ਕਿਊਟ ਬੱਚੀ ਦੀ ਆਦਾਵਾਂ ਜਿੱਤ ਰਹੀਆਂ ਨੇ ਸਭ ਦਾ ਦਿਲ, ਦੇਖੋ ਵਾਇਰਲ ਵੀਡੀਓ

ਗੱਲ ਕਰਦੇ ਹਾਂ ਪੰਜਾਬੀ ਗਾਇਕ ਮਹਿਤਾਬ ਵਿਰਕ ਦੀ ਜੋ ਕਿ ਅਦਾਕਾਰੀ ‘ਚ ਕਦਮ ਰੱਖਣ ਜਾ ਰਹੇ ਹਨ। ਜੀ ਹਾਂ ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਸਤਿ ਸ੍ਰੀ ਅਕਾਲ ਜੀ

ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਮੇਰੀ ਡੈਬਿਊ ਫ਼ਿਲਮ ਸ਼ੁਰੂ ਹੋਈ ਹੈ...ਜਿਵੇਂ ਤੁਸੀਂ ਮੇਰੇ ਮਿਊਜ਼ਿਕ ਨੂੰ ਪਿਆਰ ਦਿੱਤਾ ਹੈ ਤੇ ਹੁਣ ਉਮੀਦ ਕਰਦਾ ਹਾਂ ਤੁਸੀਂ ਫ਼ਿਲਮ ਨੂੰ ਵੀ ਜ਼ਰੂਰ ਪਸੰਦ ਕਰੋਗੇ #ਵਾਹਿਗੁਰੂ ਮਿਹਰ ਕਰੇ’

 

View this post on Instagram

 

Sat Shri Akal Ji ? Waheguru ji di kirpa nal Ajj Meri Debut Movie Start hoyi Aa...jida tusi mere music nu pyaar ditta & hun umeed karda tusi film nu v jrur pasand kroge #wmk ? #Parveenkumar #RajuVerma #banwaitfilms @mohitbanwait @devgananita @ghuggigurpreet @karamjitanmol @nirmalrishi696 @daasfilms @dharambir_bhangu

A post shared by Mehtab Virk (ਮਹਿਤਾਬ ਵਿਰਕ) (@iammehtabvirk) on Oct 9, 2019 at 10:35pm PDT

ਜੇ ਗੱਲ ਕਰੀਏ ਫ਼ਿਲਮ ਦੇ ਨਾਂਅ ਦੀ ਤਾਂ ਉਹ ਕੁਝ ਵੱਖਰਾ ਹੀ ਹੈ। ਕਿਉਂਕਿ ‘ਨੀ ਮੈਂ ਸੱਸ ਕੁੱਟਣੀ’ ‘ਤੇ ਗੀਤ ਅਤੇ ਬੋਲੀਆਂ ‘ਚ ਤਾਂ ਬਹੁਤ ਵਾਰ ਸੁਣਨ ਨੂੰ ਮਿਲਦਾ ਹੈ। ਫ਼ਿਲਮ ਦਾ ਨਿਰਦੇਸ਼ਨ ਪ੍ਰਵੀਨ ਕੁਮਾਰ ਕਰ ਰਹੇ ਹਨ। ਫ਼ਿਲਮ ਦੀ ਕਹਾਣੀ ਪੰਜਾਬੀ ਇੰਡਸਟਰੀ ਦੇ ਨਾਮਵਰ ਲੇਖ਼ਕ ਰਾਜੂ ਵਰਮਾ ਵੱਲੋਂ ਲਿਖੀ ਗਈ ਹੈ। ਬਨਵੈਤ ਫ਼ਿਲਮਜ਼ ਦੇ ਬੈਨਰ ਹੇਠ ਫ਼ਿਲਮ ਰਿਲੀਜ਼ ਕੀਤੀ ਜਾਵੇਗੀ। ਮੋਹਿਤ ਬਨਵੈਤ ਵੱਲੋਂ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਇਹ ਫ਼ਿਲਮ ‘ਚ ਪੰਜਾਬੀ ਇੰਡਸਟਰੀ ਦੇ ਨਾਮੀ ਚਿਹਰੇ ਨਿਰਮਲ ਰਿਸ਼ੀ, ਅਨਿਤਾ ਦੇਵਗਨ, ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਤੋਂ ਇਲਾਵਾ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਸਾਲ ਦਰਸ਼ਕਾਂ ਦੀ ਝੋਲੀ ਪੈ ਜਾਵੇਗੀ।

Related Post