‘ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ।
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ’ ।
ਜਿਵੇਂ ਸੂਰਜ ਦੀ ਰੌਸ਼ਨੀ ਨੂੰ ਕਾਲੇ ਬੱਦਲ ਵੀ ਜ਼ਿਆਦਾ ਦੇਰ ਤੱਕ ਰੋਕ ਨਹੀਂ ਸਕਦੇ । ਉਵੇਂ ਹੀ ਹੁਨਰਮੰਦ ਦੀ ਕਲਾ ਨੂੰ ਗਰੀਬੀ ਵਰਗੀ ਮਜ਼ਬੂਰੀ ਵੀ ਦੱਬ ਨਹੀਂ ਸਕਦੀ । ਅਜਿਹੀ ਇੱਕ ਮਿਸਾਲ ਦੇਖਣ ਨੂੰ ਮਿਲ ਰਹੀ ਹੈ ਸੋਸ਼ਲ ਮੀਡੀਆ ਉੱਤੇ ।
ਹੋਰ ਪੜ੍ਹੋ : ਐਕਟਰੈੱਸ ਗੁਰਪ੍ਰੀਤ ਕੌਰ ਚੱਢਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
Image Source: facebook
ਪੰਜਾਬੀ ਮਿਊਜ਼ਿਕ ਜਗਤ ਦੇ ਗੀਤਕਾਰ ਮੱਟ ਸ਼ੇਰੋਂ ਵਾਲਾ (Matt Sheron Wala) ਨੇ ਗਲੀਆਂ ‘ਚ ਰੁਲਦਾ ਗਾਇਕੀ ਦਾ ਹੀਰਾ ਲੱਭਿਆ ਹੈ। ਉਨ੍ਹਾਂ ਨੇ ਇਸ ਗੁਰਸਿੱਖ ਨੌਜਵਾਨ ਦੀ ਵੀਡੀਓ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ। ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਦੇਖੋ ਇਹ ਵੀਡੀਓ-
ਪਿੰਡ ਸਫੀਪੁਰ ਕਲਾਂ ਦਾ ਅਵਤਾਰ ਸਿੰਘ ਜੋ ਕਿ ਬਾਕਮਾਲ ਦੀ ਆਵਾਜ਼ ਦਾ ਮਾਲਿਕ ਹੈ। ਵੀਡੀਓ ‘ਚ ਦੇਖ ਸਕਦੇ ਹੋ ਉਹ ਸੂਫੀ ਗਾਇਕ ਸਤਿੰਦਰ ਸਰਤਾਜ ਤੋਂ ਲੈ ਕੇ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਅਤੇ ਹੋਰ ਕਈ ਨਾਮੀ ਗਾਇਕਾਂ ਦੇ ਗਾਏ ਗੀਤ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਗਾ ਰਿਹਾ ਹੈ।
ਉਨ੍ਹਾਂ ਨੇ ਇਸ ਨੌਜਵਾਨ ਨਾਲ ਵਾਅਦਾ ਕੀਤਾ ਹੈ ਕਿ ਉਹ ਉਸ ਨੂੰ ਆਪਣਾ ਲਿਖਿਆ ਗੀਤ ਗਾਉਣ ਲਈ ਜ਼ਰੂਰ ਦੇਣਗੇ। ਜੇ ਗੱਲ ਕਰੀਏ ਮੱਟ ਸ਼ੇਰੋਂ ਵਾਲਾ ਦੀ ਤਾਂ ਉਹ ਭਾਰਤੀ ਫੌਜ ‘ਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨੇ ਤੇ ਉਹ ਨਾਮਵਰ ਗੀਤਕਾਰ ਨੇ ਜਿੰਨ੍ਹਾਂ ਦੇ ਗੀਤਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵੱਡੇ-ਵੱਡੇ ਗਾਇਕ ਗਾ ਚੁੱਕੇ ਹਨ।