ਪੰਜਾਬੀ ਮਿਊਜ਼ਿਕ ਜਗਤ ਦੇ ਮਸ਼ਹੂਰ ਗੀਤਕਾਰ ਮੱਟ ਸ਼ੇਰੋਂ ਵਾਲਾ (Matt Sheron Wala) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ।
Image Source: facebook
ਹੋਰ ਪੜ੍ਹੋ : ਅੰਗਰੇਜ਼ੀ ਬੋਲੀਆਂ ‘ਤੇ ਦੇਸੀ ਅੰਦਾਜ਼ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਰਹੇ ਨੇ ਗਾਇਕ ਦਿਲਜੀਤ ਦੋਸਾਂਝ, ਬਾਲੀਵੁੱਡ ਐਕਟਰੈੱਸ ਫ਼ਾਤਿਮਾ ਸਨਾ ਸ਼ੇਖ ਨੇ ਕੀਤਾ ਕਮੈਂਟ, ਦੇਖੋ ਵੀਡੀਓ
Image Source: facebook
ਕੁਝ ਦਿਨ ਪਹਿਲਾਂ ਹੀ ਉਹ ਹੈਪੀ ਰਾਏਕੋਟੀ ਦੇ ਨਵੇਂ ਘਰ ਪਹੁੰਚੇ । ਜਿੱਥੇ ਪਹੁੰਚ ਕੇ ਉਨ੍ਹਾਂ ਨੇ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਨੂੰ ਦਿਲੋਂ ਵਧਾਈ ਦਿੱਤੀ । ਉਨ੍ਹਾਂ ਨੇ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਬਤੌਰ ਗੀਤਕਾਰ ਹੋਣਦੇ ਨਾਤੇ ਹੈਪੀ ਰਾਏਕੋਟੀ ਨੇ ਮਿਹਨਤ ਕਰਕੇ ਆਪਣਾ ਘਰ ਬਣਾਇਆ ਹੈ ।
Image Source: facebook
ਇਸ ਵੀਡੀਓ ‘ਚ ਉਨ੍ਹਾਂ ਦੇ ਨਾਲ ਗਾਇਕ ਖੁਦਾ ਬਖ਼ਸ਼ ਵੀ ਨਜ਼ਰ ਆ ਰਿਹਾ ਹੈ। ਜਿੱਥੇ ਗੀਤਕਾਰ ਤੇ ਗਾਇਕ ਇਕੱਠੇ ਹੋ ਜਾਣ ਤਾਂ ਸੁਰਾਂ ਦੀ ਮਹਿਫਿਲ ਨਾ ਲੱਗੇ ਇਹ ਤਾਂ ਹੋ ਹੀ ਨਹੀਂ ਸਕਦਾ । ਇਸ ਵੀਡੀਓ ‘ਚ ਦੇਖ ਸਕਦੇ ਹੋ ਕਿਵੇਂ ਲਾਈਵ ਖੁਦਾ ਬਖ਼ਸ਼ ਤੇ ਹੈਪੀ ਰਾਏਕੋਟੀ ਨੇ ਆਪਣੀ ਗਾਇਕੀ ਦੇ ਨਾਲ ਸਮਾਂ ਬੰਨ ਦਿੱਤਾ।
Image Source: facebook
ਇਸ ਵੀਡੀਓ ਨੂੰ ਵੱਡੀ ਗਿਣਤੀ ‘ਚ ਦਰਸ਼ਕ ਦੇਖ ਚੁੱਕੇ ਨੇ। ਪ੍ਰਸ਼ੰਸਕ ਕਮੈਂਟ ਕਰਕੇ ਹੈਪੀ ਰਾਏਕੋਟੀ ਨੂੰ ਵਧਾਈਆਂ ਦੇ ਰਹੇ ਨੇ। ਜੇ ਗੱਲ ਕਰੀਏ ਮੱਟ ਸ਼ੇਰੋਂ ਵਾਲਾ ਦੀ ਤਾਂ ਉਹ ਭਾਰਤੀ ਫੌਜ ‘ਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨੇ ਤੇ ਉਹ ਨਾਮਵਰ ਗੀਤਕਾਰ ਨੇ ਜਿੰਨ੍ਹਾਂ ਦੇ ਲਿਖੇ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵੱਡੇ-ਵੱਡੇ ਗਾਇਕ ਗਾ ਚੁੱਕੇ ਹਨ।