ਪੀਟੀਸੀ ਰਿਕਾਰਡਸ 'ਤੇ ਰਿਲੀਜ਼ ਹੋਵੇਗਾ ਮਾਸ਼ਾ ਅਲੀ ਦਾ ਨਵਾਂ ਗੀਤ ਸੁਰਮਾ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਾਸ਼ਾ ਅਲੀ ਨੇ ਆਪਣੀ ਗਾਇਕੀ ਨਾਲ ਲੱਖਾਂ ਲੋਕਾਂ ਦੇ ਦਿਲ ਜਿੱਤੇ ਹਨ। ਮਾਸ਼ਾ ਅਲੀ ਨੇ ਇੱਕ ਪਿੰਡ ਚੋਂ ਉੱਠ ਕੇ ਆਪਣੀ ਮਿਹਨਤ ਨਾਲ ਗਾਇਕੀ 'ਚ ਆਪਣਾ ਨਾਂਅ ਚਮਕਾਇਆ ਹੈ। ਜਲਦ ਹੀ ਪੀਟੀਸੀ ਰਿਕਾਰਡਸ 'ਤੇ ਮਾਸ਼ਾ ਅਲੀ ਦਾ ਨਵਾਂ ਗੀਤ ਸੁਰਮਾ ਰਿਲੀਜ਼ ਹੋਵੇਗਾ।
ਮਾਸ਼ਾ ਅਲੀ ਦਾ ਨਵਾਂ ਗੀਤ ਸੁਰਮਾ ਦਾ ਮਿਊਜ਼ਿਕ ਸੁਰਿੰਦਰ ਬੱਚਨ ਨੇ ਦਿੱਤਾ ਹੈ ਅਤੇ ਪੀਟੀਸੀ ਰਿਕਾਰਡਸ ਹੇਠਾਂ ਇਸ ਨੂੰ ਲਾਂਚ ਕੀਤਾ ਜਾਵੇਗਾ। 8 ਦਸੰਬਰ ਸ਼ਾਮ 5 ਵਜੇ ਇਹ ਗੀਤ ਪੀਟੀਸੀ ਰਿਕਾਰਡਸ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਲਾਂਚ ਹੋਵੇਗਾ।
Image from google
ਮਾਸ਼ਾ ਅਲੀ ਦਾ ਜਨਮ ਬਠਿੰਡਾ ਸ਼ਹਿਰ ਦੇ ਇੱਕ ਨਿੱਕੇ ਜਿਹੇ ਪਿੰਡ ਵਿੱਚ ਹੋਇਆ। ਮਾਸ਼ਾ ਅਲੀ ਦੇ ਪਿਤਾ ਦਾ ਨਾਂਅ ਰਾਜਾ ਖ਼ਾਨ ਤੇ ਮਾਤਾ ਦਾ ਨਾਂਅ ਮੀਧੋ ਬੇਗਮ ਹੈ। ਮਾਸ਼ਾ ਅਲੀ ਜਦੋਂ ਸਕੂਲ ਦੀ ਪੜ੍ਹਾਈ ਕਰ ਰਹੇ ਸਨ, ਉਸ ਵੇਲੇ ਸਾਲ 1996 ਵਿੱਚ ਉਨ੍ਹਾਂ ਦੀ ਮਾਂ ਨੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਗਰੀਬੀ ਦੇ ਕਾਰਨ ਉਨ੍ਹਾਂ ਪਰਿਵਾਰ ਬੇਹੱਦ ਦਿੱਕਤਾਂ ਭਰਿਆ ਜੀਵਨ ਜੀ ਰਿਹਾ ਸੀ। ਮਾਸ਼ਾ ਅਲੀ ਆਪਣੇ ਪਰਿਵਾਰ ਨੂੰ ਇਸ ਔਖੀ ਘੜ੍ਹੀ ਚੋਂ ਕੱਢ ਕੇ ਚੰਗੀ ਜ਼ਿੰਦਗੀ ਦੇਣਾ ਚਾਹੁੰਦੇ ਸਨ। ਇਸ ਦੇ ਲਈ ਉਨ੍ਹਾਂ ਨੇ ਪੂਰੇ ਜੀ ਜਾਨ ਨਾਲ ਆਪਣੀ ਪੜ੍ਹਾਈ ਜਾਰੀ ਰੱਖੀ।
Image from google
ਮਾਸ਼ਾ ਅਲੀ ਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਪਿੰਡ ਨੱਤ ਦੇ ਪ੍ਰਾਇਮਰੀ ਸਕੂਲ ਤੋਂ ਪੂਰੀ ਕੀਤੀ। ਇਸ ਮਗਰੋਂ ਉਨ੍ਹਾਂ ਨੇ ਰਾਜਿੰਦਰਾ ਕਾਲਜ ਬਠਿੰਡਾ, ਐਸ.ਡੀ ਕਾਲਜ ਬਰਨਾਲਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਮਾਸ਼ਾ ਅਲੀ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ। ਇਸ ਦੇ ਚਲਦੇ ਉਨ੍ਹਾਂ ਨੇ ਪੜ੍ਹਾਈ ਦੇ ਨਾਲ-ਨਾਲ ਆਪਣੀ ਗਾਇਕੀ ਵੀ ਜਾਰੀ ਰੱਖੀ ਤੇ ਕਾਲਜ ਦੀ ਪੜ੍ਹਾਈ ਵੇਲੇ ਉਹ ਯੂਥ ਫੈਸਟੀਵਲ ਆਦਿ 'ਚ ਹਿੱਸਾ ਲੈਂਦੇ ਰਹੇ। ਯੂਥ ਫੈਸਟੀਵਲ ਅਤੇ ਸੱਭਿਆਚਾਰਕ ਮੁਕਾਬਲਿਆਂ ਦੇ ਵਿੱਚ ਅਲੀ ਵੱਲੋਂ ਗਾਏ ਗੀਤਾਂ ਨੂੰ ਹਰ ਕੋਈ ਪਸੰਦ ਕਰਦਾ ਸੀ।
Image from google
ਹੋਰ ਪੜ੍ਹੋ: ਸੋਨੂੰ ਸੂਦ ਨੇ ਫੈਨਜ਼ ਨਾਲ ਸ਼ੇਅਰ ਕੀਤੀ ਆਪਣੇ ਅਡਵਾਂਸ ਟ੍ਰੈਕਟਰ ਦੀ ਵੀਡੀਓ
ਆਪਣੇ ਸ਼ੌਕ ਨੂੰ ਬਰਕਰਾਰ ਰੱਖਦੇ ਹੋਏ ਮਾਸ਼ਾ ਅਲੀ ਨੇ ਗਾਇਕੀ ਨਾਲ ਸਬੰਧਤ ਇੱਕ ਰਿਐਲਟੀ ਸ਼ੋਅ ਵਿੱਚ ਹਿੱਸਾ ਲਿਆ ਤੇ ਉਹ ਇਸ ਸ਼ੋਅ ਦੇ ਜੇਤੂ ਰਹੇ। ਇਸ ਮਗਰੋਂ ਉਹ ਆਪਣੇ ਪਹਿਲੀ ਐਲਬਮ ਜਿੰਨੀ ਬੀਤੀ ਚੰਗੀ ਬੀਤੀ ਦੇ ਨਾਲ ਸਰੋਤਿਆਂ ਦੇ ਰੁਬਰੂ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ, ਉਨ੍ਹਾਂ ਨੇ ਕਈ ਪੰਜਾਬੀ ਗੀਤ, ਸੱਭਿਆਚਾਰਕ ਤੇ ਧਾਰਮਿਕ ਗੀਤ ਗਾਏ। ਸਾਲ 2011 ‘ਚ ਰਿਲੀਜ਼ ਹੋਇਆ ਮਾਸ਼ਾ ਅਲੀ ਦਾ ਖੰਜਰ ਗੀਤ ਸਰੋਤਿਆਂ ਨੂੰ ਬੇਹੱਦ ਪਸੰਦ ਆਇਆ।ਇਹ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹਾਇਆ ਹੋਇਆ ਹੈ।
ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਮਾਸ਼ਾ ਅਲੀ ਨੇ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ। ਆਪਣੀ ਮਿਹਨਤ ਦੇ ਸਦਕਾ ਅੱਜ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਚਮਕਦੇ ਹੋਏ ਸਿਤਾਰੇ ਹਨ।