‘ਖੰਜਰ’ ਦੇ ਅੱਠ ਸਾਲਾਂ ਦੇ ਲੰਮੇ ਸਮੇਂ ਬਾਅਦ ਆ ਰਿਹਾ ਮਾਸ਼ਾ ਅਲੀ ਦਾ ‘ਖੰਜਰ 2’, ਦਰਸ਼ਕਾਂ ਦੇ ਨਾਲ ਪੰਜਾਬੀ ਸਿਤਾਰੇ ਵੀ ਉਡੀਕ ‘ਚ, ਦੇਖੋ ਵੀਡੀਓ

ਪੰਜਾਬੀ ਗਾਇਕ ਮਾਸ਼ਾ ਅਲੀ ਜਿਨ੍ਹਾਂ ਨੇ ਸਾਲ 2011 ‘ਚ ਖੰਜਰ ਵਰਗਾ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ‘ਚ ਪਾਇਆ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਬੇਅੰਤ ਪਿਆਰ ਨਾਲ ਨਿਵਾਜਿਆ ਗਿਆ ਸੀ। ਅੱਜ ਵੀ ਇਹ ਗੀਤ ਲੋਕਾਂ ਦੇ ਦਿਲਾਂ ‘ਚ ਵੱਸਦਾ ਹੈ। ਦਿੱਗਜ ਗਾਇਕ ਮਾਸ਼ਾ ਅਲੀ ਲੱਗਭਗ ਅੱਠ ਸਾਲਾਂ ਦੇ ਲੰਮੀ ਉਡੀਕ ਤੋਂ ਬਾਅਦ ਲੈ ਕੇ ਆ ਰਿਹਾ ਨੇ ‘ਖੰਜਰ 2’ ।
View this post on Instagram
ਖੰਜਰ ਅਜਿਹਾ ਗਾਣਾ ਹੈ ਜਿਸ ਨੇ ਮਾਸ਼ਾ ਅਲੀ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ ਸੀ। ਜਿਸਦੇ ਚੱਲਦੇ ਦਰਸ਼ਕਾਂ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਕਲਾਕਾਰ ਵੀ ਖੰਜਰ 2 ਗੀਤ ਨੂੰ ਲੈ ਕੇ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਨੇ। ਕੰਠ ਕਲੇਰ, ਨਿਸ਼ਾ ਬਾਨੋ, ਸੰਗਰਾਮ ਹੰਜਰਾ ਨੇ ਵੀ ਸੋਸ਼ਲ ਮੀਡੀਆ ਦੇ ਜਰੀਏ ਮਾਸ਼ਾ ਅਲੀ ਨੂੰ ਆਪਣੀ ਸ਼ੁਭ ਕਾਮਨਾਵਾਂ ਦਿੱਤੀਆਂ ਹਨ। ਦੱਸ ਦਈਏ ‘ਖੰਜਰ 2’ ਗੀਤ ਜੋ ਕਿ 22 ਜੁਲਾਈ ਨੂੰ ਟੀਵੀ ਉੱਤੇ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਤੇ ਟੀ-ਸੀਰੀਜ਼ ਦੇ ਯੂ ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਜਾਵੇਗਾ। ਜੇ ਗੱਲ ਕੀਤੀ ਜਾਵੇ ਗੀਤ ਦੇ ਬੋਲਾਂ ਦੀ ਤਾਂ ਉਹ ਨਾਮੀ ਗੀਤਕਾਰ ਅਮਨ ਬੜਵਾ ਦੀ ਕਲਮ ਚੋਂ ਨਿਕਲੇ ਨੇ ਤੇ ਮਿਊਜ਼ਿਕ ਜੀ ਗੁਰੀ ਨੇ ਦਿੱਤਾ ਹੈ।
View this post on Instagram
ਹੋਰ ਵੇਖੋ:ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰਿਆ ‘ਸਿਕੰਦਰ 2’ ਦਾ ‘ਰੱਬ ਵਾਂਗੂ’ ਗੀਤ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
View this post on Instagram
#bestwishes #nishabano #my #new #upcoming #song #khanjar-2
ਮਾਸ਼ਾ ਅਲੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਖੰਜਰ, ਕਸਮ, ਨਕਾਬ, ਨਾਮ ਤੇਰਾ, ਯਾਦ, ਰਾਜ਼, ਵੰਗਾਂ, ਦੀਵਾਨਗੀ ਵਰਗੇ ਕਈ ਵਧੀਆ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।