ਮਾਸ਼ਾ ਅਲੀ ਦਾ ਨਵਾਂ ਗੀਤ ‘ਵੰਗਾਂ’ ਰਿਲੀਜ਼, ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਪੰਜਾਬੀ ਗਾਇਕ ਮਾਸ਼ਾ ਅਲੀ ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸਭ ਨੂੰ ਆਪਣਾ ਦਿਵਾਨਾ ਬਣਾਇਆ ਹੋਇਆ ਹੈ। ਮਾਸ਼ਾ ਅਲੀ ਦੇ ਪ੍ਰਸ਼ੰਸ਼ਕ ਉਨ੍ਹਾਂ ਦੇ ਗੀਤਾਂ ਦੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ। ਮਾਸ਼ਾ ਅਲੀ ਜਿਨ੍ਹਾਂ ਨੇ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੇ ਗੀਤਾਂ ‘ਚ ਕੁਝ ਫ਼ਾਸਲਾ ਜਿਹਾ ਆ ਗਿਆ ਸੀ, ਪਰ ਹੁਣ ਮਾਸ਼ਾ ਅਲੀ ਇੱਕ ਵਾਰ ਫਿਰ ਤੋਂ ਵਾਪਸ ਆ ਗਏ ਨੇ।
ਵੇਖੋ ਵੀਡੀਓ:ਰੂਹ ਨੂੰ ਸਕੂਨ ਦੇਣ ਵਾਲਾ ਹੈ ਗਾਇਕ ਖ਼ਾਨ ਸਾਬ ਦਾ ਨਵਾਂ ਗੀਤ ‘ਸਾਂਵਲ ਮੋੜ’, ਦੇਖੋ ਵੀਡੀਓ
ਜੀ ਹਾਂ ਉਹ ਆਪਣਾ ਨਵਾਂ ਗੀਤ ‘ਵੰਗਾਂ’ ਲੈ ਕੇ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਿਰ ਹੋ ਗਏ ਹਨ। ਇਹ ਗੀਤ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਐਕਸਕਲੁਸਿਵ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗੀਤ ਨੂੰ ਯੂ ਟਿਊਬ ਉੱਤੇ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਵੰਗਾਂ ਗੀਤ ਦੇ ਬੋਲ Mr. Wow ਨੇ ਲਿਖੇ ਹਨ ਅਤੇ ਮਿਊਜ਼ਿਕ ਵੀ ਖੁਦ Mr. Wow ਨੇ ਦਿੱਤਾ ਹੈ। ਗੀਤ 'ਚ ਖੁਦ ਮਾਸ਼ਾ ਅਲੀ ਨੇ ਅਦਾਕਾਰੀ ਵੀ ਦਿੱਤਾ ਹੈ। ਜੇ ਗੱਲ ਕਰੀਏ ਵੀਡੀਓ ਦੀ ਤਾਂ Tedda Banda Films ਵੱਲੋਂ ਬਹੁਤ ਹੀ ਸ਼ਾਨਦਾਰ ਤਿਆਰ ਕੀਤੀ ਗਈ ਹੈ। ਦਰਸ਼ਕਾਂ ਨੂੰ ਮਾਸ਼ਾ ਅਲੀ ਦਾ ਇਹ ਰੋਮਾਂਟਿਕ ਗੀਤ ਖੂਬ ਪਸੰਦ ਆ ਰਿਹਾ ਹੈ।