ਸਰਦੀ ਦੇ ਮੌਸਮ 'ਚ ਠੰਢ ਤੋਂ ਬਚਣ ਲਈ ਚਾਹ ਬੈਸਟ ਆਪਸ਼ਨ ਹੈ। ਕੋਰੋਨਾ ਕਾਲ 'ਚ ਲੋਕ ਅਦਰਕ ਦੀ ਚਾਹ ਪੀਣਾ ਜ਼ਿਆਦਾ ਪਸੰਦ ਕਰ ਰਹੇ ਹਨ। ਅਦਰਕ ਵਾਲੀ ਚਾਹ ਦੀ ਚੁਸਕੀ ਸਰਦੀ ਤੋਂ ਬਚਾਉਣ ਦੇ ਨਾਲ ਹੀ ਇਮਿਊਨਿਟੀ ਵੀ ਵਧਾਏਗੀ।
ਲੋਕ ਇਮਿਊਨਿਟੀ ਵਧਾਉਣ ਲਈ ਤਰ੍ਹਾਂ-ਤਰ੍ਹਾਂ ਦੇ ਕਾੜੇ ਦਾ ਸੇਵਨ ਕਰ ਰਹੇ ਹਨ, ਪਰ ਜੇਕਰ ਤੁਸੀਂ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਅਸੀਂ ਤੁਹਾਨੂੰ ਅੱਜ ਅਜਿਹੀ ਚਾਹ ਦੀ ਰੈਸਿਪੀ ਦੱਸਾਂਗੇ ਜੋ ਸਰਦੀ, ਜੁਕਾਮ ਤੋਂ ਤੁਹਾਡੀ ਰੱਖਿਆ ਕਰੇਗੀ ਨਾਲ ਹੀ ਇਮਿਊੁਨਿਟੀ ਵਧਾਉਣ 'ਚ ਵੀ ਮਦਦਗਾਰ ਹੈ।
ਇਹ ਮਸਾਲਾ ਚਾਹ ਸਿਹਤ ਦੇ ਲਿਹਾਜ ਨਾਲ ਜਿੰਨੀ ਅਸਰਦਾਰ ਹੈ, ਓਨੀ ਹੀ ਪੀਣ 'ਚ ਵੀ ਸਵਾਦਿਸ਼ਟ ਵੀ ਹੈ। ਆਓ ਜਾਣਦੇ ਹਾਂ ਕਿ ਘਰ 'ਚ ਮਸਾਲਾ ਚਾਹ ਕਿਵੇਂ ਤਿਆਰ ਕਰੀਏ।
ਮਸਾਲਾ ਚਾਹ ਪਾਊਡਰ ਬਣਾਉਣ ਲਈ ਤੁਹਾਨੂੰ ਚਾਹੀਦੀ ਹੈ ਹਰੀ ਇਲਾਇਚੀ ਪਾਊਡਰ 4 ਚਮਚ, ਕਾਲੀ ਮਿਰਚ ਪਾਊਡਰ 2 ਚਮਚ, ਲੌਂਗ ਦਾ ਪਾਊਡਰ 2 ਚਮਚ, 4 ਕਾਲੀਆਂ ਇਲਾਇਚੀਆਂ ਦਾ ਪਾਊਡਰ, ਦਾਲਚੀਨੀ ਪਾਊਡਰ 5 ਗ੍ਰਾਮ, ਜੈ ਫਲ ਅੱਧਾ ਟੁਕੜਾ, ਸੌਂਫ ਪਾਊਡਰ 1 ਚਮਚ, ਸ਼ਰਾਬ 1 ਚਮਚ, 2 ਵੱਡੇ ਚਮਚ ਤੁਲਸੀ ਦੇ ਪੱਤੇ. ਤੁਲਸੀ ਦੇ ਬੀਜ਼ 1 ਵੱਡਾ ਚਮਚ. ਸੁੱਕੇ ਅਦਰਕ ਦਾ ਪਾਊਡਰ 3 ਵੱਡੇ ਚਮਚ।
ਮਸਾਲਾ ਪਾਊਡਰ ਕਿਵੇਂ ਬਣਾਈਏ
ਸਾਰੀਆਂ ਸਮੱਗਰੀਆਂ ਨੂੰ ਸੁੱਕਾ ਭੁੰਨੋ ਤੇ ਉਸਨੂੰ ਠੰਢਾ ਹੋਣ ਦਿਓ। ਜਦੋਂ ਇਹ ਠੰਢਾ ਹੋ ਜਾਵੇ ਤਾਂ ਚੰਗੀ ਤਰ੍ਹਾਂ ਨਾਲ ਪੀਹ ਕੇ ਇਕ ਸੁੱਕੇ ਅਤੇ ਸਾਫ਼ ਜ਼ਾਰ 'ਚ ਸਟੋਰ ਕਰੋ। ਇਹ ਮਸਾਲਾ ਪਾਊਡਰ 4-6 ਮਹੀਨਿਆਂ ਤਕ ਫਰੈੱਸ਼ ਰਹਿ ਸਕਦਾ ਹੈ।