ਮਸਾਬਾ ਗੁਪਤਾ ਨੇ ਵਿਆਹ ਤੋਂ ਬਾਅਦ ਆਪਣੇ ਮਾਪਿਆਂ ਦੇ ਲਈ ਭਾਵੁਕ ਨੋਟ, ਕਿਹਾ ‘ਤੁਸੀਂ ਮੈਨੂੰ ਦੁਨੀਆ ਨਾਲ ਲੜਨ ਲਾਇਕ ਬਣਾਇਆ’

By  Lajwinder kaur January 31st 2023 04:43 PM -- Updated: January 31st 2023 05:09 PM

Masaba Gupta's special message for her family: ਆਪਣੇ ਵਿਆਹ ਤੋਂ ਕੁਝ ਦਿਨ ਬਾਅਦ, ਡਿਜ਼ਾਈਨਰ-ਅਦਾਕਾਰਾ ਮਸਾਬਾ ਗੁਪਤਾ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਲਈ ਲਿਖੇ ਖਾਸ ਨੋਟਸ ਸ਼ੇਅਰ ਕੀਤੇ ਹਨ। ਮਸਾਬਾ ਗੁਪਤਾ ਨੇ ਪਿਛਲੇ ਹਫਤੇ ਹੀ ਬੁਆਏਫ੍ਰੈਂਡ ਅਤੇ ਐਕਟਰ ਸਤਿਆਦੀਪ ਮਿਸ਼ਰਾ ਨਾਲ ਵਿਆਹ ਕਰਵਾਇਆ ਸੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ।

ਹੋਰ ਪੜ੍ਹੋ : ਆਥੀਆ ਨਾਲ ਡਾਂਸ ਫੋਟੋ ਸ਼ੇਅਰ ਕਰਕੇ ਭਾਵੁਕ ਹੋਏ ਸੁਨੀਲ ਸ਼ੈੱਟੀ, ਧੀ ਲਈ ਲਿਖਿਆ ਦਿਲ ਨੂੰ ਛੂਹ ਜਾਣ ਵਾਲਾ ਸੁਨੇਹਾ

image source: Instagram

ਮਸਾਬਾ ਗੁਪਤਾ ਨੇ ਮਾਂ ਲਈ ਲਿਖਿਆ ਖ਼ਾਸ ਸੁਨੇਹਾ

ਮਾਂ ਨੀਨਾ ਗੁਪਤਾ ਦੀ ਤਸਵੀਰ ਪੋਸਟ ਕਰਦੇ ਹੋਏ ਮਸਾਬਾ ਨੇ ਲਿਖਿਆ: "ਸਭ ਤੋਂ ਮਿੱਠੀ ਚੀਜ਼। ਮੈਨੂੰ ਸ਼ੇਰਨੀ ਬਣਾਉਣ ਲਈ ਧੰਨਵਾਦ।" ਨੀਨਾ ਗੁਪਤਾ ਦੇ ਪਤੀ ਵਿਵੇਕ ਮਹਿਰਾ ਦੀ ਤਸਵੀਰ ਪੋਸਟ ਕਰਦੇ ਹੋਏ, ਮਸਾਬਾ ਨੇ ਲਿਖਿਆ: "ਮੇਰੇ ਅੰਦਰ ਜੋ ਕੋਮਲਤਾ ਤੁਸੀਂ ਦੇਖਦੇ ਹੋ, ਉਹ ਸਾਰੇ ਸ਼ਿਸ਼ਟਾਚਾਰ ਇਸ ਇਨਸਾਨ ਤੋਂ ਮਿਲੇ ਹਨ। ਇਹ ਆਦਮੀ ਦਿਆਲੂ ਅਤੇ ਸਭ ਤੋਂ ਵੱਧ ਪਿਆਰ ਦੇਣ ਵਾਲਾ ਹੈ।"

Masaba Gupta mother and father image source: Instagram

ਮਸਾਬਾ ਨੇ ਆਪਣੇ ਪਿਤਾ ਵਿਵਿਅਨ ਰਿਚਰਡਸ ਨੂੰ ਦੱਸਿਆ ਫਾਈਟਰ

ਮਸਾਬਾ ਨੇ ਆਪਣੇ ਪਿਤਾ ਅਤੇ ਕ੍ਰਿਕੇਟ ਦੇ ਮਹਾਨ ਖਿਡਾਰੀ ਵਿਵਿਅਨ ਰਿਚਰਡਸ ਦੀ ਤਸਵੀਰ ਪੋਸਟ ਕੀਤੀ ਅਤੇ ਉਸਨੇ ਫ਼ਿਲਮ ਸਕਾਰਫੇਸ ਤੋਂ ਅਲ ਪਚੀਨੋ ਦੀ ਸਦਾਬਹਾਰ ਲਾਈਨ "The eyes, chico. They never lie" ਦੇ ਨਾਲ ਇਸ ਤਸਵੀਰ ਨੂੰ ਪੋਸਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ, "ਮੇਰੇ ਬਹਾਦਰ ਪਿਤਾ, ਇੱਕ ਕੋਮਲ ਦਿਲ ਵਾਲੇ ਇਨਸਾਨ ਅਤੇ ਮੈਂ ਬਹੁਤ ਖੁਸ਼ ਹਾਂ... ਮੈਨੂੰ ਸਿਰਫ਼ ਤੁਹਾਡੀ ਨੱਕ ਹੀ ਨਹੀਂ, ਸਗੋਂ ਤੁਹਾਡੇ ਮੋਢੇ ਵੀ ਮਿਲੇ ਨੇ, ਤਾਂ ਜੋ ਮੈਂ ਦੁਨੀਆਂ ਦਾ ਮੁਕਾਬਲਾ ਕਰ ਸਕਾਂ ਜਿਵੇਂ ਤੁਸੀਂ ਕੀਤਾ ਸੀ ਅਤੇ ਇੱਕ ਫਾਈਟਰ ਬਣੇ ਸੀ।"

Masaba Gupta's Notes For image source: Instagram

ਦੱਸ ਦਈਏ ਮਸਾਬਾ ਉੱਘੀ ਅਦਾਕਾਰਾ ਨੀਨਾ ਗੁਪਤਾ ਅਤੇ ਕ੍ਰਿਕੇਟ ਦੇ ਮਹਾਨ ਖਿਡਾਰੀ ਵਿਵਿਅਨ ਰਿਚਰਡ ਦੀ ਧੀ ਹੈ। ਨੀਨਾ ਗੁਪਤਾ ਅਤੇ ਵਿਵ ਰਿਚਰਡਸ ਅੱਸੀ ਦੇ ਦਹਾਕੇ ਵਿੱਚ ਰਿਲੇਸ਼ਨਸ਼ਿਪ ਵਿੱਚ ਸਨ। ਵਿਵ ਰਿਚਰਡਸ ਦਾ ਵਿਆਹ ਮਰੀਅਮ ਨਾਲ ਹੋਇਆ ਹੈ ਜਦੋਂ ਕਿ ਨੀਨਾ ਗੁਪਤਾ ਨੇ ਬਾਅਦ ਵਿੱਚ ਚਾਰਟਰਡ ਅਕਾਊਂਟੈਂਟ ਵਿਵੇਕ ਮਹਿਰਾ ਨਾਲ ਵਿਆਹ ਕਰਵਾ ਲਿਆ।

image source: Instagram

ਆਪਣੇ ਵਿਆਹ ਤੋਂ ਬਾਅਦ, ਮਸਾਬਾ ਗੁਪਤਾ ਨੇ ਇੱਕ ਸੰਪੂਰਣ ਪਰਿਵਾਰਕ ਫੋਟੋ ਸਾਂਝੀ ਕੀਤੀ ਅਤੇ ਉਸਨੇ ਲਿਖਿਆ: "ਪਹਿਲੀ ਵਾਰ - ਮੇਰੀ ਪੂਰੀ ਜ਼ਿੰਦਗੀ ਇੱਕਠੇ ਹੋਈ ਹੈ। ਇਹ ਅਸੀਂ ਹਾਂ। ਮੇਰਾ ਸੁੰਦਰ ਮਿਸ਼ਰਤ ਪਰਿਵਾਰ। ਇੱਥੇ ਸਭ ਕੁਝ ਸਿਰਫ ਬੋਨਸ ਹੈ।"

Related Post