Marjaney: ਸਿੱਪੀ ਗਿੱਲ ਦੀ ਆਵਾਜ਼ ‘ਚ ਰਿਲੀਜ਼ ਹੋਇਆ ਸ਼ਾਨਦਾਰ ਗੀਤ ‘Zindgi Yaaran Di’, ਦੇਖੋ ਵੀਡੀਓ

ਸਿਨੇਮੇ ਹਾਲ ਖੁੱਲ੍ਹਣ ਤੋਂ ਬਾਅਦ ਅਜਿਹਾ ਕੋਈ ਹਫਤਾ ਨਹੀਂ ਹੋਣਾ ਜਦੋਂ ਕਈ ਪੰਜਾਬੀ ਫ਼ਿਲਮ ਰਿਲੀਜ਼ ਨਾ ਹੋਈ ਹੋਵੇ। ਜੀ ਹਾਂ ਪੰਜਾਬੀ ਫ਼ਿਲਮਾਂ ਬੈਕ ਟੂ ਬੈਕ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਨੇ। ਜੀ ਹਾਂ ਜਿਸ ਕਰਕੇ ਨਵੇਂ ਅਤੇ ਵੱਖਰੇ ਵਿਸ਼ਿਆਂ ਉੱਤੇ ਫ਼ਿਲਮਾਂ ਬਣ ਵੀ ਰਹੀਆਂ ਨੇ ਤੇ ਦਰਸ਼ਕਾਂ ਨੂੰ ਖੂਬ ਪਸੰਦ ਵੀ ਆ ਰਹੀਆਂ ਨੇ। ਬਹੁਤ ਜਲਦ ‘ਜੋਰਾ ਦਸ ਨੰਬਰੀਆ’, ‘ਜੋਰਾ ਦੂਜਾ ਅਧਿਆਇ’ ਵਰਗੀਆਂ ਸੁਪਰ ਹਿੱਟ ਫ਼ਿਲਮਾਂ ਲਿਖਣ ਵਾਲਾ ਲੇਖਕ ਅਮਰਦੀਪ ਸਿੰਘ ਗਿੱਲ ਆਪਣੀ ਨਵੀਂ ਫ਼ਿਲਮ ਮਰਜਾਣੇ ਦੇ ਨਾਲ ਦਰਸ਼ਕਾਂ ਦਾ ਰੁਬਰੂ ਹੋਣ ਜਾ ਰਹੇ ਨੇ। ਜੀ ਹਾਂ ਸਿੱਪੀ ਗਿੱਲ ਸਟਾਰਰ ਇਹ ਫ਼ਿਲਮ 10 ਦਸੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦਾ ਸ਼ਾਨਦਾਰ ਟ੍ਰੇਲਰ ਪਹਿਲਾਂ ਹੀ ਦਰਸ਼ਕਾਂ ਦਾ ਦਿਲ ਜਿੱਤ ਚੁੱਕਿਆ ਹੈ ਅਤੇ ਹੁਣ ਫ਼ਿਲਮ ਦੇ ਗੀਤ ਰਿਲੀਜ਼ ਹੋ ਰਹੇ ਨੇ। ਜੀ ਹਾਂ ਇੱਕ ਹੋਰ ਨਵਾਂ ਅਤੇ ਸ਼ਾਨਦਾਰ ਗੀਤ ‘Zindgi Yaaran Di’ ਦੀ ਰਿਲੀਜ਼ ਹੋ ਗਿਆ ਹੈ।
ਜ਼ਿੰਦਗੀ ਯਾਰਾਂ ਦੀ ਸਿੱਪੀ ਗਿੱਲ ਨੇ ਹੀ ਗਾਇਆ ਹੈ। ਗੀਤ ਚੱਕਵੀਂ ਬੀਟ ਅਤੇ ਸੱਚੀਆਂ ਗੱਲਾਂ ਨੂੰ ਬਿਆਨ ਕਰਦਾ ਹੋਇਆ ਗੀਤ ਯੈਲੋ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਬੋਲ Narinder Batth ਨੇ ਲਿਖੇ ਨੇ ਤੇ ਮਿਊਜ਼ਿਕ ਦੀਪ ਜੰਡੂ ਦਾ ਹੈ। ਇਸ ਗੀਤ ‘ਚ ਸਿੱਪੀ ਗਿੱਲ ਨੇ ਬੌਬੀ ਦਿਓਲ ਦੀ ਬਿੱਛੂ ਫ਼ਿਲਮ ਦਾ ਜ਼ਿਕਰ ਕੀਤਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਪੰਜਾਬ ਦੇ ਹਲਾਤਾਂ ਨੂੰ ਬਿਆਨ ਕਰਦੀ ਹੋਈ ਫ਼ਿਲਮ ਮਰਜਾਣੇ ਨੂੰ PTC Globe Moviez ਵੱਲੋਂ ਦੁਨੀਆ ਭਰ ਦੇ ਸਿਨੇਮਾ ਘਰਾਂ ‘ਚ ਡਿਸਟ੍ਰੀਬਿਊਟ ਕੀਤਾ ਜਾਵੇਗਾ। ਦੱਸ ਦਈਏ ‘ਮਰਜਾਣੇ’ ਫ਼ਿਲਮ ਦੀ ਕਹਾਣੀ ਅਮਰਦੀਪ ਸਿੰਘ ਗਿੱਲ ਨੇ ਹੀ ਲਿਖੀ ਹੈ ਤੇ ਡਾਇਰੈਕਟ ਵੀ ਖੁਦ ਹੀ ਕਰਨਗੇ। ਇਸ ਫ਼ਿਲਮ ‘ਚ ਲੀਡ ਰੋਲ ‘ਚ ਸਿੱਪੀ ਗਿੱਲ ਤੋਂ ਇਲਾਵਾ ਅਦਾਕਾਰਾ ਪ੍ਰੀਤ ਕਮਲ (Prreit Kamal), ਆਸ਼ੀਸ ਦੁੱਗਲ, ਕੁੱਲ ਸਿੱਧੂ, ਪ੍ਰੀਤ ਭੁੱਲਰ ਆਦਿ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਵਿਵੇਕ ਓਹਰੀ(vivek Ohri), ਸਰਬਪਾਲ ਸਿੰਘ (sarbpal singh) ਤੇ ਅਮ੍ਰਿੰਤਪਾਲ ਸਿੰਘ (amritpal singh) ਅਤੇ ਫ਼ਿਲਮ ਨੂੰ ਕੋ-ਪ੍ਰੋਡਿਊਸ ਕਰ ਰਹੇ ਨੇ ਜਸਪ੍ਰੀਤ ਕੌਰ, Preet Mohan Singh (Candy)। ਇਹ ਫ਼ਿਲਮ 10 ਦਸੰਬਰ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।