ਪਤੀ ਦੇ ਅੱਤਿਆਚਾਰ ਦੀ ਸ਼ਿਕਾਰ ਔਰਤਾਂ ਨੂੰ ਹੌਸਲਾ ਦਿੰਦੀ ਹੈ ਬਾਲੀਵੁੱਡ ਦੀ ਸਟੰਟਵੁਮੈੱਨ ਦੀ ਕਹਾਣੀ, ਸਿਰਜਨਹਾਰੀ ਅਵਰਾਡ ਸਮਾਰੋਹ 'ਚ ਕੀਤਾ ਜਾਵੇਗਾ ਸਨਮਾਨਿਤ 

By  Rupinder Kaler December 14th 2018 05:59 PM

ਪੀਟੀਸੀ ਨੈੱਟਵਰਕ ਅਤੇ ਨੰਨ੍ਹੀ ਛਾਂ ਪੰਜਾਬੀ ਪਬਲਿਕ ਚੈਰੀਟੇਬਲ ਟਰੱਸਟ ਵੱਲੋਂ 16 ਦਸੰਬਰ ਨੂੰ 'ਸਿਰਜਨਹਾਰੀ ਅਵਾਰਡ ਸਮਾਹੋਰ' ਕਰਵਾਇਆ ਜਾ ਰਿਹਾ ਹੈ । ਇਸ ਸਮਾਰੋਹ ਵਿੱਚ ਉਹਨਾਂ ਔਰਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਹਨਾਂ ਨੇ ਸਮਾਜ ਨੂੰ ਇੱਕ ਸੇਧ ਦਿੱਤੀ ਹੈ ਜਾਂ ਫਿਰ ਔਰਤਾਂ ਨੂੰ ਸਮਾਜ ਵਿੱਚ ਸਿਰ ਚੁੱਕ ਕੇ ਜਿਉਣਾ ਸਿਖਾਇਆ ਹੈ । ਇਸੇ ਤਰ੍ਹਾਂ ਦੀ ਇੱਕ ਸਿਰਜਨਹਾਰੀ ਗੀਤਾ ਟੰਡਨ ਨੂੰ ਵੀ ਇਸ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਵੇਗਾ । ਗੀਤਾ ਬਾਲੀਵੁੱਡ ਵਿੱਚ ਇੱਕ ਸਟੰਟਵੁਮੈੱਨ ਹੈ । ਗੀਤਾ ਉਹ ਨਾਂ ਹੈ ਜਿਹੜੀ ਸਾਰੀਆਂ ਔਰਤਾਂ ਲਈ ਮਿਸਾਲ ਬਣਕੇ ਉੱਭਰੀ ਹੈ ।

ਹੋਰ ਵੇਖੋ : ਇਹ ਮਾਸੂਮ ਬੱਚੀ ਹੈ ਅੱਜ ਦੀ ਪ੍ਰਸਿੱਧ ਅਦਾਕਾਰਾ ,ਬੁੱਝੋ ਕੌਣ ਹੈ ਇਹ ਅਦਾਕਾਰਾ

Ms. Geeta Tandon Ms. Geeta Tandon

ਗੀਤਾ ਦੇ ਹੌਸਲੇ ਜੇ ਬੁਲੰਦ ਨਾ ਹੁੰਦੇ ਤਾਂ ਸ਼ਾਇਦ ਉਹ ਜਾਂ ਤਾਂ ਆਪਣੇ ਪਤੀ ਤੋਂ ਕੁੱਟ ਖਾਂਦੀ ਹੁੰਦੀ ਜਾਂ ਫਿਰ ਜਿਸਮ-ਫਰੋਸ਼ੀ ਦੀ ਦਲਦਲ ਵਿੱਚ ਫਸ ਜਾਂਦੀ । ਗੀਤਾ ਬਾਲੀਵੁੱਡ ਦੀਆਂ ਕਈ ਐਕਟਰੈੱਸਾਂ ਜਿਵੇਂ ਕਰੀਨਾ, ਦੀਪਿਕਾ ਸਮੇਤ ਹੋਰ ਕਈਆਂ ਦੀ ਡਬਲ ਬਣ ਚੁੱਕੀ ਹੈ । ਇੱਥੇ ਹੀ ਬੱਸ ਨਹੀਂ ਉਹ ਖਤਰੋਂ ਕੇ ਖਿਲਾੜੀ ਸ਼ੋਅ ਦਾ ਵੀ ਹਿੱਸਾ ਬਣ ਚੁੱਕੀ ਹੈ ।

ਹੋਰ ਵੇਖੋ : ‘ਸਿਰਜਨਹਾਰੀ ਅਵਾਰਡ ਸਮਾਰੋਹ’ ਦੇ ਮੰਚ ਤੋਂ ਮਨਜੀਤ ਕੌਰ ਐੱਸ.ਪੀ. ਨੂੰ ਕੀਤਾ ਜਾਵੇਗਾ ਸਨਮਾਨਿਤ, ਖੇਡਾਂ ਦੇ ਖੇਤਰ ‘ਚ ਦੇਸ਼ ਦਾ ਚਮਕਾਇਆ ਨਾਂਅ

Ms. Geeta Tandon Ms. Geeta Tandon

15  ਸਾਲ ਦੀ ਉਮਰ ਵਿੱਚ ਗੀਤਾ ਦਾ ਵਿਆਹ ਹੋ ਗਿਆ ਸੀ। ਇਸ ਵਿਆਹ ਕਰਕੇ ਉਸ ਦੀ ਜ਼ਿੰਦਗੀ ਨਰਕ ਬਣ ਗਈ ਸੀ । ਘਰੇਲੂ ਹਿੰਸਾ ਦੀ ਸ਼ਿਕਾਰ ਗੀਤਾ 19  ਸਾਲਾਂ ਵਿੱਚ ਦੋ ਬੱਚਿਆਂ ਦੀ ਮਾਂ ਬਣ ਗਈ ਸੀ । ਪਤੀ ਦੇ ਅੱਤਿਆਚਾਰ ਦਾ ਸ਼ਿਕਾਰ ਹੋਣ ਵਾਲੀ ਗੀਤਾ ਨੇ ਆਪਣੇ ਪਤੀ ਦਾ ਸਾਥ ਛੱਡ ਦਿੱਤਾ । ਜਿਸ ਤੋਂ ਬਾਅਦ ਉਸ ਦੀ ਦੀ ਜ਼ਿੰਦਗੀ ਨੂੰ ਕਈ ਲੋਕਾਂ ਨੇ ਨਰਕ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਜਿਸਮ ਫਰੋਸ਼ੀ ਦੇ ਧੰਦੇ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ।

ਹੋਰ ਵੇਖੋ : ਗਾਇਕ ਅਤੇ ਗੀਤਕਾਰ ਹੈਪੀ ਰਾਏਕੋਟੀ ਦੇ ਯਾਰਾਂ-ਦੋਸਤਾਂ ਨੇ ਦਿੱਤਾ ਵੱਡਾ ਧੋਖਾ, ਕੌਣ ਹੈ ਧੋਖੇਬਾਜ਼ ਦੇਖੋ ਵੀਡਿਓ

Ms. Geeta Tandon Ms. Geeta Tandon

ਪਰ ਗੀਤਾ ਨੇ ਹਿੰਮਤ ਨਹੀਂ ਹਾਰੀ ਤੇ ਇਸ ਹਿੰਮਤ ਦੀ ਬਦੌਲਤ ਉਹ ਅੱਜ ਬਾਲੀਵੁੱਡ ਵਿੱਚ ਵਧੀਆ ਸਟੰਟਵੁਮੈੱਨ ਹੈ । ਗੀਤਾ ਦੇ ਇਸ ਹੌਸਲੇ ਨੂੰ ਦੇਖਦੇ ਹੋਏ ਪੀਟੀਸੀ ਨੈੱਟਵਰਕ ਅਤੇ ਨੰਨ੍ਹੀ ਛਾਂ ਪੰਜਾਬੀ ਪਬਲਿਕ ਚੈਰੀਟੇਬਲ ਟਰੱਸਟ ਉਸ ਨੂੰ ਸਨਮਾਨਿਤ ਕਰਨ ਜਾ ਰਹੇ ਹਨ । ਸਿਰਜਨਹਾਰੀ ਅਵਾਰਡ ਸਮਾਰੋਹ ਵਿੱਚ ਗੀਤਾ ਵਰਗੀਆਂ ਹੋਰ ਔਰਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ।

ਹੋਰ ਵੇਖੋ : ਰੋਮਾਂਸ ਅਤੇ ਥ੍ਰਿਲਰ ਨਾਲ ਭਰਪੁਰ ਹੈ ਪੰਜਾਬੀ ਫਿਲਮ ‘ਇਸ਼ਕਾ’, ਵੇਖੋ ਵੀਡਿਓ

https://www.facebook.com/ptcpunjabi/videos/772538999780134/

ਸੋ ਦੇਖਣਾ ਨਾ ਭੁੱਲਣਾ ਸਿਰਜਨਹਾਰੀ ਅਵਾਰਡ ਸਮਾਰੋਹ ਸਿਰਫ ਪੀਟੀਸੀ ਪੰਜਾਬੀ ਤੇ 16  ਦਸੰਬਰ ਨੂੰ ਸ਼ਾਮ 5 ਵਜੇ, ਸਥਾਨ ਜੇ.ਐੱਲ.ਪੀ.ਐੱਲ ਗਰਾਉਂਡ, ਸੈਕਟਰ-66 ਏ, ਏਅਰਪੋਰਟ ਰੋਡ ਮੋਹਾਲੀ ।

Related Post