ਅਦਾਕਾਰ VP Khalid ਦੀ ਹੋਈ ਮੌਤ, ਫ਼ਿਲਮ ਦੇ ਸ਼ੂਟਿੰਗ ਸੈੱਟ ਦੇ ਟਾਇਲਟ 'ਚੋਂ ਮਿਲੀ ਲਾਸ਼

ਦੱਖਣੀ ਭਾਰਤੀ ਸਿਨੇਮਾ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦੱਖਣੀ ਭਾਰਤੀ ਅਦਾਕਾਰ ਵੀ.ਪੀ ਖਾਲਿਦ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਅਭਿਨੇਤਾ ਅਤੇ ਥੀਏਟਰ ਕਲਾਕਾਰ ਖਾਲਿਦ ਦੀ ਸ਼ੁੱਕਰਵਾਰ ਨੂੰ ਕੇਰਲ ਦੇ ਕੋਟਾਯਮ ਜ਼ਿਲੇ ਦੇ ਵਾਈਕੋਮ ਨੇੜੇ ਫ਼ਿਲਮ ਦੇ ਸੈੱਟ 'ਤੇ ਮੌਤ ਹੋ ਗਈ। ਪੁਲਿਸ ਨੇ ਇਸ ਸਬੰਧੀ ਠੋਸ ਜਾਣਕਾਰੀ ਦਿੱਤੀ ਹੈ। 70 ਸਾਲਾ ਖਾਲਿਦ ਆਪਣੇ ਆਖਰੀ ਸਮੇਂ 'ਚ ਵੀ ਸ਼ੂਟਿੰਗ ਸੈੱਟ 'ਤੇ ਮੌਜੂਦ ਸਨ।
ਹੋਰ ਪੜ੍ਹੋ : ਸਲਮਾਨ ਖ਼ਾਨ ਨੂੰ ਪੁੱਛਿਆ ਗਿਆ ਕਿ ਇਸ ਵਾਰ ਬਿੱਗ ਬੌਸ 16 ਦੀ ਮੇਜ਼ਬਾਨੀ ਕੌਣ ਕਰੇਗਾ, ਜਾਣੋ ਐਕਟਰ ਨੇ ਦਿੱਤਾ ਕੀ ਜਵਾਬ!
ਪੁਲਸ ਸੂਤਰਾਂ ਨੇ ਦੱਸਿਆ ਕਿ ਖਾਲਿਦ ਦੀ ਲਾਸ਼ ਅੱਜ ਸਵੇਰੇ 9.30 ਵਜੇ ਫ਼ਿਲਮ ਦੇ ਸੈੱਟ 'ਤੇ ਟਾਇਲਟ 'ਚ ਪਈ ਮਿਲੀ। ਫ਼ਿਲਮ ਦੀ ਯੂਨਿਟ ਦੇ ਹੋਰ ਮੈਂਬਰ ਉਸ ਨੂੰ ਹਸਪਤਾਲ ਲੈ ਗਏ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਸੂਤਰਾਂ ਮੁਤਾਬਕ ਮਲਿਆਲਮ ਕਾਮੇਡੀ ਸੀਰੀਅਲ 'ਚ ਕੰਮ ਕਰਕੇ ਘਰ-ਘਰ 'ਚ ਮਸ਼ਹੂਰ ਹੋਏ ਖਾਲਿਦ ਵਾਈਕੋਮ ਦੇ ਕੋਲ ਇੱਕ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ।
ਮਸ਼ਹੂਰ ਸਿਨੇਮਾਟੋਗ੍ਰਾਫਰ ਜਿਮਸ਼ੀਰ ਅਤੇ ਸ਼ਿਜੂ ਖਾਲਿਦ ਅਤੇ ਨਿਰਦੇਸ਼ਕ ਖਾਲਿਦ ਰਹਿਮਾਨ ਉਸਦੇ ਪੁੱਤਰ ਹਨ। ਪੁਲਸ ਨੇ ਦੱਸਿਆ ਕਿ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਜਦੋਂ ਤੋਂ ਇਹ ਖਬਰ ਸਾਹਮਣੇ ਆਈ ਹੈ, ਉਸ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਯਾਦ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦੇ ਰਹੇ ਹਨ। ਇਸ ਦੇ ਨਾਲ ਹੀ ਕੁਝ ਸੈਲੇਬਸ ਨੇ ਉਨ੍ਹਾਂ ਲਈ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਦੁੱਖ ਜਤਾ ਰਹੇ ਹਨ।
View this post on Instagram