ਪੰਜਾਬੀ ਇੰਡਸਟਰੀ ਦੇ ਇਸ ਸਿਤਾਰੇ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ, ਕੀ ਤੁਸੀਂ ਪਛਾਣਿਆਂ ! ਕੁਝ ਮਹੀਨੇ ਪਹਿਲਾਂ ਹੋ ਗਿਆ ਸੀ ਦਿਹਾਂਤ

By  Shaminder July 1st 2022 06:09 PM

ਪੰਜਾਬੀ ਸਿਤਾਰਿਆਂ (Punjabi Stars) ਦੇ ਬਚਪਨ ਦੀਆਂ ਤਸਵੀਰਾਂ (Childhood Pics) ਅਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ ।ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।ਹੁਣ ਪੰਜਾਬੀ ਇੰਡਸਟਰੀ ਦੇ ਇੱਕ ਮਸ਼ਹੂਰ ਸਿਤਾਰੇ ਦੇ ਬਚਪਨ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ।ਇਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

kaka-kautki,,, image From instagram

ਹੋਰ ਪੜ੍ਹੋ : ਇਸ ਫ਼ਿਲਮ ‘ਚ ਕੰਮ ਕਰਨ ਦੀ ਇੱਛਾ ਨੂੰ ਕਾਕਾ ਕੌਤਕੀ ਨੇ ਇੰਝ ਕੀਤਾ ਸੀ ਪੂਰਾ, ਕਿਹਾ ਸੀ ‘ਭਾਵੇਂ ਮੈਨੂੰ ਬਿਨ੍ਹਾਂ ਮਿਹਤਾਨੇ ਦੇ ਦਿਓ ਛੋਟਾ ਜਿਹਾ ਰੋਲ’

ਇਸ ਤਸਵੀਰ ‘ਚ ਨਜ਼ਰ ਆਉਣ ਵਾਲਾ ਇਹ ਅਦਾਕਾਰ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ ਹੈ । ਪਰ ਇਸ ਅਦਾਕਾਰ ਨੇ ਬਹੁਤ ਹੀ ਛੋਟੀ ਜਿਹੀ ਉਮਰ ‘ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ । ਕੁਝ ਮਹੀਨੇ ਪਹਿਲਾਂ ਹੀ ਇਸ ਸੰਸਾਰ ਤੋਂ ਹਮੇਸ਼ਾ ਲਈ ਰੁਖਸਤ ਹੋ ਚੁੱਕਿਆ ਹੈ । ਉਸ ਨੇ ਕਈ ਫਿਲਮਾਂ ‘ਚ ਕੰਮ ਕੀਤਾ ਸੀ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ।

Kaka Kautki Antim saskaar image From instagram

ਹੋਰ ਪੜ੍ਹੋ : ਸਰਗੁਨ ਮਹਿਤਾ ਨੇ ਮਰਹੂਮ ਅਦਾਕਾਰ ਕਾਕਾ ਕੌਤਕੀ ਨੂੰ ਕੀਤਾ ਮਿਸ, ਫ਼ਿਲਮ ‘ਸੌਂਕਣ ਸੌਂਕਣੇ’ ‘ਚ ਕਾਕਾ ਕੌਤਕੀ ਨੇ ਨਿਭਾਇਆ ਹੈ ਕਿਰਦਾਰ

ਉਸ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਕਾਕਾ ਕੌਤਕੀ ਦੀ । ਜਿਸ ਨੇ ਆਪਣੀਆਂ ਫ਼ਿਲਮਾਂ ਦੇ ਨਾਲ ਪੰਜਾਬੀ ਇੰਡਸਟਰੀ ‘ਚ ਖ਼ਾਸ ਪਛਾਣ ਬਣਾਈ ਹੈ । ਹਾਲ ਹੀ ‘ਚ ਉਹ ਆਪਣੀ ਆਖਰੀ ਫ਼ਿਲਮ ‘ਸੌਂਕਣ ਸੌਂਕਣੇ’ ‘ਚ ਨਜ਼ਰ ਆਇਆ ਸੀ ।

ਇਸ ਫ਼ਿਲਮ ‘ਚ ਉਸ ਦੇ ਨਾਲ ਸਰਗੁਨ ਮਹਿਤਾ ਅਤੇ ਨਿਮਰਤ ਖਹਿਰਾ ਵੀ ਦਿਖਾਈ ਦਿੱਤੀਆਂ ਸਨ । ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਉਹ ਗੁੱਗੂ ਗਿੱਲ ਦੇ ਨਾਲ ‘ਭੱਜੋ ਵੀਰੋ ਵੇ’ ‘ਚ ਵੀ ਦਿਖਾਈ ਦਿੱਤੇ ਸਨ ।

 

View this post on Instagram

 

A post shared by Sargun Mehta (@sargunmehta)

Related Post