ਦਿਲੀਪ ਕੁਮਾਰ ਦੀਆਂ ਅੰਤਿਮ ਰਸਮਾਂ ‘ਚ ਸ਼ਾਮਿਲ ਹੋਈਆਂ ਬਾਲੀਵੁੱਡ ਦੀਆਂ ਕਈ ਹਸਤੀਆਂ

By  Shaminder July 7th 2021 05:14 PM -- Updated: July 7th 2021 05:18 PM

ਦਿਲੀਪ ਕੁਮਾਰ ਨੇ 98 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਉਸ ਦਾ ਅੱਜ ਅੰਤਿਮ ਸੰਸਕਾਰ ਮੁੰਬਈ ਦੇ ਸਾਂਤਾਕਰੂਜ਼ ਕਬਰਸਤਾਨ ਵਿਖੇ ਸ਼ਾਮ 5 ਵਜੇ ਕੀਤਾ ਗਿਆ। ਅਨਿਲ ਕਪੂਰ, ਸ਼ਾਹਰੁਖ ਖਾਨ, ਰਣਬੀਰ ਕਪੂਰ, ਵਿਦਿਆ ਬਾਲਨ ਵਰਗੀਆਂ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਆਪਣੇ ਅੰਤਮ ਸੰਸਕਾਰ 'ਚ ਸ਼ਾਮਿਲ ਹੋਣ ਦੇ ਲਈਲਈ ਅਦਾਕਾਰ ਦੇ ਘਰ ਪਹੁੰਚੀਆਂ ਸਨ । ਸਰਕਾਰੀ ਸਨਮਾਨਾਂ ਦੇ ਨਾਲ ਦਿਲੀਪ ਕੁਮਾਰ ਨੂੰ ਅੰਤਿਮ ਵਿਦਾਈ ਦਿੱਤੀ ਗਈ।

Dilip Kumar Image From Instagram

ਹੋਰ ਪੜ੍ਹੋ : ਵਿਰਲਾਪ ਕਰਦੀ ਔਰਤ ਨੇ ਆਪਣੇ ਆਪ ਨੂੰ ਦੱਸਿਆ ਦਿਲੀਪ ਕੁਮਾਰ ਦੀ ਰਿਸ਼ਤੇਦਾਰ, ਘਰ ’ਚ ਨਹੀਂ ਦਿੱਤੀ ਐਂਟਰੀ, ਵੀਡੀਓ ਵਾਇਰਲ 

Syara Image From Instagram

ਸਾਇਰਾ ਬਾਨੋ ਬੇਹੱਦ ਦੁਖੀ ਹੈ ਅਤੇ ਸਾਰੇ ਸਿਤਾਰੇ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਨ। ਉਸਦੇ ਅੰਤਿਮ ਵਿਦਾਈ ਲਈ ਉਸਦੇ ਰਿਸ਼ਤੇਦਾਰ ਅਤੇ ਦੋਸਤ ਵੀ ਦਿਲੀਪ ਸਹਿਬ ਦੇ ਮੁੰਬਈ ਦੇ ਘਰ ਪਹੁੰਚੇ ਹਨ। ਰਾਜ ਸਨਮਾਨ ਵਜੋਂ, ਦਿਲੀਪ ਕੁਮਾਰ ਦੀ ਦੇਹ ਨੂੰ ਤਿਰੰਗੇ ਵਿੱਚ ਲਪੇਟਿਆ ਗਿਆ ।

Dilip kumar, Image From Instagram

ਅਦਾਕਾਰ ਦਿਲੀਪ ਕੁਮਾਰ ਦਾ ਪਰਿਵਾਰ ਅਤੇ ਦੋਸਤ ਉਸਦੇ ਅੰਤਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਘਰ ਪਹੁੰਚੇ ਹਨ। ਦਿਲੀਪ ਕੁਮਾਰ ਨੂੰ ਸ਼ਾਮ 5 ਵਜੇ ਸਟੇਟ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ।

 

View this post on Instagram

 

A post shared by Manav Manglani (@manav.manglani)

ਸਾਇਰਾ ਬਾਨੋ ਦਾ ਕੋਹਿਨੂਰ ਅੱਜ ਉਸ ਤੋਂ ਦੂਰ ਹੋ ਗਿਆ ਹੈ । ਉਸਦੀਆਂ ਅੱਖਾਂ ਵਿਚੋਂ ਹੰਝੂ ਨਿਰੰਤਰ ਵਹਿ ਰਹੇ ਹਨ ਅਤੇ ਪਰਿਵਾਰਕ ਮੈਂਬਰ ਉਸਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਨ।

 

Related Post