ਮਾਨਸੀ ਸ਼ਰਮਾ ਨੇ ਵੈਲੇਂਟਾਈਨ ਡੇ ਮੌਕੇ ਪਤੀ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ
Shaminder
February 14th 2022 03:27 PM
ਅੱਜ ਪਿਆਰ ਦੇ ਇਜ਼ਹਾਰ ਦਾ ਦਿਨ ਦੇਸ਼ ਅਤੇ ਦੁਨੀਆ ‘ਚ ਬੜੇ ਹੀ ਚਾਅ ਅਤੇ ੳੇੁਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ਪੰਜਾਬੀ ਇੰਡਸਟਰੀ ਦੇ ਜੋੜੇ ਵੀ ਆਪੋ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਆਪੋ ਆਪਣੇ ਪਾਰਟਨਰ ਨੂੰ ਵਧਾਈ ਦੇ ਰਹੇ ਹਨ । ਅਦਾਕਾਰਾ ਮਾਨਸੀ ਸ਼ਰਮਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਮਾਨਸੀ ਸ਼ਰਮਾ ਨੇ (Mansi Sharma) ਯੁਵਰਾਜ ਹੰਸ (Yuvraj Hans) ਨੂੰ ਵੈਲੇਨਟਾਈਨ ਡੇ (Valentine's Day) ਵਧਾਈ ਦਿੱਤੀ ਹੈ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਹਾਲਾਂਕਿ ਹਰ ਦਿਨ ਸਾਡੇ ਲਈ ਵੈਲੇਨਟਾਈਨ ਡੇ ਹੈ ਮੇਰੀ ਜ਼ਿੰਦਗੀ ਨੂੰ ਇੰਨਾ ਖੂਬਸੂਰਤ ਬਣਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ।